ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

29 ਜੁਲਾਈ ਦੀ ਰਾਤ ਨੂੰ ਰੇਲਵੇ ਇੰਟਰਨੈਟ ਸੇਵਾ ਰਹੇਗੀ ਬੰਦ

ਰੇਲਵੇ ਇੰਟਰਨੈਟ ਸੇਵਾ ਰਹੇਗੀ ਬੰਦ

29 ਜੁਲਾਈ ਦੀ ਰਾਤ ਨੂੰ ਰੇਲਵੇ ਦੀ ਰਿਜ਼ਰਵੇਸ਼ਨ ਨਹੀਂ ਹੋ ਸਕੇਗੀ। ਐਤਵਾਰ ਦੀ ਰਾਤ ਨੂੰ ਰੇਲਵੇ ਇੰਟਰਨੈਟ ਸੇਵਾਵਾਂ ਬੰਦ ਰਹਿਣਗੀਆਂ। ਉਤਰ ਰੇਲਵੇ ਦੀ ਦਿੱਲੀ ਡਿਵੀਜ਼ਨ ਨੇ ਜਾਣਕਾਰੀ ਦਿੱਤੀ ਹੈ ਕਿ ਸੇਵਾਵਾਂ `ਚ ਅੱਪਗ੍ਰੇਡਿੰਗ ਕੰਮ ਦੇ ਚਲਦੇ 29 ਜੁਲਾਈ ਦੀ ਰਾਤ 11.45 ਤੋਂ 3 ਵਜੇ ਤੱਕ ਇੰਟਰਨੈਟ ਸੇਵਾ ਬੰਦ ਰਹੇਗੀ। ਜਿਸ ਕਾਰਨ ਆਨਲਾਈਨ ਸੇਵਾਵਾਂ `ਚ ਰੁਕਾਵਟ ਆਵੇਗੀ।

 

ਇਹ ਵੀ ਕਿਹਾ ਗਿਆ ਹੈ ਕਿ ਰਿਜ਼ਰਵੇਸ਼ਨ, ਲਾਈਵ ਟ੍ਰੇਨ ਸਟੇਟਸ, ਸੀਟ ਉਪਲੱਬਤਾ ਆਦਿ ਕੰਮ ਬੰਦ ਰਹਿਣਗੇ। ਕਰੀਬ ਤਿੰਨ ਘੰਟੇ ਦੇ ਅਪਗ੍ਰੇਡਿੰਗ ਕੰਮ ਕਾਰਨ ਯਾਤਰੀਆਂ ਦੀ ਰਿਜ਼ਰਵੇਸ਼ਨ ਨਹੀਂ ਹੋ ਸਕੇਗੀ। ਰੇਲਵੇ ਅਨੁਸਾਰ ਯਾਤਰੀ ਰਾਖਵਾਂਕਰਨ ਪ੍ਰਣਾਲੀ (ਪੀਆਰਐਸ) ਦੀ ਕੋਈ ਵੀ ਸੇਵਾ ਬੰਦ ਕਾਰਨ ਉਪਲੱਬਧ ਨਹੀਂ ਹੋਵੇਗੀ। ਇਸ ਵਿਚ ਰਾਖਵਾਂਕਰਨ ਗਤੀਵਿਧੀ, 139 `ਤੇ ਪੁੱਛਗਿੱਛ ਅਤੇ ਇੰਟਰਨੈਟ ਬੁਕਿੰਗ ਸ਼ਾਮਲ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Online Reservations of Trains will not be on 29th night