ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇੱਕ ਪਿੰਡ ਨੇ ਦਿੱਲੀ ਯੂਨੀਵਰਸਿਟੀ ਨੂੰ ਦਾਨ ਕੀਤੀ 40 ਵਿੱਘੇ ਜ਼ਮੀਨ

ਇੱਕ ਪਿੰਡ ਨੇ ਦਿੱਲੀ ਯੂਨੀਵਰਸਿਟੀ ਨੂੰ ਦਾਨ ਕੀਤੀ 40 ਵਿੱਘੇ ਜ਼ਮੀਨ

ਦਿੱਲੀ ਕੋਲ ਫ਼ਤਿਹਪੁਰ ਬੇਰੀ ਪਿੰਡ ਦੇ ਵਾਸੀਆਂ ਨੇ ਸਮੁੱਚੇ ਦੇਸ਼ ਸਾਹਵੇਂ ਇੱਕ ਮਿਸਾਲ ਪੇਸ਼ ਕੀਤੀ ਹੈ। ਪਿੰਡ ਵਾਸੀ ਸਰਕਾਰ ਦੀ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਮੁਹਿੰਮ ਤੋਂ ਇੰਨੇ ਪ੍ਰੇਰਿਤ ਹੋਏ ਹਨ ਕਿ ਉਨ੍ਹਾਂ ਆਪਣੀ 40 ਵਿੱਘੇ ਜ਼ਮੀਨ ਦਿੱਲੀ ਯੂਨੀਵਰਸਿਟੀ ਨੂੰ ਮੁਫ਼ਤ ਦਾਨ ਕਰ ਦਿੱਤੀ ਹੈ।

 

 

ਦਰਅਸਲ, ਇਸ ਪਿੰਡ ਦੇ ਨਿਵਾਸੀ ਚਾਹੁੰਦੇ ਸਨ ਕਿ ਉਨ੍ਹਾਂ ਦੀਆਂ ਧੀਆਂ ਨੂੰ ਪੜ੍ਹਾਈ ਲਈ ਦੂਰ–ਦੁਰਾਡੇ ਜਾ ਕੇ ਭਟਕਣਾ ਨਾ ਪਵੇ; ਇਸੇ ਲਈ ਉਨ੍ਹਾਂ ਨੇ ਇਹ ਕਦਮ ਚੁੱਕਿਆ ਹੈ।

 

 

ਪਿੰਡ ਵਾਸੀਆਂ ਨੇ ਕਿਹਾ ਹੈ ਕਿ ਉਨ੍ਹਾਂ ਦੇ ਪਿੰਡ ਦੀ ਜ਼ਮੀਨ ਉੱਤੇ ਕਾਲਜ ਬਣਵਾਇਆ ਜਾਵੇ; ਜਿੱਥੇ ਵਿਦਿਆਰਥਣਾਂ ਦੇ ਰਹਿਣ ਦੀ ਸਹੂਲਤ ਵੀ ਹੋਵੇ।

 

 

ਇਸ ਤੋਂ ਪਿੰਡ ਵਾਸੀਆਂ ਨੇ ਕਾਲਜ ਕੈਂਪਸ ਵਿੱਚ ਹੋਸਟਲ ਦੀ ਸਹੂਲਤ ਤੇ ਫ਼ੈਕਲਟੀ ਦੇ ਹੋਸਟਲ ਤੋਂ ਇਲਾਵਾ ਆਧੁਨਿਕ ਸਪੋਰਟਸ ਕੰਪਲੈਕਸ ਦੀ ਉਸਾਰੀ ਕਰਨ ਲਈ ਵੀ ਆਖਿਆ ਹੈ।

 

 

ਪਿੰਡ ਵਾਸੀਆਂ ਡਿਗਰੀ ਕਾਲਜ ਲਈ ਇਹ ਜ਼ਮੀਨ ਦਿੱਲੀ ਯੂਨੀਵਰਸਿਟੀ ਨੂੰ 99 ਸਾਲਾਂ ਦੀ ਲੀਜ਼ ਉੱਤੇ ਦਿੱਤੀ ਹੈ। ਲੀਜ਼ ਦੀ ਸ਼ਰਤ ਮੁਤਾਬਕ ਯੂਨੀਵਰਸਿਟੀ ਇਹ ਜ਼ਮੀਨ ਅੱਗੇ ਕਿਸੇ ਨੂੰ ਹੋਰ ਨੂੰ ਕਿਰਾਏ ਉੱਤੇ ਨਹੀਂ ਦੇ ਸਕੇਗੀ।

 

 

ਪਿੰਡ ਵਾਸੀਆਂ ਨੇ ਦਿੱਲੀ ਯੂਨੀਵਰਸਿਟੀ ਪ੍ਰਸ਼ਾਸਨ ਸਾਹਵੇਂ ਇਸ ਇਲਾਕੇ ਨੂੰ ਹਰਾ–ਭਰਾ ਰੱਖਣ ਦੀ ਸ਼ਰਤ ਵੀ ਰੱਖੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:One village donate Delhi University 40 Bigha land