ਹਰਿਆਣਾ ਵਿਚ ਹੁਣ ਪ੍ਰਾਈਵੇਟ ਸਕੂਲ ਖੋਲਣ ਅਤੇ ਅੱਪਗ੍ਰੇਡ ਕਰਨ ਲਈ ਮੰਜੂਰੀ ਲੈਣ ਲਈ ਆਨਲਾਇਨ ਬਿਨੈ ਕਰਨਾ ਹੋਵੇਗਾ। ਹਰਿਆਣਾ ਸਕੂਲ ਸਿਖਿਆ ਵਿਭਾਗ ਵੱਲੋਂ ਇਸ ਬਾਰੇ ਵਿਚ ਰਾਜ ਦੇ ਸਾਰੇ ਜਿਲਾ ਸਿਖਿਆ ਅਧਿਕਾਰੀਆਂ ਤੇ ਜਿਲਾ ਮੁੱਢਲੀ ਸਿਖਿਆ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ।
ਹਰਿਆਣਾ ਸਕੂਲ ਸਿਖਿਆ ਵਿਭਾਗ ਦੇ ਇਕ ਬੁਲਾਰੇ ਨੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਵਿਭਾਗ ਨੇ ਹਰਿਆਣਾ ਵਿਚ ਨਵੇਂ ਪ੍ਰਾਈਵੇਟ ਸਕੂਲ ਖੋਲਣ ਦੀ ਮੰਜੂਰੀ ਲੈਣ, ਅੱਪਗ੍ਰੇਡ ਕਰਨ ਅਤੇ ਵਾਧੂ ਫੈਕਲਟੀ ਜੋੜਨ ਦੀ ਮੰਜੂਰੀ ਲੈਣ ਅਤੇ ਸਕੂਲ ਦੀ ਮਾਨਤਾ ਪ੍ਰਾਪਤ ਕਰਨ ਲਈ ਆਨਲਾਇਨ ਮਾਡਯੂਲ ਸ਼ੁਰੂ ਕੀਤਾ ਹੈ।
ਉਨਾਂ ਨੇ ਦਸਿਆ ਕਿ ਨਿਰਧਾਰਿਤ ਨਿਯਮਾਂ ਦੇ ਅਨੁਸਾਰ ਆਨਲਾਇਨ ਬਿਨੈ ਭੇਜਣ ਦੇ ਬਾਅਦ ਅੱਗੇ ਦੀ ਪ੍ਰਕ੍ਰਿਆ ਵੀ ਆਨਲਾਇਨ ਹੀ ਕੀਤੀ ਜਾਵੇਗੀ। ਉਨਾਂ ਨੇ ਦਸਿਆ ਕਿ ਇਹ ਬਿਨੈ ਵਿਭਾਗ ਦੀ ਵੈਬਸਾਇਟ 'ਤੇ ਪ੍ਰਾਈਵੇਟ ਸਕੂਲ ਪੋਰਟਲ ਰਾਹੀਂ ਭੇਜਿਆ ਜਾਵੇਗਾ।