ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਿਆਜ਼ ਹੋਇਆ ਹੋਰ ਲਾਲ, ਕੀਮਤ 250 ਰੁਪਏ ਪ੍ਰਤੀ ਕਿੱਲੋ ਪੁੱਜੀ

ਦੇਸ਼ ਅੰਦਰ ਅਕਸਰ ਹੀ ਸਬਜ਼ੀਆਂ ਦੇ ਭਾਅ ਘੱਟਦੇ- ਵੱਧਦੇ ਰਹਿੰਦੇ ਹਨ ਪਰ ਇਸ ਵਾਰ ਪਿਆਜ਼ ਦੇ ਭਾਅ ਇਸ ਕਦਰ ਵਧੇ ਹਨ ਕਿ ਇਸ ਦਾ ਫ਼ਰਕ ਲੋਕਾਂ ਦੀ ਜੇਬ 'ਤੇ ਪੈ ਰਿਹਾ ਹੈ। ਪਿਆਜ਼ ਇਕ ਵਾਰ ਫਿਰ ਲੋਕਾਂ ਨੂੰ ਰੁਲਾ ਰਿਹਾ ਹੈ। ਦੇਸ਼ ਦੇ ਜ਼ਿਆਦਾਤਰ ਬਾਜ਼ਾਰਾਂ 'ਚ ਪਿਆਜ਼ 120 ਰੁਪਏ ਪ੍ਰਤੀ ਕਿੱਲੋ ਤੋਂ ਪਾਰ ਪਹੁੰਚ ਗਿਆ ਹੈ। ਕੋਲਕਾਤਾ 'ਚ ਪਿਆਜ਼ 150 ਰੁਪਏ ਪ੍ਰਤੀ ਕਿੱਲੋ ਅਤੇ ਭੋਪਾਲ 'ਚ 120 ਰੁਪਏ ਪ੍ਰਤੀ ਕਿੱਲੋ ਵਿੱਕ ਰਿਹਾ ਹੈ।
 

ਤਾਮਿਲਨਾਡੂ ਦੇ ਮਦੁਰਈ ਸ਼ਹਿਰ ਦੇ ਬਾਜ਼ਾਰ 'ਚ ਵਧੀਆ ਕੁਆਲਟੀ ਦਾ ਪਿਆਜ਼ 250 ਰੁਪਏ ਪ੍ਰਤੀ ਕਿੱਲੋ ਤੋਂ ਵੱਧ ਦੀ ਕੀਮਤ 'ਤੇ ਵਿੱਕ ਰਿਹਾ ਹੈ। ਆਮ ਕਿਸਮ ਦਾ ਪਿਆਜ਼ 200 ਰੁਪਏ ਪ੍ਰਤੀ ਕਿੱਲੋ ਵਿੱਕ ਰਿਹਾ ਹੈ। ਪਿਆਜ਼ ਦੀ ਅਜਿਹੀ ਉੱਚੀ ਕੀਮਤ ਵੇਖ ਕੇ ਲੋਕ ਇਸ ਨੂੰ ਖਰੀਦਣ ਤੋਂ ਪਾਸਾ ਵੱਟ ਰਹੇ ਹਨ। ਘੱਟ ਵਿਕਣ ਕਾਰਨ ਪਿਆਜ਼ ਕਾਰੋਬਾਰੀ ਵੀ ਪ੍ਰੇਸ਼ਾਨ ਹਨ।
 

ਦਰਅਸਲ 'ਚ ਦੇਸ਼ ਵਿੱਚ ਪਿਆਜ਼ ਉਤਪਾਦਨ ਕਰਨ ਵਾਲੇ ਸੂਬਿਆਂ ਵਿੱਚ ਬੇਮੌਸਮੀ ਮੀਂਹਾਂ ਕਾਰਨ ਪਿਛਲੇ ਕੁਝ ਦਿਨਾਂ ’ਚ ਪਿਆਜ਼ ਦੀ ਸਪਲਾਈ ਵਿੱਚ ਮੁੜ ਰੁਕਾਵਟ ਆਈ ਹੈ, ਜਿਸ ਕਾਰਨ ਰੇਟ ਹੋਰ ਵਧਦੇ ਹੀ ਜਾ ਰਹੇ ਹਨ। ਦਿੱਲੀ ਦੀ ਆਜ਼ਾਦਪੁਰ ਮੰਡੀ ਤੋਂ ਲੈ ਕੇ ਏਸ਼ੀਆ ਦੀ ਸਭ ਤੋਂ ਵੱਡੀ ਪਿਆਜ਼ ਮੰਡੀ ਵਿੱਚ ਪਿਆਜ਼ ਦੀਆਂ ਕੀਮਤਾਂ ਆਸਮਾਨ ਛੂਹ ਰਹੀਆਂ ਹਨ ,ਜਿਸ ਕਰ ਕੇ ਆਮ ਲੋਕਾਂ ਨੂੰ ਇਸ ਦੀ ਮਹਿੰਗੀ ਕੀਮਤ ਕਾਰਨ ਕਾਫੀ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ।
 

ਹਾਲਾਂਕਿ ਸਰਕਾਰ ਨੇ ਆਪਣੇ ਬਫਰ ਸਟਾਕ ਤੋਂ ਪਿਆਜ਼ ਦੀ ਸਪਲਾਈ ਕੀਤੀ ਹੈ ਅਤੇ ਸਰਕਾਰੀ ਵਪਾਰ ਏਜੰਸੀ ਐਮ.ਐਮ.ਟੀ.ਸੀ. ਨੂੰ ਪਿਆਜ਼ ਦੀ ਦਰਾਮਦ ਕਰਨ ਲਈ ਕਿਹਾ ਹੈ ਜੋ 20 ਜਨਵਰੀ ਤੱਕ ਬਾਜਾਰ 'ਚ ਪਹੁੰਚ ਜਾਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਜਾਰੀ ਮੁੱਲ ਵਾਧੇ ਨੂੰ ਰੋਕਣ ਲਈ 1.2 ਲੱਖ ਟਨ ਤੱਕ ਪਿਆਜ਼ ਦਰਾਮਦ ਨੂੰ ਮਨਜ਼ੂਰੀ ਦਿੱਤੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Onion price zooms to 250 rupees a kilogram in Tamil Nadu