ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਕੇਵਲ 7 ਜਣਿਆਂ ਨੂੰ ਪਤਾ ਸੀ ਭਾਰਤੀ ਹਵਾਈ ਹਮਲਿਆਂ ਦਾ ਸਮਾਂ ਤੇ ਥਾਂ

​​​​​​​ਕੇਵਲ 7 ਜਣਿਆਂ ਨੂੰ ਪਤਾ ਸੀ ਕਿ ਭਾਰਤੀ ਹਵਾਈ ਹਮਲਿਆਂ ਦਾ ਸਮਾਂ ਤੇ ਥਾਂ

ਪੁਲਵਾਮਾ ਦਹਿਸ਼ਤਗਰਦ ਹਮਲੇ ਤੋਂ 12 ਦਿਨਾਂ ਬਾਅਦ ਮੰਗਲਵਾਰ ਤੜਕੇ 3:40 ਵਜੇ ਤੋਂ ਲੈ ਕੇ 3:53 ਵਜੇ ਤੱਕ ਭਾਰਤੀ ਹਵਾਈ ਫ਼ੌਜ ਦੇ ਚਾਰ ਜੰਗੀ ਮਿਰਾਜ–2000 ਹਵਾਈ ਜਹਾਜ਼ਾਂ ਨੇ ਪਾਕਿਸਤਾਨ ਦੇ ਮਨਸ਼ੇਰਾ ’ਚ ਬਾਲਾਕੋਟ ’ਤੇ ਕ੍ਰਿਸਟਲ ਮੇਜ਼ ਮਿਸਾਇਲਾਂ ਤੇ ਸਪਾਈਸ 2000 ਸਮਾਰਟ ਬੰਬ ਸੁੱਟੇ। ਇਹ ਸਭ ਪੁਲਵਾਮਾ ਹਮਲੇ ਦੌਰਾਨ ਸੀਆਰਪੀਐੱਫ਼ ਦੇ 45 ਜਵਾਨਾਂ ਦੀ ਸ਼ਹਾਦਤ ਦਾ ਬਦਲਾ ਲੈਣ ਤੇ ਦੋਸ਼ੀ ਅੱਤਵਾਦੀਆਂ ਦਾ ਖ਼ਾਤਮਾ ਕਰਨ ਲਈ ਕੀਤਾ ਗਿਆ। ਖ਼ੁਫ਼ੀਆ ਰਿਪੋਰਟਾਂ ਮੁਤਾਬਕ ਭਾਰਤ ਦੇ ਇਨ੍ਹਾਂ ਹਵਾਈ ਹਮਲਿਆਂ ਵਿੱਚ 325 ਅੱਤਵਾਦੀ ਤੇ ਉਨ੍ਹਾਂ ਦੇ ਨਵੇਂ ਰੰਗਰੂਟ ਦਹਿਸ਼ਤਗਰਦ ਮਾਰੇ ਗਏ।

 

 

ਤਸਵੀਰਾਂ ਦੇ ਰੂਪ ਵਿੰਚ ਪ੍ਰਾਪਤ ਸਬੂਤਾਂ ਦੇ ਆਧਾਰ ਉੱਤੇ ਅਧਿਕਾਰੀਆਂ ਨੇ ਦੱਸਿਆ ਕਿ ਜੈਸ਼–ਏ–ਮੁਹੰਮਦ ਕੈਂਪ ਤਬਾਹ ਕਰ ਦਿੱਤਾ ਗਿਆ ਹੈ। ਕ੍ਰਿਸਟਲ ਮੇਜ਼ ਮਿਸਾਇਲਾਂ ਦਾ ਘੇਰਾ 100 ਕਿਲੋਮੀਟਰ ਹੁੰਦਾ ਹੈ ਤੇ ਸਪਾਈਸ 2000 ਸਮਾਰਟ ਬੰਬ ਵੀ ਉਸੇ ਟੈਕਨਾਲੋਜੀ ਦੇ ਆਧਾਰ ਉੱਤੇ ਗਿਣੀ–ਮਿੱਥੀ ਦਿਸ਼ਾ ਵਿੱਚ ਜਾ ਕੇ ਮਾਰ ਕਰ ਸਕਦਾ ਹੈ।

 

 

ਪਾਕਿਸਤਾਨ ਨੇ ਪਹਿਲਾਂ ਤਾਂ ਇਹ ਆਖਿਆ ਕਿ ਭਾਰਤ ਦਾ ਹਮਲਾ ਨਾਕਾਮ ਰਿਹਾ ਹੈ ਪਰ ਬਾਅਦ ਵਿੱਚ ਇਹ ਮੰਨਿਆ ਕਿ ਹਵਾਈ–ਖੇਤਰ ਦੀ ਉਲੰਘਣਾ ਹੋਈ ਹੈ। ਅਖ਼ੀਰ ਉਸ ਨੇ ਕਿਹਾ ਕਿ ਇਹ ਸੱਚਮੁਚ ਹਮਲਾ ਸੀ ਤੇ ਉਹ ਢੁਕਵੇਂ ਸਮੇਂ ਉੱਤੇ ਇਸ ਦਾ ਜਵਾਬ ਦੇਵੇਗਾ।

 

 

