ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ `ਚ ਤੀਜੀ ਕਲਾਸ ਦੇ ਸਿਰਫ ਇਕ ਚੌਥਾਈ ਬੱਚੇ ਹੀ ਪੜ੍ਹ ਤੇ ਸਮਝ ਸਕਦੇ ਨੇ ਛੋਟੀ ਕਹਾਣੀ

ਭਾਰਤ `ਚ ਤੀਜੀ ਕਲਾਸ ਦੇ ਸਿਰਫ ਇਕ ਚੌਥਾਈ ਬੱਚੇ ਹੀ ਛੋਟੀ ਕਹਾਣੀ ਪੜ੍ਹ, ਸਮਝ ਸਕਦੇ ਨੇ

ਇਕ ਨਵੀਂ ਰਿਪੋਰਟ ਦੇ ਮੁਤਾਬਕ ਭਾਰਤ `ਚ ਤੀਜੀ ਕਲਾਸ `ਚ ਪੜ੍ਹਨ ਵਾਲੇ ਕੇਵਲ ਇਕ ਚੌਥਾਈ ਬੱਚੇ ਹੀ ਆਮ ਵਾਕਾਂ ਵਾਲੀ ਛੋਟੀ ਕਹਾਣੀ ਪੜ੍ਹ ਅਤੇ ਸਮਝ ਸਕਦੇ ਹਨ ਅਤੇ ਦੋ ਅੰਕਾਂ ਦੇ ਘਟਾਓ ਦੇ ਸਵਾਲਾਂ ਦਾ ਹੱਲ ਕਰ ਸਕਦੇ ਹਨ।


‘ਬਿਲ ਐਂਡ ਮਿਲਿੰਡਾ ਗੇਟ੍ਰਸ ਫਾਉਡੇਸ਼ਨ ਰਿਪੋਰਟ ਮੁਤਾਬਕ ਭਾਰਤ ਸਰਕਾਰ ਦੇ ਆਪਣੇ ਰਾਸ਼ਟਰੀ ਸਰਵੇ `ਚ ਵੀ ਇਹ ਪਤਾ ਚਲਿਆ ਹੈ ਕਿ ਇਸ ਤਰ੍ਹਾਂ ਦੇ ਬੱਚਿਆਂ ਦੀ ਵੱਡੀ ਗਿਣਤੀ ਹੈ, ਜਿਨ੍ਹਾਂ `ਚ ਸਿੱਖਣ ਦਾ ਪੱਧਰ ਬੇਹੱਦ ਘੱਟ ਹੈ।


ਰਿਪੋਰਟ `ਚ ਕਿਹਾ ਕਿ ਤੀਜੀ ਕਲਾਸ `ਚ ਪੜ੍ਹਨ ਵਾਲੇ ਕੇਵਲ ਇਕ ਚੌਥਾਈਂ ਬੱਚੇ ਹੀ ਆਮ ਵਾਕਾਂ ਵਾਲੀ ