ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੁਸਲਿਮ ਉਮੀਦਵਾਰ ਹੀ ਜਿੱਤਦੇ ਨੇ ਹਰਿਆਣਾ ਦੇ ਇਨ੍ਹਾਂ 3 ਹਲਕਿਆਂ ’ਚ

ਮੁਸਲਿਮ ਉਮੀਦਵਾਰ ਹੀ ਜਿੱਤਦੇ ਨੇ ਹਰਿਆਣਾ ਦੇ ਇਨ੍ਹਾਂ 3 ਹਲਕਿਆਂ ’ਚ

14ਵੀਂ ਹਰਿਆਣਾ ਵਿਧਾਨ ਸਭਾ ਦੀ ਚੋਣ ਲਈ ਵੋਟਾਂ 21 ਅਕਤੂਬਰ ਨੂੰ ਪੈਣੀਆਂ ਤੈਅ ਹਨ। ਇਸੇ ਲਈ ਹੁਣ ਪ੍ਰਚਾਰ ਆਪਣੇ ਸਿਖ਼ਰ ’ਤੇ ਪੁੱਜ ਗਿਆ ਹੈ। ਸਾਰੇ 90 ਵਿਧਾਨ ਸਭਾ ਹਲਕਿਆਂ ਵਿੱਚ ਸਿਆਸੀ ਆਗੂ ਚੋਣ–ਰੈਲੀਆਂ ਕਰ ਰਹੇ ਹਨ ਤੇ ਜਨਤਾ ਨੂੰ ਮਿਲ ਰਹੇ ਹਨ।

 

 

ਮੇਵਾਤ ਖੇਤਰ ਦੇ ਨੂਹ, ਫ਼ਿਰੋਜ਼ਪੁਰ ਝਿਰਕਾ ਤੇ ਪੁਨਹਾਨਾ ਸੀਟਾਂ ਉੱਤੇ ਵੀ ਚੋਣ–ਪ੍ਰਚਾਰ ਪੂਰੇ ਜ਼ੋਰ–ਸ਼ੋਰ ਨਾਲ ਚੱਲ ਰਿਹਾ ਹੈ। ਇਨ੍ਹਾਂ ਸੀਟਾਂ ਦੀ ਖ਼ਾਸੀਅਤ ਇਹ ਹੈ ਕਿ ਇੱਥੇ ਸਾਰੀਆਂ ਮੁੱਖ ਪਾਰਟੀਆਂ ਨੇ ਸਿਰਫ਼ ਮੁਸਲਿਮ ਉਮੀਦਵਾਰ ਹੀ ਮੈਦਾਨ ’ਚ ਉਤਾਰੇ ਹਨ।

 

 

ਜਦ ਤੋਂ ਚੋਣਾਂ ਹੋਣੀਆਂ ਸ਼ੁਰੂ ਹੋਈਆਂ ਹਨ, ਤਦ ਤੋਂ ਹੀ ਹਰਿਆਣਾ ਦੇ ਇਨ੍ਹਾਂ ਤਿੰਨੇ ਹਲਕਿਆਂ ’ਚ ਸਿਰਫ਼ ਮੁਸਲਿਮ ਉਮੀਦਵਾਰ ਹੀ ਜਿੱਤਦੇ ਰਹੇ ਹਨ।

 

 

ਫ਼ਿਰੋਜ਼ਪੁਰ ਝਿਰਕਾ ਸੀਟ ਉੱਤੇ ਪਹਿਲੀ ਵਾਰ ਵਿਧਾਨ ਸਭਾ ਚੋਣ 1967 ’ਚ ਹੋਈ ਸੀ। ਪਹਿਲੀ ਚੋਣ ਇੱਥੋਂ ਡੀ. ਮੁਹੰਮਦ ਨੇ ਕਾਂਗਰਸ ਦੀ ਟਿਕਟ ਉੱਤੇ ਜਿੱਤੀ ਸੀ। ਇਸ ਵਿਧਾਨ ਸਭਾ ਖੇਤਰ ਉੱਤੇ ਸਦਾ ਕਾਂਗਰਸ ਜਾਂ ਇੰਡੀਅਨ ਨੈਸ਼ਨਲ ਲੋਕ ਦਲ ਦਾ ਹੀ ਕਬਜ਼ਾ ਰਿਹਾ ਹੈ। ਸਾਲ 2009 ਤੇ 2014 ਦੀਆਂ ਚੋਣਾਂ ਵਿੱਚ ਇਸ ਸੀਟ ਉੱਤੇ ਲਗਾਤਾਰ ਦੋ ਵਾਰ ਇੰਡੀਅਨ ਨੈਸ਼ਨਲ ਲੋਕ ਦਲ ਨੂੰ ਜਿੱਤ ਮਿਲੀ ਹੈ।

 

 

ਇਨ੍ਹਾਂ ਦੋਵੇਂ ਚੋਣਾਂ ਵਿੱਚ ਨਸੀਮ ਅਹਿਮਦ ਨੂੰ ਜਿੱਤ ਮਿਲਦੀ ਰਹੀ ਹੈ ਪਰ ਇਸ ਵਾਰ ਨਸੀਮ ਅਹਿਮਦ ਭਾਰਤੀ ਜਨਤਾ ਪਾਰਟੀ ਦੀ ਟਿਕਟ ਉੱਤੇ ਚੋਣ ਲੜ ਰਹੇ ਹਨ।

 

 

1967 ’ਚ ਫ਼ਿਰੋਜ਼ਪੁਰ ਝਿਰਕਾ ਸੀਟ ਤੋਂ ਰਹੀਮ ਖ਼ਾਨ ਚੋਣ ਜਿੱਤੇ ਸਨ। ਉਹ ਇੱਕ ਆਜ਼ਾਦ ਉਮੀਦਵਾਰ ਸਨ। ਸਾਲ 2005 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹਬੀਬ ਉਰ ਰਹਿਮਾਨ ਨੇ ਆਜ਼ਾਦ ਉਮੀਦਵਾਰ ਵਜੋਂ ਜਿੱਤ ਹਾਸਲ ਕੀਤੀ ਸੀ। ਸਾਲ 2014 ’ਚ ਇਹ ਸੀਟ ਇੰਡੀਅਨ ਨੈਸ਼ਨਲ ਲੋਕ ਦਲ ਦੇ ਖਾਤੇ ਗਈ ਸੀ ਤੇ ਇੱਥੋਂ ਜ਼ਾਕਿਰ ਹੁਸੈਨ ਵਿਧਾਇਕ ਬਣੇ ਸਨ।

 

 

ਪੁਨਹਾਨਾ ਹਲਕਾ ਸਾਲ 2008 ਦੌਰਾਨ ਹਲਕਿਆਂ ਦੀ ਮੁੜ ਹੱਦਬੰਦੀ ਵੇਲੇ ਬਣਿਆ ਸੀ। ਸਾਲ 2009 ’ਚ ਪਹਿਲੀ ਚੋਣ ਇੰਡੀਅਨ ਨੈਸ਼ਨਲ ਲੋਕ ਦਲ ਦੇ ਮੁਹੰਮਦ ਇਲਿਆਸ ਨੇ ਜਿੱਤੀ ਸੀ। ਬਹੁਜਨ ਸਮਾਜ ਪਾਰਟੀ ਦੇ ਦਿਆਵਤੀ ਹਾਰ ਗਏ ਸਨ। ਪਰ ਸਾਲ 2014 ਦੀ ਚੋਣ ਮੁਹੰਮਦ ਇਲਿਆਸ ਹਾਰ ਗਏ ਸਨ ਤੇ ਆਜ਼ਾਦ ਉਮੀਦਵਾਰ ਰਈਸ ਖ਼ਾਨ ਨੇ ਜਿੱਤ ਹਾਸਲ ਕੀਤੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Only Muslim candidates win on Haryana s these three seats