ਇਸ ਦੌਰਾਨ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਅਮਰੀਕਾ ਦੇ ਆਪਣੇ ਹਮ–ਰੁਤਬਾ ਜੌਨ ਬੋਲਟਨ ਨਾਲ ਫ਼ੋਨ ਉੱਤੇ ਗੱਲ ਕੀਤੀ ਤੇ ਉਨ੍ਹਾਂ ਨੂੰ ਅੱਤਵਾਦੀ ਟਿਕਾਣਿਆਂ ਉੱਤੇ ਭਾਰਤ ਦੇ ਹਵਾਈ ਹਮਲਿਆਂ ਬਾਰੇ ਜਾਣਕਾਰੀ ਦਿੱਤੀ। ਬਾਅਦ ਵਿੱਚ ਵਿਦੇਸ਼ ਸਕੱਤਰ ਵਿਜੇ ਗੋਖਲੇ ਨੇ ਦੱਸਿਆ ਕਿ ਭਾਰਤੀ ਜਹਾਜ਼ਾਂ ਨੇ ਤਾਂ ਕਿਸੇ ਫ਼ੌਜ ਨੂੰ ਨਿਸ਼ਾਨਾ ਬਣਾਇਆ ਤੇ ਨਾ ਹੀ ਰਿਹਾਇਸ਼ੀ ਇਲਾਕਿਆਂ ਨੂੰ।

 

 

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਇਨ੍ਹਾਂ ਹਵਾਈ ਹਮਲਿਆਂ ਦੀ ਪ੍ਰਵਾਨਗੀ ਬੀਤੀ 18 ਫ਼ਰਵਰੀ ਨੂੰ ਦਿੱਤੀ ਸੀ। ਖ਼ੁਫ਼ੀਆ ਅਧਿਕਾਰੀਆਂ ਅਨੁਸਾਰ ਸਿਰਫ਼ ਸੱਤ ਜਣਿਆਂ – ਖ਼ੁਦ ਸ੍ਰੀ ਮੋਦੀ, ਅਜੀਤ ਡੋਵਾਲ, ਤਿੰਨੇ ਹਥਿਆਰਬੰਦ ਫ਼ੌਜਾਂ ਦੇ ਮੁਖੀ, ਰਾੱਅ ਤੇ ਖ਼ੁਫ਼ੀਆ ਬਿਊਰੋ ਦੇ ਮੁਖੀ ਨੂੰ ਇਸ ਫ਼ੈਸਲੇ ਬਾਰੇ ਜਾਣਕਾਰੀ ਸੀ।

 

 

ਭਾਰਤੀ ਹਵਾਈ ਫ਼ੌਜ ਦੇ ਜਹਾਜ਼ 22 ਫ਼ਰਵਰੀ ਨੂੰ ਬਹੁਤ ਜ਼ਿਆਦਾ ਗੇੜੇ ਕੱਢਣ ਲੱਗਣ ਲੱਗ ਪਏ ਸਨ, ਤਾਂ ਜੋ ਪਾਕਿਸਤਾਨੀ ਭੰਬਲ਼ਭੂਸੇ ਵਿੱਚ ਪਏ ਰਹਿਣ। ਸ੍ਰੀ ਮੋਦੀ ਨੇ ਇਨ੍ਹਾਂ ਹਮਲਿਆਂ ਦੀ ਨਿਗਰਾਨੀ ਲਈ ਉਸ ਰਾਤ ਸੌਣਾ ਵੀ ਮੁਨਾਸਬ ਨਹੀਂ ਸਮਝਿਆ। ਉਨ੍ਹਾਂ ਨਾਲ ਅਜੀਤ ਡੋਵਾਲ, ਏਅਰ ਚੀਫ਼ ਮਾਰਸ਼ਲ ਬੀਐੱਸ ਧਨੋਆ ਤੇ ਰਾਅ ਤੇ ਇੰਟੈਲੀਜੈਂਸ ਬਿਊਰੋ ਦੇ ਮੁਖੀ, ਥਲ ਸੈਨਾ ਮੁਖੀ ਬਿਪਿਨ ਰਾਵਤ ਤੇ ਸਮੁੰਦਰੀ ਫ਼ੌਜ ਦੇ ਮੁਖੀ ਬੀਐੱਸ ਧਨੋਆ ਵੀ ਮੌਜੂਦ ਰਹੇ।

 

 

ਹਵਾਈ ਹਮਲਿਆਂ ਦੇ ਇਸ ਆਪਰੇਸ਼ਨ ਦੌਰਾਨ 11 ਜੰਗੀ ਹਵਾਈ ਜਹਾਜ਼ਾਂ ਦੀ ਵਰਤੋਂ ਕੀਤੀ ਗਈ, ਉਹ ਉਡਾਣ ਭਰਨ ਦੇ ਢਾਈ ਘੰਟਿਆਂ ਬਾਅਦ ਪਰਤੇ। ਮਿਰਾਜ ਹਵਾਈ ਜਹਾਜ਼ਾਂ ਨੇ ਰਾਤੀਂ 1:30 ਵਜੇ ਗਵਾਲੀਅਰ ਦੇ ਹਵਾਈ ਅੱਡੇ ਤੇ ਸੁਖੋਈ ਹਵਾਈ ਜਹਾਜ਼ਾਂ ਨੇ ਹੋਰਨਾਂ ਅੱਡਿਆਂ ਤੋਂ ਉਡਾਣਾਂ ਭਰੀਆਂ। ਉਹ ਤੜਕੇ ਚਾਰ ਵਜੇ ਪਰਤੇ। ਉਸ ਦੇ ਛੇਤੀ ਬਾਅਦ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੂੰ ਇਸ ਸਾਰੀ ਸਥਿਤੀ ਤੋਂ ਜਾਣੂ ਕਰਵਾਇਆ ਗਿਆ। ਉਸ ਤੋਂ ਬਾਅਦ ਸੁਰੱਖਿਆ ਬਾਰੇ ਕੈਬਿਨੇਟ ਦੀ ਕਮੇਟੀ ਨੂੰ ਵੀ ਜਾਣਕਾਰੀ ਦਿੱਤੀ ਗਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Only 7 people knew the timing of Indian Air Strikes