ਚਿੱਤਰਕੂਟ ਚ ਮਾਸੂਮ ਭਰਾਵਾਂ ਨੂੰ ਅਗਵਾ ਕਰਕੇ ਕਤਲ ਕਰਨ ਵਾਲੇ ਇਕ ਦੋਸ਼ੀ ਰਾਮਕੇਸ਼ ਯਾਦਵ ਨੇ ਸਤਨਾ ਕੇਂਦਰੀ ਜੇਲ੍ਹ ਫਾਹਾ ਲਾ ਕੇ ਖੁੱਦਕੁਸ਼ੀ ਕਰ ਲਈ। ਦੋਸ਼ੀ ਰਾਮਕੇਸ਼ ਯਾਦਵ ਨੇ ਚਿੱਤ੍ਰਕੂਟ ਦੇ ਇਕ ਆਯੁਰਵੈਦਿਕ ਤੇਲ ਵਪਾਰੀ ਬ੍ਰਿਜੇਸ਼ ਰਾਵਤ ਦੇ ਜੁੜਵਾ ਬੇਟਿਆਂ ਪ੍ਰਿਯਾਂਸ਼ ਅਤੇ ਸ਼੍ਰੇਯਾਂਸ ਨੂੰ ਅਗਵਾ ਕਰਕੇ ਕਤਲ ਕਰਨ ਮਗਰੋਂ ਲਾਸ਼ਾਂ ਨੂੰ ਨਦੀ ਚ ਸੁੱਟਣ ਦਾ ਦੋਸ਼ੀ ਸੀ।
ਜਾਣਕਾਰੀ ਮੁਤਾਬਕ 12 ਫਰਵਰੀ ਨੂੰ ਜੁੜਵਾ ਭਰਾਵਾਂ ਨੂੰ ਅਗਵਾ ਕੀਤਾ ਗਿਆ ਸੀ ਤੇ ਮਾਮਲੇ ਨਾਲ ਜੁੜੇ 5 ਮੁਲਜ਼ਮ ਹਾਲੇ ਵੀ ਜੇਲ੍ਹ ਚ ਹਨ। ਘਟਨਾ ਮੁਤਾਬਕ ਇਕ ਇਮਾਰਤ ਤੋਂ ਦਿਨ ਦਿਹਾੜੇ ਮਾਸੂਮ ਭਰਾਵਾਂ ਨੂੰ ਅਗਵਾ ਕਰਨ ਦੀ ਸਾਜ਼ਿਸ ਇੰਜੀਨਿਅਰਿੰਗ ਦੇ ਵਿਦਿਆਰਥੀਆਂ ਨੇ ਪੈਸਿਆਂ ਲਈ ਘੜੀ ਸੀ।
ਪੁਲਿਸ ਦੀ ਪੜਤਾਲ ਦੌਰਾਨ ਸ਼ਾਤਰਾਂ ਨੇ ਪੂਰੀ ਘਟਨਾ ਨੂੰ ਕਬੂਲ ਕੀਤਾ ਸੀ। ਪਛਾਣ ਹੋ ਜਾਣ ਦੇ ਡਰ ਕਾਰਨ ਇਨ੍ਹਾਂ ਸਾਰਿਆਂ ਦੋ਼ਸ਼ੀਆਂ ਨੇ ਇਨ੍ਹਾਂ ਮਾਸੂਮ ਜੁੜਵਾਂ ਭਰਾਵਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਦੋਸ਼ੀਆਂ ਨੇ ਫਿਰੋਤੀ ਮੰਗਣ ਲਈ ਰਾਹ ਚਲਦੇ ਮੁਸਾਫਰ ਦੇ ਫ਼ੋਨ ਨਾਲ ਸੰਪਰਕ ਕੀਤਾ ਸੀ।
.