ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੇਸ਼ ’ਚ ਪਿਆਜ਼ ਦੀ ਕੀਮਤ ਕੁਝ ਥਾਈਂ 150 ਰੁਪਏ ਤੋਂ ਵੀ ਟੱਪੀ

ਦੇਸ਼ ’ਚ ਪਿਆਜ਼ ਦੀ ਕੀਮਤ ਕੁਝ ਥਾਈਂ 150 ਰੁਪਏ ਤੋਂ ਵੀ ਟੱਪੀ

ਪਿਆਜ਼ ਦੀਆਂ ਕੀਮਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਸਰਕਾਰ ਦੇ ਸਾਰੇ ਜਤਨਾਂ ਦੇ ਬਾਵਜੂਦ ਕੋਈ ਅਸਰ ਹੁੰਦਾ ਵਿਖਾਈ ਨਹੀਂ ਦੇ ਰਿਹਾ। ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਤੇ ਪੱਛਮੀ ਬੰਗਾਲ ਦੇ ਹਾਵੜਾ ਸਮੇਤ ਦੇਸ਼ ਦੇ ਕਈ ਸ਼ਹਿਰਾਂ ’ਚ ਪਿਆਜ਼ ਦੀ ਕੀਮਤ 150 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਵੀ ਅਗਾਂਹ ਟੱਪ ਗਈ ਹੈ।

 

 

ਬੇਮੌਸਮੀ ਮੀਂਹਾਂ ਕਾਰਨ ਪਿਛਲੇ ਕੁਝ ਦਿਨਾਂ ’ਚ ਪਿਆਜ਼ ਦੀ ਸਪਲਾਈ ਵਿੱਚ ਮੁੜ ਰੁਕਾਵਟ ਆਈ ਹੈ, ਜਿਸ ਕਾਰਨ ਰੇਟ ਹੋਰ ਵਧਦੇ ਹੀ ਜਾ ਰਹੇ  ਹਨ। ਇਸ ਕਾਰਨ ਗ਼ਰੀਬ ਤੇ ਦਰਮਿਆਨੇ ਵਰਗ ਲਈ ਸਬਜ਼ੀ ਖਾਣਾ ਵੀ ਔਖਾ ਹੋ ਗਿਆ ਹੈ।

 

 

ਏਐੱਨਆਈ ਮੁਤਾਬਕ ਪਿਆਜ਼ ਦੀਆਂ ਕੀਮਤਾਂ ਹੈਦਰਾਬਾਦ ਸ਼ਹਿਰ ਵਿੱਚ ਬਹੁਤ ਜ਼ਿਆਦਾ ਹੋ ਗਈਆਂ ਹਨ। ਲੋਕ ਹੁਣ ਇਸ ਨੂੰ ਖ਼ਰੀਦਣਾ ਸਿਰਫ਼ ਅਮੀਰਾਂ ਦੇ ਵੱਸ ਦੀ ਗੱਲ ਹੈ। ਗ਼ਰੀਬ ਤਾਂ ਪਿਆਜ਼ ਖ਼ਰੀਦ ਹੀ ਨਹੀਂ ਸਕਦਾ।

 

 

ਉੱਧਰ ਪੱਛਮੀ ਬੰਗਾਲ ਦੇ ਹਾਵੜਾ ’ਚ ਵੀ ਪਿਆਜ਼ ਦੀਆਂ ਕੀਮਤਾਂ 150 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪੁੱਜ ਗਿਆ ਹੈ। ਇਸ ਕਾਰਨ ਆਮ ਲੋਕ ਜੋ ਕਦੇ ਪਿਆਜ਼ 1–2 ਕਿਲੋਗ੍ਰਾਮ ਖ਼ਰੀਦਦੇ ਸਨ, ਹੁਣ 250 ਗ੍ਰਾਮ ਤੱਕ ਪਿਆਜ਼ ਖ਼ਰੀਦਣ ਲਈ ਮਜਬੂਰ ਹੋ ਗਏ ਹਨ।

 

 

ਸ਼ਹਿਰ ’ਚ ਵਧੀਆ ਕਿਸਮ ਦਾ ਪਿਆਜ਼ 150 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਵਿਕ ਰਿਹਾ ਹੈ। ਪਿਆਜ਼ ਦੀਆਂ ਵਧਦੀਆਂਕੀਮਤਾਂ ਤੋਂ ਫ਼ਿਕਰਮੰਦ ਸ਼ਹਿਰ ਦੇ ਇੱਕ ਕਾਰੋਬਾਰੀ ਨੇ ਕਿਹਾ ਕਿ ਸਰਕਾਰ ਨੂੰ ਇਸ ਮਾਮਲੇ ’ਚ ਤੁਰੰਤ ਦਖ਼ਲ ਦੇਣਾ ਚਾਹੀਦਾ ਹੈ।

 

 

ਥੋਕ ਕਾਰੋਬਾਰੀਆਂ ਮੁਤਾਬਕ ਜਿਹੜੇ ਵਪਾਰੀ ਪਹਿਲਾਂ ਪੰਜ ਬੋਰੀਆਂ ਪਿਆਜ਼ ਲੈ ਜਾਂਦੇ ਸਨ, ਹੁਣ ਉਹ ਸਿਰਫ਼ ਇੱਕ ਬੋਰੀ ਖ਼ਰੀਦ ਰਹੇ ਹਨ। ਆਮ ਲੋਕ ਪਹਿਲਾਂ ਪੰਜ ਕਿਲੋ ਪਿਆਜ਼ ਖ਼ਰੀਦਦੇ ਸਨ ਪਰ ਹੁਣ ਉਹ ਸਿਰਫ਼ ਇੱਕ ਕਿਲੋਗ੍ਰਾਮ ਹੀ ਖ਼ਰੀਦ ਰਹੇ ਹਨ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Onion Prices hike to Rs 150 at many places of country