ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਿਆਜ਼ ਹਾਲੇ ਵੀ ਬਹੁਤ ਮਹਿੰਗਾ ਵਿਦੇਸ਼ੀ ਖੇਪ ਚੁੱਕ ਹੀ ਨਹੀਂ ਰਹੀਆਂ ਸੂਬਾ ਸਰਕਾਰਾਂ

ਪਿਆਜ਼ ਹਾਲੇ ਵੀ ਬਹੁਤ ਮਹਿੰਗਾ ਵਿਦੇਸ਼ੀ ਖੇਪ ਚੁੱਕ ਹੀ ਨਹੀਂ ਰਹੀਆਂ ਸੂਬਾ ਸਰਕਾਰਾਂ

ਪਿਆਜ਼ ਦੀ ਕੀਮਤ ਵਿੱਚ ਆਮ ਲੋਕਾਂ ਨੂੰ ਹਾਲੇ ਤੱਕ ਕੋਈ ਰਾਹਤ ਨਹੀਂ ਮਿਲ ਸਕੀ ਹੈ। ਇਹ ਹਾਲੇ ਵੀ 100 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਮਹਿੰਗਾ ਵਿਕ ਰਿਹਾ ਹੈ। ਨਵੇਂ ਪਿਆਜ਼ ਦੀ ਆਮਦ ਹਾਲੇ ਤੱਕ ਸ਼ੁਰੂ ਨਹੀਂ ਹੋਈ। ਪਿਆਜ਼ ਭਾਵੇਂ ਹੋਰਨਾਂ ਦੇਸ਼ਾਂ ਤੋਂ ਦਰਾਮਦ ਵੀ ਕੀਤਾ ਗਿਆ ਹੈ।

 

 

ਪ੍ਰਾਪਤ ਜਾਣਕਾਰੀ ਮੁਤਾਬਕ ਵਿਦੇਸ਼ ਤੋਂ ਮੰਗਵਾਇਆ 5,000 ਟਨ ਪਿਆਜ਼ ਪਿਆ ਹੈ ਪਰ ਸੂਬਾ ਸਰਕਾਰਾਂ ਉਹ ਪਿਆਜ਼ ਚੁੱਕ ਹੀ ਨਹੀਂ ਰਹੀਆਂ। ਦਰਅਸਲ, ਸਰਕਾਰਾਂ ਨਵਾਂ ਪਿਆਜ਼ ਆਉਣ ਦੀ ਉਡੀਕ ਕਰ ਰਹੀਆਂ ਹਨ, ਜਿਸ ਨਾਲ ਕੀਮਤ ਵਿੱਚ ਕੁਝ ਨਰਮੀ ਆਵੇਗੀ।

 

 

ਕੀਮਤਾਂ ਉੱਤੇ ਨਕੇਲ ਕੱਸਣ ਲਈ ਭਾਰਤ ਸਰਕਾਰ ਨੇ ਤੁਰਕੀ, ਮਿਸਰ, ਅਫ਼ਗ਼ਾਨਿਸਤਾਨ ਅਤੇ ਸ੍ਰੀ ਲੰਕਾ ਤੋਂ 45 ਹਜ਼ਾਰ ਟਨ ਪਿਆਜ਼ ਦਰਾਮਦ ਕਰਨ ਦਾ ਫ਼ੈਸਲਾ ਕੀਤਾ ਹੈ; ਜਿਨ੍ਹਾਂ ਵਿੱਚੋਂ 5,000 ਟਨ ਪਿਆਜ਼ ਦਰਾਮਦ ਹੋ ਵੀ ਚੁੱਕਾ ਹੈ।

 

 

ਸੈਂਕੜੇ ਟਨ ਪਿਆਜ਼ ਹਾਲੇ ਵੀ ਸਮੁੰਦਰੀ ਜਹਾਜ਼ਾਂ ’ਚ ਹੀ ਪਿਆ ਹੈ। ਸਬੰਧਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੂਬਾ ਸਰਕਾਰਾਂ ਜੇ ਪਿਆਜ਼ ਨਹੀਂ ਚੁੱਕਦੀਆਂ, ਤਾਂ ਕੇਂਦਰ ਸਰਕਾਰ ਨੂੰ ਬਹੁਤ ਜ਼ਿਆਦਾ ਨੁਕਸਾਨ ਹਵੇਗਾ ਕਿਉਂਕਿ ਪਿਆਜ਼ ਨੂੰ ਲੰਮੇ ਸਮੇਂ ਤੱਕ ਸਟੋਰ ਕਰ ਕੇ ਨਹੀਂ ਰੱਖਿਆ ਜਾ ਸਕਦਾ।

 

 

ਉੱਧਰ ਮੰਡੀਆਂ ਵਿੱਚ ਨਵਾਂ ਪਿਆਜ਼ ਆਉਣਾ ਸ਼ੁਰੂ ਹੋ ਗਿਆ ਹੈ। ਇਹ ਨਵਾਂ ਪਿਆਜ਼ ਹੁਣ 3,500 ਰੁਪਏ ਪ੍ਰਤੀ ਕੁਇੰਟਲ ਤੱਕ ਵਿਕ ਰਿਹਾ ਹੈ, ਜਦ ਕਿ ਇੱਕ ਮਹੀਨਾ ਪਹਿਲਾਂ ਇਸ ਦੀ ਕੀਮਤ 8,600 ਰੁਪਏ ਤੱਕ ਪੁੱਜ ਗਈ ਸੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Onion still dearer State Governments not purchasing Imported consignments