ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

1 ਜੂਨ ਤੋਂ ਆਰਮੀ ਕੰਟੀਨਾਂ 'ਚ ਸਿਰਫ਼ ਦੇਸ਼ 'ਚ ਬਣਿਆ ਸਮਾਨ ਵਿਕੇਗਾ

ਕੇਂਦਰੀ ਹਥਿਆਰਬੰਦ ਪੁਲਿਸ ਫ਼ੋਰਸ (ਸੀਏਪੀਐਫ) ਦੀਆਂ ਕੰਟੀਨਾਂ 'ਚ 1 ਜੂਨ ਤੋਂ ਸਿਰਫ਼ ਦੇਸ਼ 'ਚ ਬਣੀਆਂ ਵਸਤਾਂ ਹੀ ਵੇਚੀਆਂ ਜਾਣਗੀਆਂ। ਗ੍ਰਹਿ ਮੰਤਰਾਲੇ ਨੇ ਅੱਜ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਗ੍ਰਹਿ ਮੰਤਰਾਲੇ ਨੇ ਕਿਹਾ ਕਿ ਇਸ ਤੋਂ ਬਾਅਦ ਲਗਭਗ 10 ਲੱਖ ਸੀਏਪੀਐਫ ਜਵਾਨਾਂ ਦੇ ਪਰਿਵਾਰ ਦੇ 50 ਲੱਖ ਮੈਂਬਰ ਭਾਰਤ 'ਚ ਤਿਆਰ ਕੀਤੇ ਉਤਪਾਦਾਂ ਦੀ ਵਰਤੋਂ ਕਰਨਗੇ। ਸੀਏਪੀਐਫ ਦੇ ਅਧੀਨ ਦੇਸ਼ ਦੀ ਅਰਧ ਸੈਨਿਕ ਬਲ ਸੀਆਰਪੀਐਫ, ਸੀਆਈਐਸਐਫ, ਬੀਐਸਐਫ, ਆਈਟੀਬੀਪੀ ਅਤੇ ਐਸਐਸਬੀ ਆਉਂਦੇ ਹਨ।
 

ਇਸ ਦੇ ਨਾਲ ਹੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 12 ਮਈ ਨੂੰ ਦੇਸ਼ ਨੂੰ ਸੰਬੋਧਨ ਕਰਦਿਆਂ ਸਥਾਨਕ ਉਤਪਾਦਾਂ ਨੂੰ ਉਤਸ਼ਾਹਤ ਕਰਨ ਅਤੇ ਭਾਰਤ ਨੂੰ ਸਵੈ-ਨਿਰਭਰ ਬਣਾਉਣ ਦੀ ਅਪੀਲ ਕੀਤੀ ਸੀ। ਗ੍ਰਹਿ ਮੰਤਰਾਲੇ ਨੇ ਇਸ ਦਿਸ਼ਾ 'ਚ ਇਹ ਕਦਮ ਚੁੱਕਿਆ ਹੈ।
 

 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਿੱਚ ਬਣੇ ਉਤਪਾਦਾਂ ਦੀ ਵਰਤੋਂ ਦੀ ਵਕਾਲਤ ਕਰਦਿਆਂ ਕਿਹਾ ਸੀ ਕਿ ਕੋਰੋਨਾ ਵਾਇਰਸ ਮਹਾਂਮਾਰੀ ਨੇ ਸਥਾਨਕ ਨਿਰਮਾਣ, ਸਥਾਨਕ ਬਾਜ਼ਾਰਾਂ ਤੇ ਸਥਾਨਕ ਸਪਲਾਈ ਚੇਨ ਦੀ ਮਹੱਤਤਾ ਸਿਖਾ ਦਿੱਤੀ ਹੈ। ਉਨ੍ਹਾਂ ਨੇ 12 ਮਈ ਨੂੰ ਦੇਸ਼ ਨੂੰ ਆਪਣੇ ਸੰਬੋਧਨ 'ਚ ਕਿਹਾ, "ਸੰਕਟ ਦੇ ਇਸ ਸਮੇਂ ਵਿੱਚ ਇਸੇ ਲੋਕਲ ਨੇ ਸਾਡੀ ਮੰਗ ਪੂਰੀ ਕੀਤੀ ਹੈ। ਇਸੇ ਲੋਕਲ ਨੇ ਸਾਨੂੰ ਬਚਾਇਆ ਹੈ। ਲੋਕਲ ਸਿਰਫ਼ ਜ਼ਰੂਰਤ ਨਹੀਂ ਹੈ, ਸਗੋਂ ਸਾਡੀ ਜ਼ਿੰਮੇਵਾਰੀ ਵੀ ਹੈ।"
 

ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਅੱਜ ਤੋਂ ਹਰ ਭਾਰਤੀ ਨੂੰ ਆਪਣੇ ਲੋਕਲ ਲਈ ਤਿਆਰ ਹੋਣਾ ਹੋਵੇਗਾ। ਉਸ ਨੂੰ ਨਾ ਸਿਰਫ਼ ਲੋਕਲ ਚੀਜ਼ਾਂ ਖਰੀਦਣ ਲਈ, ਸਗੋਂ ਇਸ ਨੂੰ ਮਾਣ ਨਾਲ ਅੱਗੇ ਵਧਾਉਣ ਲਈ ਵੀ ਆਵਾਜ਼ ਬੁਲੰਦ ਕਰਨੀ ਪਵੇਗੀ। ਉਨ੍ਹਾਂ ਕਿਹਾ ਸੀ, "ਗਲੋਬਲ ਬ੍ਰਾਂਡ ਵੀ ਕਦੇ ਇਸੇ ਤਰ੍ਹਾਂ ਲੋਕਲ ਸਨ। ਪਰ ਜਦੋਂ ਲੋਕਾਂ ਨੇ ਉਨ੍ਹਾਂ ਦੀ ਵਰਤੋਂ ਕਰਨੀ ਸ਼ੁਰੂ ਕੀਤੀ ਤਾਂ ਉਹ ਉਨ੍ਹਾਂ ਨੂੰ ਉਤਸ਼ਾਹਿਤ ਕਰਨ ਲੱਗੇ, ਉਨ੍ਹਾਂ ਦੀ ਬ੍ਰਾਂਡਿੰਗ ਕਰਨ ਲੱਗੇ ਅਤੇ ਉਨ੍ਹਾਂ 'ਤੇ ਮਾਣ ਮਹਿਸੂਸ ਕਰਨਾ ਸ਼ੁਰੂ ਕੀਤਾ। ਉਹ ਲੋਕਲ ਉਤਪਾਦਾਂ ਨਾਲ ਗਲੋਬਲ ਬਣ ਗਏ।"

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:only indigenous products will be sold at Central Armed Police Forces canteens Says Amit Shah