ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਿਆਜ਼ ਮੁੜ ਪੁੱਜਾ 80 ਰੁਪਏ ਪ੍ਰਤੀ ਕਿਲੋ ਦੀ ਕੀਮਤ ’ਤੇ

ਪਿਆਜ਼ ਮੁੜ ਪੁੱਜਾ 80 ਰੁਪਏ ਪ੍ਰਤੀ ਕਿਲੋ ਦੀ ਕੀਮਤ ’ਤੇ

ਪਿਆਜ਼ ਦੀ ਸਪਲਾਈ ਘਟ ਜਾਣ ਕਾਰਨ ਉਸ ਦੀ ਕੀਮਤ ਹੁਣ ਇੱਕ ਵਾਰ ਫਿਰ 80 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਨੇੜੇ ਪੁੱਜ ਗਈ ਹੈ। ਉਂਝ ਸਰਕਾਰ ਨੇ ਇਸ ਪਾਸੇ ਕਈ ਕਦਮ ਚੁੱਕਣ ਦਾ ਦਾਅਵਾ ਕੀਤਾ ਹੈ। ਖਪਤਕਾਰ ਮਾਮਲਿਆਂ ਬਾਰੇ ਮੰਤਰਾਲੇ ਨੇ ਕਿਹਾ ਹੈ ਕਿ ਸਰਕਾਰ ਹੋਰ ਦੇਸ਼ਾਂ ਤੋਂ ਪਿਆਜ਼ ਦੀ ਦਰਾਮਦ ਨੂੰ ਹੱਲਾਸ਼ੇਰੀ ਦੇਵੇਗੀ, ਤਾਂ ਜੋ ਇਸ ਦੀਆਂ ਕੀਮਤਾਂ ਵਿੱਚ ਕਮੀ ਆਵੇ।

 

 

ਖਪਤਕਾਰ ਮਾਮਲਿਆਂ ਦੇ ਮੰਤਰਾਲੇ ਮੁਤਾਬਕ ਇਹ ਫ਼ੈਸਲਾ ਲਿਆ ਗਿਆ ਹੈ ਕਿ ਪਿਆਜ਼ ਦੀ ਦਰਾਮਦ ਨੂੰ ਉਤਸ਼ਾਹਿਤ ਕੀਤਾ ਜਾਵੇ। ਇਹ ਫ਼ੈਸਲਾ ਮੰਗਲਵਾਰ ਨੂੰ ਹੋਈ ਕਈ ਮੰਤਰਾਲਿਆਂ ਦੀ ਮੀਟਿੰਗ ਦੌਰਾਨ ਲਿਆ ਗਿਆ। ਜਿਸ ਦੌਰਨ ਪਿਆਜ਼ ਦੀ ਉਪਲਬਧਤਾ ਅਤੇ ਕੀਮਤਾਂ ਦੀ ਦੋਬਾਰਾ ਸਮੀਖਿਆ ਕੀਤੀ।

 

 

ਅਫ਼ਗ਼ਾਨਿਸਤਾਨ, ਮਿਸਰ, ਤੁਰਕੀ ਤੇ ਈਰਾਨ ਸਮੇਤ ਭਾਰਤੀ ਮਿਸ਼ਨਾਂ ਨੂੰ ਭਾਰਤ ਨੂੰ ਪਿਆਜ਼ ਦੀ ਸਪਲਾਈ ਲਈ ਕਿਹਾ ਗਿਆ ਹੈ। ਆਸ ਕੀਤੀ ਜਾ ਰਹੀ ਹੈ ਕਿ ਛੇਤੀ ਹੀ 80 ਤੋਂ 100 ਕੰਟੇਨਰਾਂ ਵਿੱਚ ਪਿਆਜ਼ ਭਾਰਤ ਪੁੱਜੇਗਾ। ਪਿਆਜ਼ ਦੀ ਦਰਾਮਦ ਦਾ ਫ਼ੈਸਲਾ ਲਿਆ ਜਾਣਾ ਇਸ ਦੀ ਘਰੇਲੂ ਉਪਲਬਧਤਾ ਵਾਜਬ ਨਾ ਹੋਣ ਦਾ ਸੰਕੇਤ ਹੈ।

 

 

ਸਰਕਾਰ ਮਹਾਰਾਸ਼ਟਰ ਤੇ ਹੋਰ ਦੱਖਣੀ ਸੂਬਿਆਂ ਤੋਂ ਉੱਤਰੀ ਭਾਰਤ ਵਿੱਚ ਪਿਆਜ਼ ਦੀ ਸਪਲਾਈ ਦੇ ਜਤਨ ਕਰ ਰਹੀ ਹੈ। ਚੇਤੇ ਰਹੇ ਕਿ ਬੇਮੌਸਮੀ ਵਰਖਾ ਤੇ ਸਪਲਾਈ ਘੱਟ ਹੋਣ ਕਾਰਨ ਇੱਕ ਵਾਰ ਫਿਰ ਪਿਆਜ਼ ਦੀਆਂ ਕੀਮਤਾਂ ਆਕਾਸ਼ ਨੂੰ ਛੋਹਣ ਲੱਗ ਪਈਆਂ ਹਨ।

 

 

ਕੁਝ ਦਿਨ ਪਹਿਲਾਂ ਤੱਕ 50 ਰੁਪਏ ਫ਼ੀ ਕਿਲੋਗ੍ਰਾਮ ਵਿਕਣ ਵਾਲਾ ਪਿਆਜ਼ ਅੱਜ 80 ਰੁਪਏ ਪ੍ਰਤੀ ਕਿਲੋਗ੍ਰਾਮ ਵਿਕ ਰਿਹਾ ਹੈ। ਮੰਡੀਆਂ ਦੇ ਮਾਹਿਰਾਂ ਮੁਤਾਬਕ ਅਗਲੇ ਕੁਝ ਦਿਨਾਂ ਦੌਰਾਨ ਇਹ ਕੀਮਤ ਹੋਰ ਵੀ ਵਧ ਸਕਦੀ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Onions are again Rs 80 per kg