ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੀੜਤ ਪਰਿਵਾਰਾਂ ਦੀ ਮਦਦ ਲਈ ਗੁਰਦੁਆਰਿਆਂ 'ਚ '1984 ਸਟੋਰ' ਖੋਲ੍ਹੇਗੀ DSGMC

1984 ਦੇ ਸਿੱਖ ਵਿਰੋਧੀ ਦੰਗਿਆਂ 'ਚ ਆਪਣੀ ਜਾਨ ਗਵਾਉਣ ਵਾਲੇ ਪੀੜਤ ਪਰਿਵਾਰਾਂ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐਸਜੀਐਮਸੀ) ਨੇ ਇਤਿਹਾਸਕ ਗੁਰਦੁਆਰਿਆਂ 'ਚ '1984 ਸਟੋਰ' ਨਾਂ ਨਾਲ ਦੁਕਾਨਾਂ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ। ਇਨ੍ਹਾਂ ਦੁਕਾਨਾਂ ਦਾ ਪ੍ਰਬੰਧ ਪੀੜਤ ਪਰਿਵਾਰਾਂ ਦੇ ਮੈਂਬਰ ਸੰਭਾਲਣਗੇ। ਇਸ ਮਹੀਨੇ ਦੇ ਅੰਤ ਤਕ ਗੁਰਦੁਆਰਾ ਬੰਗਲਾ ਸਾਹਿਬ 'ਚ ਤੇ ਜਨਵਰੀ 'ਚ ਗੁਰਦੁਆਰਾ ਰਕਾਬਗੰਜ ਸਾਹਿਬ ਵਿਚ ਦੁਕਾਨਾਂ ਸ਼ੁਰੂ ਹੋ ਜਾਣਗੀਆਂ। ਅਗਲੇ ਸਾਲ ਦੇ ਅੰਤ ਤਕ ਦਿੱਲੀ ਦੇ ਦਸ ਇਤਿਹਾਸਕ ਗੁਰਦੁਆਰਿਆਂ 'ਚ ਇਸ ਤਰ੍ਹਾਂ ਦੀਆਂ ਦੁਕਾਨਾਂ ਖੁੱਲ੍ਹ ਜਾਣਗੀਆਂ।
 

ਡੀਐਸਜੀਐਮਸੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ 1984 ਦੇ ਸਿੱਖ ਵਿਰੋਧੀ ਦੰਗਾ ਪੀੜਤ ਪਰਿਵਾਰਾਂ ਨੂੰ ਨਿਯਮਤ ਆਮਦਨ ਮੁਹਈਆ ਕਰਵਾਉਣ ਦੀ ਦਿਸ਼ਾ ਵਿਚ ਇਹ ਯਤਨ ਕੀਤਾ ਜਾ ਰਿਹਾ ਹੈ ਜਿਸ ਨਾਲ ਕਿ ਸਰਕਾਰ ਤੇ ਹੋਰ ਜਥੇਬੰਦੀਆਂ 'ਤੇ ਉਨ੍ਹਾਂ ਦੀ ਨਿਰਭਰਤਾ ਖ਼ਤਮ ਹੋ ਸਕੇ। ਪੀੜਤ ਪਰਿਵਾਰ ਸਮੂਹਿਕ ਰੂਪ ਵਿਚ ਇਨ੍ਹਾਂ ਦੁਕਾਨਾਂ ਦਾ ਸੰਚਾਲਨ ਕਰਨਗੇ। 


ਦੁਕਾਨਾਂ ਤੋਂ ਹੋਣ ਵਾਲੀ ਆਮਦਨ ਪੀੜਤ ਪਰਿਵਾਰਾਂ ਦੇ ਵਿਕਾਸ 'ਤੇ ਖ਼ਰਚ ਹੋਵੇਗੀ। ਇਨ੍ਹਾਂ ਦੁਕਾਨਾਂ ਵਿਚ ਚੌਲ, ਆਟਾ ਤੇ ਹੋਰ ਘਰੇਲੂ ਵਰਤੋਂ ਵਾਲਾ ਸਾਮਾਨ ਮਿਲੇਗਾ। ਨਾਲ ਹੀ ਧਾਰਮਿਕ ਕਿਤਾਬਾਂ, ਸਿੱਖ ਧਰਮ ਨਾਲ ਸਬੰਧਿਤ ਸਾਹਿਤ, ਸੀਡੀਜ਼ ਤੇ ਹੋਰ ਵਸਤਾਂ ਦੀ ਵਿਕਰੀ ਕੀਤੀ ਜਾਵੇਗੀ। ਪੀੜਤ ਪਰਿਵਾਰਾਂ ਵੱਲੋਂ ਘਰ ਵਿਚ ਤਿਆਰ ਕੀਤੇ ਗਏ ਉਤਪਾਦ ਵੀ ਇਨ੍ਹਾਂ ਦੁਕਾਨਾਂ ਵਿਚ ਵੇਚਣ ਦੀ ਯੋਜਨਾ ਹੈ।
 

ਗੁਰਦੁਆਰਾ ਬੰਗਲਾ ਸਾਹਿਬ 'ਚ ਪਹਿਲੀ ਦੁਕਾਨ ਖੋਲ੍ਹਣ ਨੂੰ ਲੈ ਕੇ ਉਨ੍ਹਾਂ ਦਾ ਕਹਿਣਾ ਹੈ ਕਿ ਦਿੱਲੀ ਵਿਚ ਇਹ ਸਿੱਖਾਂ ਦਾ ਸਭ ਤੋਂ ਵੱਡਾ ਧਾਰਮਿਕ ਸਥਾਨ ਹੈ। ਇਸ ਗੁਰਦੁਆਰੇ ਵਿਚ ਰੋਜ਼ਾਨਾ 35 ਹਜ਼ਾਰ ਤੇ ਛੁੱਟੀ ਵਾਲੇ ਦਿਨਾਂ ਵਿਚ ਇਕ ਲੱਖ ਤਕ ਸ਼ਰਧਾਲੂ ਪੁੱਜਦੇ ਹਨ। ਇਸ ਨੂੰ ਧਿਆਨ ਵਿਚ ਰੱਖਦਿਆਂ ਇਹ ਫ਼ੈਸਲਾ ਲਿਆ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:One-stop shops to be set up in gurudwaras to help survivors of anti Sikh riots