ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਸਿਰਫ਼ ਭ੍ਰਿਸ਼ਟ ਨੂੰ ਹੀ ਮੋਦੀ ਤੋਂ ਕਸ਼ਟ: ਨਰਿੰਦਰ ਮੋਦੀ

​​​​​​​ਸਿਰਫ਼ ਭ੍ਰਿਸ਼ਟ ਨੂੰ ਹੀ ਮੋਦੀ ਤੋਂ ਕਸ਼ਟ: ਨਰਿੰਦਰ ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸ਼ੁੱਕਰਵਾਰ ਨੂੰ ਛੱਤੀਸਗੜ੍ਹ ’ਚ ਰਾਏਪੁਰ ਅਤੇ ਪੱਛਮੀ ਬੰਗਾਲ ਦੇ ਜਲਪਾਈਗੁੜੀ ’ਚ ਦੋ ਵੱਡੀਆਂ ਰੈਲੀਆਂ ਨੂੰ ਸੰਬੋਧਨ ਕੀਤਾ। ਇਨ੍ਹਾਂ ਦੋਵੇਂ ਰੈਲੀਆਂ ਦੌਰਾਨ ਪ੍ਰਧਾਨ ਮੰਤਰੀ ਨੇ ਵਿਰੋਧੀ ਪਾਰਟੀ ਕਾਂਗਰਸ ਨੂੰ ਹੀ ਨਿਸ਼ਾਨਾ ਬਣਾਇਆ। ਉਨ੍ਹਾਂ ਕਿਹਾ ਕਿ ‘ਸਿਰਫ਼ ਭ੍ਰਿਸ਼ਟ ਨੂੰ ਹੀ ਮੋਦੀ ਤੋਂ ਕਸ਼ਟ ਹੈ।‘

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

ਸ੍ਰੀ ਮੋਦੀ ਨੇ ਜਲਪਾਈਗੁੜੀ ਵਿਖੇ ਫਲਕਾਟਾ–ਸਾਲਸਾਬਾਰੀ ਸੈਕਸ਼ਨ ਦੇ ਚਾਰ ਲੇਨ ਵਾਲੇ ਰਾਸ਼ਟਰੀ ਰਾਜਮਾਰਗ–31 ਡੀ ਦਾ ਨੀਂਹ–ਪੱਥਰ ਰੱਖਿਆ।  41.7 ਲੰਮਾ ਇਹ ਨੈਸ਼ਨਲ ਹਾਈਵੇਅ 1938 ਕਰੋੜ ਰੁਪਏ ਦੀ ਲਾਗਤ ਨਾਲ ਬਣੇਗਾ।

 

 

ਬੰਗਾਲ ਰੈਲੀ ਦੌਰਾਨ ਸ੍ਰੀ ਮੋਦੀ ਨੇ ਕਿਹਾ ਕਿ ਇਹ ਚੌਕੀਦਾਰ ਨਾ ਤਾਂ ਚਿਟਫ਼ੰਡ ਘੁਟਾਲਿਆਂ ਦੇ ਦੋਸ਼ੀਆਂ ਨੂੰ ਛੱਡੇਗਾ ਤੇ ਨਾ ਹੀ ਉਨ੍ਹਾਂ ਨੂੰ ਬਚਾਉਣ ਵਾਲਿਆਂ ਨੂੰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੈਲੀ ਵਿੱਚ ਵੱਡਾ ਹਮਲਾ ਬੋਲਦਿਆਂ ਕਿਹਾ ਕਿ ਹਰੇਕ ਉਸ ਵਿਅਕਤੀ ਨੂੰ ਮੋਦੀ ਤੋਂ ਕਸ਼ਟ ਹੈ, ਜੋ ਪੂਰੀ ਤਰ੍ਹਾਂ ਭ੍ਰਿਸ਼ਟ ਹੈ।

 

 

ਸ੍ਰੀ ਮੋਦੀ ਨੇ ਕਿਹਾ ਕਿ ਉੱਤਰੀ ਬੰਗਾਲ ਨਾਲ ਉਨ੍ਹਾਂ ਦਾ  ਖ਼ਾਸ ਰਿਸ਼ਤਾ ਹੈ। ਇਹ ਰਿਸ਼ਤਾ ਚਾਹ ਦਾ ਰਿਸ਼ਤਾ ਹੈ। ਤੁਸੀਂ ਚਾਹ ਉਗਾਉਣ ਵਾਲੇ ਹੋ ਤੇ ਮੈਂ ਚਾਹ ਬਣਾਉਣ ਵਾਲਾ ਹਾਂ। ਇੱਥੋਂ ਦੀ ਚਾਹ ਦੇਸ਼ ਤੇ ਦੁਨੀਆ ਦੇ ਲੋਕ ਬਹੁਤ ਚਾਅ ਨਾਲ ਪੀਂਦੇ ਹਨ। ਪਰ ਚਾਹ ਦੀ ਗੱਲ ਕਰਦਿਆਂ ਹੀ ਮੇਰੇ ਮਨ ਵਿੱਚ ਇਹ ਸੁਆਲ ਜ਼ਰੂਰ ਆਉਂਦਾ ਹੈ ਕਿ ਪਤਾ ਨਹੀਂ ਕਿਉਂ ਚਾਹ ਵਾਲਿਆਂ ਤੋਂ ਦੀਦੀ ਨੂੰ ਇੰਨੀ ਚਿੜ੍ਹ ਕਿਉਂ ਹੈ।

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

ਸ੍ਰੀ ਮੋਦੀ ਨੇ ਕਿਹਾ ਕਿ ਪੱਛਮੀ ਬੰਗਾਲ ਦੀ ਸਰਕਾਰ ਨੇ ਮਿੱਟੀ ਨੂੰ ਬਦਨਾਮ ਕਰ ਦਿੱਤਾ ਹੈ ਤੇ ਮਨੁੱਖ ਨੂੰ ਮਜਬੂਰ ਕਰ ਦਿੱਤਾ ਹੈ। ਜਿਹੜਾ ਬੰਗਾਲ ਕਲਾ ਤੇ ਸਭਿਆਚਾਰ ਲਈ ਜਾਣਿਆ ਜਾਂਦਾ ਸੀ, ਉਹ ਹੁਣ ਹਿੰਸਾ ਤੇ ਗ਼ੈਰ–ਜਮਹੂਰੀ ਤਰੀਕਿਆਂ ਲਈ ਪਛਾਣਿਆ ਜਾਂਦਾ ਹੈ।

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Only Corrupts dont like Modi Narendra Modi