ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ’ਚ ਇੱਥੇ ਪਿਆਜ਼ ਵਿਕ ਰਹੇ 235 ਰੁਪਏ ਕਿਲੋ

ਭਾਰਤ ’ਚ ਇੱਥੇ ਪਿਆਜ਼ ਵਿਕ ਰਹੇ 235 ਰੁਪਏ ਕਿਲੋ

ਆਮ ਜਨਤਾ ਨੂੰ ਸਬਜ਼ੀ ਮੰਡੀਆਂ ਤੇ ਆਮ ਦੁਕਾਨਾਂ ਤੋਂ ਭਾਵੇਂ ਪਿਆਜ਼ 30 ਰੁਪਏ ਤੋਂ ਲੈ ਕੇ 60 ਰੁਪਏ ਤੱਕ ਤੇ ਆਲੂ 10 ਤੋਂ 20 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਕੀਮਤ ਉੱਤੇ ਮਿਲ ਰਿਹਾ ਹੈ ਪਰ ਆੱਨਲਾਈਨ ਸ਼ਾਪਿੰਗ ਕੰਪਨੀ ਐਮੇਜ਼ੌਨ ਉੱਤੇ ਇਹ ਦੋਵੇਂ ਸਬਜ਼ੀਆਂ ਆਮ ਆਦਮੀ ਦੀ ਪਕੜ ਤੋਂ ਬਾਹਰ ਹਨ।

 

 

ਇੰਨੀ ਜ਼ਿਆਦਾ ਕੀਮਤ ਇਹ ਕੰਪਨੀ ਅਜਿਹੇ ਵੇਲੇ ਵਸੂਲ ਕਰ ਰਹੀ ਹੈ, ਜਦੋਂ ਉਸ ਨੇ ਤਿਉਹਾਰਾਂ ਮੌਕੇ ‘ਸੇਲ’ ਲਾ ਰੱਖੀ ਹੈ। ਇਹ ਸੇਲ 29 ਸਤੰਬਰ ਤੋਂ 4 ਅਕਤੂਬਰ ਤੱਕ ਚੱਲੇਗੀ।

 

 

ਕੰਪਨੀ ਦੇ ਮੋਬਾਇਲ ਐਪ ਮੁਤਾਬਕ ਤਾਜ਼ਾ ਪਿਆਜ਼ ਦਾ ਇੱਕ ਕਿਲੋਗ੍ਰਾਮ ਦਾ ਪੈਕੇਟ 150 ਰੁਪਏ ਮਿਲ ਰਿਹਾ ਹੈ ਤੇ ਇੰਨਾ ਪਿਆਜ਼ ਦਿੱਲੀ ਸਥਿਤ ਘਰ ’ਚ ਡਿਲਿਵਰ ਕਰਨ ਲਈ 85 ਰੁਪਏ ਵੱਖਰੇ ਵਸੂਲ ਕੀਤੇ ਜਾ ਰਹੇ ਹਨ। ਸ਼੍ਰੀ ਪੁਸ਼ਟੀ ਟਰੇਡਿੰਗ ਕੰਪਨੀ ਇਹ ਵਸੂਲੀ ਕਰ ਰਹੀ ਹੈ। ਇਸ ਕੰਪਨੀ ਦਾ ਬੈਸਟ ਸੈਲਰ ਰੈਂਕ 123 ਹੈ।

ਭਾਰਤ ’ਚ ਇੱਥੇ ਪਿਆਜ਼ ਵਿਕ ਰਹੇ 235 ਰੁਪਏ ਕਿਲੋ

 

ਇੱਥੇ ਵਰਨਣਯੋਗ ਹੈ ਕਿ ਇਨ੍ਹਾਂ ਦੋਵੇਂ ਸਬਜ਼ੀਆਂ ਨੂੰ ਖ਼ਰੀਦਣ ਵਾਲੇ ਗਾਹਕਾਂ ਦਾ ਰੀਵਿਊ ਵੀ ਇਸ ’ਤੇ ਦਿੱਤਾ ਗਿਆ ਹੈ; ਕਿਸੇ ਨੇ ਇਨ੍ਹਾਂ ਪਿਆਜ਼ਾਂ ਦੀ ਸਪਲਾਈ ਨੂੰ ਵਧੀਆ ਤੇ ਕਿਸੇ ਨੇ ਤਾਂ ਬਹੁਤ ਵਧੀਆ ਦੱਸਿਆ ਹੈ।

 

 

ਇੱਥੇ ਇਹ ਵੀ ਵਰਨਣਯੋਗ ਹੈ ਕਿ ਇਹ ਦੋਵੇਂ ਸਬਜ਼ੀਆਂ ਆਮ ਰੇਹੜੀਆਂ ਉੱਤੇ ਵਿਕਣ ਵਾਲੇ ਆਲੂ ਤੇ ਪਿਆਜ਼ਾਂ ਤੋਂ ਵੱਖ ਨਹੀਂ ਹਨ।

 

 

ਇੱਥੇ ਵਰਨਣਯੋਗ ਹੈ ਕਿ ਪਿਛਲੇ 10 ਦਿਨਾਂ ਤੋਂ ਪਿਆਜ਼ ਦੀਆਂ ਕੀਮਤਾਂ ਮੀਡੀਆ ’ਚ ਸੁਰਖ਼ੀਆਂ ਬਣੀਆਂ ਹੋਈਆਂ ਹਨ। ਹਰਿਆਣਾ ਤੇ ਮਹਾਰਾਸ਼ਟਰ ’ਚ ਵਿਧਾਨ ਸਭਾ ਚੋਣਾਂ ਨੂੰ ਵੇਖਦਿਆਂ ਲੱਗ ਰਿਹਾ ਹੈ ਕਿ ਇਹ ਐਤਕੀਂ ਚੋਣ–ਮੁੱਦਾ ਬਣੇਗਾ। ਪਰ ਕੇਂਦਰ ਸਰਕਾਰ ਨੇ ਇਸ ਦੀ ਬਰਾਮਦ ਤੇ ਜਮ੍ਹਾਖੋਰੀ ਨੂੰ ਨੱਥ ਪਾਉਣ ਲਈ ਵੱਡੇ ਕਦਮ ਚੁੱਕੇ ਹਨ।

 

 

ਕੁਝ ਦਿਨ ਪਹਿਲਾਂ ਭਾਰਤ ਦੇ ਬਾਜ਼ਾਰ ਵਿੱਚ ਪਿਆਜ਼ ਦੀ ਕੀਮਤ 80 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Onions being sold here Rs 235 per kg