ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੁਲਵਾਮਾ ਵਰਗੀ ਘਟਨਾ ਹੀ ਮਹਾਰਾਸ਼ਟਰ ’ਚ ਹਵਾ ਬਦਲ ਸਕਦੀ ਹੈ : ਪਵਾਰ

ਪੁਲਵਾਮਾ ਵਰਗੀ ਘਟਨਾ ਹੀ ਮਹਾਰਾਸ਼ਟਰ ’ਚ ਹਵਾ ਬਦਲ ਸਕਦੀ ਹੈ : ਪਵਾਰ

ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਪ੍ਰਮੁੱਖ ਸ਼ਰਦ ਪਵਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਮਹਾਰਾਸ਼ਟਰ ਵਿਚ ਭਾਜਪਾ ਸਰਕਾਰ ਖਿਲਾਫ ਬਹੁਤ ਨਰਾਜ਼ਗੀ ਹੈ ਅਤੇ ਪੁਲਵਾਮਾ ਵਰਗੀ ਘਟਨਾ ਹੀ ਚੋਣਾਂ ਤੋਂ ਪਹਿਲਾਂ ਇਸ ਸਥਿਤੀ ਨੂੰ ਬਦਲ ਸਕਦੀ ਹੈ। ਪਵਾਰ ਪਾਰਟੀ ਵਰਕਰਾਂ ਨਾਲ ਮੀਟਿੰਗ ਬਾਅਦ ਪੱਤਰਕਾਰ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ।

 

ਪਵਾਰ ਨੇ ਕਿਹਾ 2019 ਦੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਬਹੁਤ ਗੁੱਸਾ ਸੀ। ਪ੍ਰੰਤੂ, ਪੁਲਵਾਮਾ ਹਮਲੇ ਨੇ ਪੂਰੀ ਸਥਿਤੀ ਬਦਲ ਦਿੱਤੀ। ਇਸ ਸਾਲ ਫਰਵਰੀ ਵਿਚ ਜੰਮੂ ਕਸ਼ਮੀਰ ਵਿਚ ਪੁਲਵਾਮਾ ਅੱਤਵਾਦੀ ਹਮਲੇ ਵਿਚ ਅਰਧ ਸੈਨਿਕ ਬਲ ਦੇ 40 ਜਵਾਨਾਂ ਸ਼ਹੀਦ ਹੋ ਗਏ ਸਨ। ਹਮਲੇ ਬਾਅਦ ਭਾਰਤ ਨੇ ਪਾਕਿਸਤਾਨ ਵਿਚ ਬਾਲਾਕੋਟ ਵਿਚ ਅੱਤਵਾਦੀ ਬੇਸ ਉਤੇ ਹਮਲਾ ਕੀਤਾ ਸੀ।

 

ਪਵਾਰ ਨੇ ਕਿਹਾ ਕਿ ਉਹ ਅਗਲੇ ਮਹੀਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬਾ ਸਰਕਾਰ ਖਿਲਾਫ ਲੋਕਾਂ ਦਾ ਗੁੱਸਾ ਦੇਖ ਰਹੇ ਹਨ। ਸਾਬਕਾ ਰੱਖਿਆ ਮੰਤਰੀ ਨੇ ਕਿਹਾ ਕਿ ਕੇਵਲ ਪੁਲਵਾਮਾ ਹਮਲੇ ਵਰਗੀ ਸਥਿਤੀ ਹੀ ਲੋਕਾਂ ਦੀ ਸੋਚ ਨੂੰ ਬਦਲ ਸਕਦੀ ਹੈ। ਪਵਾਰ ਨੇ ਕਿਹਾ ਕਿ ਅਸੀਂ (ਚੋਣਾਂ ਲਈ) ਧਰਮ ਨਿਰਪੇਖ ਤਾਕਤਾਂ ਨੂੰ ਨਾਲ ਲਿਆਉਣ ਦਾ ਯਤਨ ਕਰ ਰਹੇ ਹਾਂ। ਕਾਂਗਰਸ ਅਤੇ ਰਾਕਾਂਪਾ ਨਾਲ ਆਏ ਹਨ। ਅਸੀਂ ਬਹੁਜਨ ਵਿਕਾਸ, ਸਮਾਜਵਾਦੀ ਪਾਰਟੀ ਅਤੇ ਹੋਰ ਛੋਟੀਆਂ ਪਾਰਟੀਆਂ ਨੂੰ ਆਪਣੇ ਨਾਲ ਲਿਆਉਣ ਦਾ ਯਤਨ ਕਰ ਰਹੇ ਹਾਂ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Only incident like pulwama can change the wind in Maharashtra says Pawar