ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਕਸ਼ਮੀਰ ’ਚੋਂ ਧਾਰਾ–370 ਸਿਰਫ਼ ਮੋਦੀ ਹੀ ਹਟਾ ਸਕਦੇ ਸਨ: ਅਮਿਤ ਸ਼ਾਹ

​​​​​​​ਕਸ਼ਮੀਰ ’ਚੋਂ ਧਾਰਾ–370 ਸਿਰਫ਼ ਮੋਦੀ ਹੀ ਹਟਾ ਸਕਦੇ ਸਨ: ਅਮਿਤ ਸ਼ਾਹ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜੰਮੂ–ਕਸ਼ਮੀਰ ’ਚੋਂ ਧਾਰਾ–370 ਹਟਾਏ ਜਾਣ ਬਾਰੇ ਬੋਲਦਿਆਂ ਕਿਹਾ ਹੈ ਕਿ ਇਹ ਕੰਮ ਸਿਰਫ਼ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਹੀ ਕਰ ਸਕਦੇ ਸਲ। ਦਾਦਰਾ ਤੇ ਨਗਰ ਹਵੇਲੀ ’ਚ ਸਿਹਤ ਤੇ ਕਲਿਆਣ ਕੇਂਦਰ ਦਾ ਉਦਘਾਟਨ ਕਰਨ ਦੌਰਾਨ ਅਮਿਤ ਸ਼ਾਹ ਨੇ ਕਿਹਾ ਕਿ ਪਿਛਲੇ ਸੰਸਦੀ ਸੈਸ਼ਨ ਦੌਰਾਨ ਪ੍ਰਧਾਨ ਮੰਤਰੀ ਨੇ ਇਤਿਹਾਸਕ ਫ਼ੈਸਲਾ ਲਿਆ।

 

 

ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਧਾਰਾ–370 ਅਤੇ 35–ਏ ਦੇਸ਼ ਦੇ ਏਕੀਕਰਣ ਵਿੱਚ ਰੁਕਾਵਟ ਸੀ। ਪ੍ਰਧਾਨ ਮੰਤਰੀ ਸ੍ਰੀ ਮੋਦੀ ਨੂੰ ਤੁਸੀਂ ਮੁੜ ਪ੍ਰਧਾਨ ਮੰਤਰੀ ਬਣਾਇਆ ਅਤੇ ਉਨ੍ਹਾਂ ਸੰਸਦ ਦੇ ਪਹਿਲੇ ਹੀ ਸੈਸ਼ਨ ’ਚ ਧਾਰਾ–370 ਨੂੰ ਖ਼ਤਮ ਕਰ ਦਿੱਤਾ। ਇਹ ਕੰਮ ਮੋਦੀ ਜੀ ਤੋਂ ਇਲਾਵਾ ਇਹ ਕੰਮ ਕੋਈ ਹੋਰ ਨਹੀਂ ਕਰ ਸਕਦਾ ਸੀ।

 

 

ਅਮਿਤ ਸ਼ਾਹ ਨੇ ਅੱਗੇ ਕਿਹਾ ਕਿ ਧਾਰਾ 370 ਦੇ ਹਟਣ ਨਾਲ ਜੰਮੂ–ਕਸ਼ਮੀਰ ਵਿੱਚ ਵਿਕਾਸ ਦੇ ਰਾਹ ਖੁੱਲ੍ਹੇ ਹਨ। ਇਹ ਅੱਤਵਾਦ ਦੇ ਤਾਬੂਤ ’ਚ ਅਆਖ਼ਰੀ ਕਿੱਲ ਠੋਕੀ ਗਈ ਹੈ। ਜੰਮੂ–ਕਸ਼ਮੀਰ ਨੂੰ ਪੂਰੀ ਤਰ੍ਹਾਂ ਭਾਰਤ ਨਾਲ ਮਿਲਾਉਣ ਦਾ ਕੰਮ ਹੋਇਆ ਹੈ। ਸਭ ਲੋਕ ਇਸ ਫ਼ੈਸਲੇ ਨੂੰ ਲੈ ਕੇ ਸਰਕਾਰ ਦੇ ਨਾਲ ਹਨ ਪਰ ਕੁਝ ਲੋਕ ਇਸ ਦਾ ਵਿਰੋਧ ਵੀ ਕਰ ਰਹੇ ਹਨ।

 

 

ਉਨ੍ਹਾਂ ਕਿਹਾ ਕਿ ਕਾਂਗਰਸ ਨੇ ਧਾਰਾ–370 ਹਟਾਉਣ ਦਾ ਵਿਰੋਧ ਕੀਤਾ। ਅੱਜ ਵੀ ਰਾਹੁਲ ਗਾਂਧੀ ਜੋ ਬਿਆਨ ਦਿੰਦੇ ਹਨ; ਉਸ ਦੀ ਪਾਕਿਸਤਾਨ ਵਿੱਚ ਤਾਰੀਫ਼ ਹੁੰਦੀ ਹੈ। ਉਨ੍ਹਾਂ ਦੇ ਬਿਆਨ ਨੂੰ ਪਾਕਿਸਤਾਨ ਆਪਣੀ ਪਟੀਸ਼ਨ ਵਿੱਚ ਸ਼ਾਮਲ ਕਰਦਾ ਹੈ। ਕਾਂਗਰਸੀਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਉਨ੍ਹਾਂ ਦੇ ਬਿਆਨ ਹੁਣ ਭਾਰਤ ਵਿਰੁੱਧ ਵਰਤੇ ਜਾ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Only Modi could abrogate Article 370 in Kashmir says Amit Shah