ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

IBPS ਦੀਆਂ 12,074 ਆਸਾਮੀਆਂ ਲਈ ਅਰਜ਼ੀ ਦੇਣ ਦਾ ਸਿਰਫ਼ ਇੱਕ ਦਿਨ ਬਾਕੀ

IBPS ਦੀਆਂ 12,074 ਆਸਾਮੀਆਂ ਲਈ ਅਰਜ਼ੀ ਦੇਣ ਦਾ ਸਿਰਫ਼ ਇੱਕ ਦਿਨ ਬਾਕੀ

ਇੰਡੀਅਨ ਬੈਂਕਿੰਗ ਪਰਸੌਨਲ ਸਿਲੈਕਸ਼ਨ (IBPS) ਵੱਲੋਂ ਕਲਰਕਾਂ ਦੀਆਂ 12,074 ਆਸਾਮੀਆਂ ਲਈ ਭਰਤੀ ਕੀਤੀ ਜਾ ਰਹੀ ਹੈ। ਪਰ ਹੁਣ ਸਿਰਫ਼ ਇੱਕ ਦਿਨ ਬਾਕੀ ਰਹਿ ਗਿਆ ਹੈ। ਅਰਜ਼ੀਆਂ ਦੇਣ ਦੀ ਆਖ਼ਰੀ ਤਾਰੀਕ 9 ਅਕਤੂਬਰ ਹੈ। ਜਿਹੜੇ ਉਮੀਦਵਾਰ ਬੈਂਕਿੰਗ ਖੇਤਰ ਵਿੱਚ ਆਪਣਾ ਕਰੀਅਰ ਬਣਾਉਣਾ ਲੋਚਦੇ ਹਨ; ਉਹ ਬੱਸ ਹੁਣ ਛੇਤੀ ਤੋਂ ਛੇਤੀ ਇਨ੍ਹਾਂ ਆਸਾਮੀਆਂ ਲਈ ਅਰਜ਼ੀ ਦੇ ਦੇਣ।

 

 

ਇਸ ਭਰਤੀ ਬਾਰੇ ਕੁਝ ਪ੍ਰਮੁੱਖ ਤੱਥ ਇਸ ਪ੍ਰਕਾਰ ਹਨ। ਫ਼ੀਸ ਭਰਨ ਦੀ ਆਖ਼ਰੀ ਤਰੀਕ ਵੀ 9 ਅਕਤੂਬਰ ਹੈ। ਮੁਢਲੀ ਪ੍ਰੀਖਿਆ ਲਈ 7, 8, 14 ਅਤੇ 21 ਦਸੰਬਰ, 2019 ਦੇ ਦਿਨ ਤੈਅ ਕੀਤੇ ਗਏ ਹਨ। ਫਿਰ ਮੇਨ ਪ੍ਰੀਖਿਆ 19 ਜਨਵਰੀ, 2020 ਨੂੰ ਹੋਵੇਗੀ।

 

 

ਉਮੀਦਵਾਰ ਕਿਸੇ ਮਾਨਤਾ–ਪ੍ਰਾਪਤ ਸੰਸਥਾਨ ਤੋਂ ਬੀਏ ਪਾਸ (ਗ੍ਰੈਜੂਏਟ) ਹੋਣਾ ਚਾਹੀਦਾ ਹੈ। ਇਨ੍ਹਾਂ ਆਸਾਮੀਆਂ ਲਈ ਅਰਜ਼ੀ ਦੇਣ ਵਾਸਤੇ ਉਮੀਦਵਾਰ ਦੀ ਉਮਰ 1 ਸਤੰਬਰ, 2019 ਨੂੰ 20 ਸਾਲ ਤੋਂ 28 ਸਾਲਾਂ ਦੇ ਵਿਚਕਾਰ ਹੋਣੀ ਚਾਹੀਦੀ ਹੈ। ਰਾਖਵੇਂ ਉਮੀਦਵਾਰਾਂ ਨੂੰ ਉਮਰ ਵਿੱਚ ਛੋਟ ਦਿੱਤੀ ਗਈ ਹੈ।

 

 

ਜਨਰਲ ਅਤੇ ਓਬੀਸੀ ਵਰਗ ਦੇ ਉਮੀਦਵਾਰਾਂ ਲਈ 600 ਰੁਪਏ ਐਪਲੀਕੇਸ਼ਨ ਫ਼ੀਸ ਹੈ ਪਰ ਅਨੁਸੂਚਿਤ ਜਾਤਾਂ, ਅਨੁਸੂਚਿਤ ਕਬੀਲਿਆਂ ਦੇ ਉਮੀਦਵਾਰਾਂ ਲਈ ਅਰਜ਼ੀ–ਫ਼ੀਸ ਸਿਰਫ਼ 100 ਰੁਪਏ ਹੈ। ਫ਼ੀਸ ਦਾ ਭੁਗਤਾਨ ਤੁਸੀਂ ਆਪਣੇ ਡੇਬਿਟ, ਕ੍ਰੈਡਿਟ ਕਾਰਡ, ਯੂਪੀਆਈ, ਨੈਂਟ ਬੈਂਕਿੰਗ ਰਾਹੀਂ ਕਰ ਸਕਦੇ ਹੋ।

 

 

ਅਰਜ਼ੀ ਦੇਣ ਲਈ ਤੁਹਾਨੂੰ ਉਮੀਦਵਾਰਾਂ ਨੂੰ  ibps.in  ਉੱਤੇ ਜਾਣਾ ਹੋਵੇਗਾ। ਉਮੀਦਵਾਰਾਂ ਦੀ ਚੋਣ ਆੱਨਲਾਈਨ ਪ੍ਰੀਖਿਆ ਦੇ ਆਧਾਰ ਉੱਤੇ ਕੀਤੀ ਜਾਵੇਗੀ।

 

 

ਪ੍ਰੀਖਿਆ ਦੋ ਗੇੜਾਂ ਵਿੱਚ ਹੋਵੇਗੀ। ਇਨ੍ਹਾਂ ਆਸਾਮੀਆਂ ਲਈ 7,200 – 19,300 ਰੁਪਏ ਦਾ ਤਨਖ਼ਾਹ ਸਕੇਲ ਹੋਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Only one day left to apply for 12074 posts in IBPS