ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੁਣ ਸੋਨਾ-ਚਾਂਦੀ ਨਹੀਂ ਸਗੋਂ ਗੰਢਿਆਂ ਦੀ ਚੋਰੀ

ਦੇਸ਼ ਭਰ ਵਿੱਚ ਪਿਆਜ਼ ਦੀਆਂ ਕੀਮਤਾਂ ਲੋਕਾਂ ਦੀਆਂ ਅੱਖਾਂ ਵਿੱਚ ਹੰਝੂ ਲਿਆ ਰਹੀਆਂ ਹਨ। ਮਹਿੰਗੇ ਪਿਆਜ਼ ਨੇ ਰਸੋਈ ਦਾ ਪੂਰਾ ਬਜਟ ਹਿਲਾ ਦਿੱਤਾ ਹੈ। ਔਰਤਾਂ ਜ਼ਿਆਦਾ ਪ੍ਰੇਸ਼ਾਨੀ ਵਿਚ ਹਨ, ਕਿਉਂਕਿ ਹਰ ਸਬਜ਼ੀ ਵਿਚ ਪਿਆਜ਼ ਦਾ ਪੈਣਾ ਲਾਜ਼ਮੀ ਹੈ। ਮਹਿੰਗੇ ਪਿਆਜ਼ ਦੀ ਖ਼ਬਰਾਂ ਦਰਮਿਆਨ ਚੋਰ ਘਰ ਦੇ ਕਿਸੇ ਸਾਮਾਨ ਜਾਂ ਸੋਨੇ-ਚਾਂਦੀ ਦੀ ਥਾਂ ਪਿਆਜ਼ ਚੋਰੀ ਕਰਨ ਲੱਗ ਪਏ ਹਨ। ਹੁਣ ਚੋਰਾਂ ਲਈ ਪਿਆਜ਼ ਕਿਸੇ ਖਜ਼ਾਨੇ ਵਾਂਗ ਹੋ ਗਿਆ ਹੈ। ਮੱਧ ਪ੍ਰਦੇਸ਼ ਦੇ ਮੰਦਸੌਰ ਜ਼ਿਲ੍ਹੇ ਦੇ ਨਾਰਾਇਣਗੜ੍ਹ ਥਾਣੇ ਤਹਿਤ ਆਉਣ ਵਾਲੇ ਰਿਛਾ ਪਿੰਡ 'ਚ ਇਕ ਕਿਸਾਨ ਦੇ ਖੇਤ 'ਚ ਪਿਆਜ਼ ਦੀ ਫਸਲ 'ਤੇ ਹੀ ਚੋਰਾਂ ਨੇ ਹੱਥ ਸਾਫ ਕਰ ਦਿੱਤਾ।
 

ਖੇਤ ਮਾਲਿਕ ਕਿਸਾਨ ਜਿਤੇਂਦਰ ਧਨਗਰ ਨੇ ਨਾਰਾਇਣਗੜ੍ਹ ਪੁਲਿਸ ਥਾਣੇ 'ਚ ਰਿਪੋਰਟ ਦਰਜ ਕਰਵਾਈ ਹੈ ਕਿ ਉਸ ਦੇ ਖੇਤ 'ਚੋਂ ਲਗਭਗ 6 ਕੁਇੰਟਲ ਪਿਆਜ਼ ਚੋਰੀ ਹੋ ਗਿਆ ਹੈ। ਕਿਸਾਨ ਮੁਤਾਬਿਤ ਉਨ੍ਹਾਂ ਨੇ 1.6 ਏਕੜ ਜ਼ਮੀਨ 'ਚ ਪਿਆਜ਼ ਲਗਾਏ ਸਨ। ਚੋਰੀ ਹੋਏ ਪਿਆਜ਼ਾਂ ਦੀ ਕੀਮਤ ਲਗਭਗ 30 ਹਜ਼ਾਰ ਰੁਪਏ ਹੈ। 
 

ਸ਼ਿਵਪੁਰੀ 'ਚ ਪਿਆਜ਼ ਨਾਲ ਭਰਿਆ ਟਰੱਕ ਚੋਰੀ :
ਰਿਟੇਲ ਮਾਰਕਿਟ 'ਚ ਪਿਆਜ਼ ਦੀ ਕੀਮਤ ਇਸ ਸਮੇਂ 100 ਰੁਪਏ ਕਿੱਲੋ ਤੱਕ ਪਹੁੰਚ ਗਈ ਹੈ। ਹੜ੍ਹ ਨਾਲ ਪ੍ਰਭਾਵਿਤ ਮਹਾਰਾਸ਼ਟਰ ਤੋਂ ਪਿਆਜ਼ ਦੀ ਸਪਲਾਈ ਘੱਟ ਹੋ ਰਹੀ ਹੈ। ਪਿਆਜ਼ ਦੀਆਂ ਵੱਧ ਰਹੀਆਂ ਕੀਮਤਾਂ ਕਾਰਨ ਮੱਧ ਪ੍ਰਦੇਸ਼ ਸਰਕਾਰ ਨਾਜਾਇਜ਼ ਜਮਾਂਖੋਰੀ ਵਿਰੁੱਧ ਸਖਤ ਕਦਮ ਚੁੱਕ ਰਹੀ ਹੈ। ਪਿਛਲੇ ਹਫਤੇ ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਇਲਾਕੇ 'ਚ ਕੁੱਝ ਲੋਕ 20 ਲੱਖ ਰੁਪਏ ਦੀ ਕੀਮਤ ਦੇ ਪਿਆਜ਼ ਨਾਲ ਲੱਦਿਆ ਇੱਕ ਟਰੱਕ ਲੈ ਕੇ ਫਰਾਰ ਹੋ ਗਏ।

 

ਪਿਆਜ਼ 'ਤੇ ਕੇਂਦਰ ਸਰਕਾਰ ਦਾ ਵੱਡਾ ਫੈਸਲਾ :
ਜ਼ਿਕਰਯੋਗ ਹੈ ਕਿ ਪਿਆਜ਼ ਦੀਆਂ ਵੱਧ ਰਹੀਆਂ ਕੀਮਤਾਂ ਦੀ ਗੂੰਜ ਸੰਸਦ 'ਚ ਵੀ ਸੁਣਾਈ ਦੇ ਰਹੀ ਹੈ। ਲੋਕ ਸਭਾ 'ਚ ਮੰਗਲਵਾਰ ਨੂੰ ਸੱਤਾਧਿਰ ਅਤੇ ਵਿਰੋਧੀ ਧਿਰ ਵਿਚਕਾਰ ਦੋਸ਼ਾਂ ਦਾ ਸਿਲਸਿਲਾ ਚੱਲਿਆ ਅਤੇ ਕਾਫੀ ਹੰਗਾਮਾ ਵੇਖਣ ਨੂੰ ਮਿਲਿਆ ਸੀ। ਇਸ ਦੌਰਾਨ ਜਮਾਂਖੋਰੀ 'ਤੇ ਸਰਕਾਰ ਨੇ ਵੱਡਾ ਫੈਸਲਾ ਲੈਂਦਿਆਂ ਪਿਆਜ਼ ਦੇ ਥੋਕ ਤੇ ਫੁਟਕਰ ਵਪਾਰੀਆਂ ਲਈ ਸਟਾਕ ਸੀਮਾ 50 ਫੀਸਦੀ ਘਟਾ ਕੇ ਲੜੀਵਾਰ 25 ਟਨ ਅਤੇ 5 ਟਨ ਕਰ ਦਿੱਤੀ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Onion crop stolen from farm in Madhya Pradesh