ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਜਰੀਵਾਲ ਦੇ ਸਹੁੰ ਚੁੱਕ ਸਮਾਗਮ 'ਚ ਪਹੁੰਚਿਆ BJP ਦਾ ਸਿਰਫ਼ ਇੱਕ ਵਿਧਾਇਕ

ਅਰਵਿੰਦ ਕੇਜਰੀਵਾਲ ਨੇ ਅੱਜ ਲਗਾਤਾਰ ਤੀਜੀ ਵਾਰ ਦਿੱਲੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਦਿੱਲੀ ਦੇ ਰਾਮਲੀਲਾ ਮੈਦਾਨ 'ਚ ਸਹੁੰ ਚੁੱਕ ਸਮਾਗਮ ਦਾ ਆਯੋਜਨ ਕੀਤਾ ਗਿਆ ਸੀ। ਇਸ ਦੇ ਲਈ ਦਿੱਲੀ ਦੇ ਸਾਰੇ ਸੰਸਦ ਮੈਂਬਰਾਂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਭਾਜਪਾ ਦੇ ਸਾਰੇ 8 ਵਿਧਾਇਕਾਂ ਨੂੰ ਸੱਦਾ ਭੇਜਿਆ ਗਿਆ ਸੀ।
 

ਇਸ ਸਮਾਗਮ 'ਚ ਨਾ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹੁੰਚੇ ਅਤੇ ਨਾਲ ਹੀ ਕੋਈ ਸੰਸਦ ਮੈਂਬਰ। ਸਮਾਗਮ 'ਚ ਭਾਜਪਾ ਵੱਲੋਂ ਸਿਰਫ਼ ਇੱਕ ਵਿਧਾਇਕ ਵਿਜੇਂਦਰ ਗੁਪਤਾ ਪਹੁੰਚੇ। ਵਿਜੇਂਦਰ ਗੁਪਤਾ ਰੋਹਿਣੀ ਵਿਧਾਨ ਸਭਾ ਸੀਟ ਤੋਂ ਵਿਧਾਇਕ ਹਨ।
 

 

ਇਸ ਮੌਕੇ ਅਰਵਿੰਦ ਕੇਜਰੀਵਾਲ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ, "ਅੱਜ ਤੋਂ ਮੈਂ ਸਭ ਦਾ ਮੁੱਖ ਮੰਤਰੀ ਹਾਂ। ਮੇਰੇ ਕੋਲ ਭਾਵੇਂ ਕਦੇ ਕੋਈ ਕਾਂਗਰਸ ਪਾਰਟੀ ਵਾਲਾ ਆਇਆ ਹੋਵੇ ਜਾਂ ਫਿਰ ਭਾਜਪਾ ਜਾਂ ਕਾਂਗਰਸ ਦਾ, ਮੈਂ ਸਭ ਲਈ ਕੰਮ ਕੀਤਾ। ਅੱਜ ਮੈਨੂੰ ਬਹੁਤ ਖ਼ੁਸ਼ੀ ਹੈ ਕਿ ਮੇਰੇ ਨਾਲ ਮੰਚ ’ਤੇ ਮੇਰੇ ਦੋਵੇਂ ਪਾਸੇ ਦਿੱਲੀ ਦੇ ਨਿਰਮਾਤਾ ਮੌਜੂਦ ਹਨ।"
 

ਕੇਜਰੀਵਾਲ ਨੇ ਕਿਹਾ ਕਿ ਚੋਣਾਂ ਦੌਰਾਨ ਜਿਹੜੇ ਵੀ ਲੋਕਾਂ ਨੇ ਉਨ੍ਹਾਂ ਨੂੰ ਬੁਰਾ-ਭਲਾ ਆਖਿਆ ਸੀ, ਉਨ੍ਹਾਂ ਨੇ ਉਨ੍ਹਾਂ ਸਭਨਾਂ ਨੂੰ ਮਾਫ਼ ਕਰ ਦਿੱਤਾ ਹੈ। ਉਨ੍ਹਾਂ ਕਿਹਾ ਦਿੱਲੀ ਨੂੰ ਕੋਈ ਨੇਤਾ ਜਾਂ ਮੰਤਰੀ ਨਹੀਂ ਚਲਾਉਂਦੇ, ਸਗੋਂ ਦਿੱਲੀ ਨੂੰ ਰਿਕਸ਼ਾ ਵਾਲੇ, ਡਾਕਟਰ, ਫ਼ੈਕਟਰੀ ਵਾਲੇ ਤੇ ਡਰਾਇਵਰ ਚਲਾਉਂਦੇ ਹਨ। ਉਨ੍ਹਾਂ ਵਿਜੇ ਕੁਮਾਰ ਦਾ ਨਾਂਅ ਲੈਂਦਿਆਂ ਕਿਹਾ ਕਿ ਉਹ ਸਾਡੇ ਨਾਲ ਹਨ, ਜੋ ਆਈਆਈਟੀ ਤੋਂ ਨਿੱਕਲ ਕੇ ਹੁਣ ਦੇਸ਼ ਦੀ ਸੇਵਾ ਕਰੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:only BJP MLA Vijendra Gupta joined Arvind Kejriwal swearing in ceremony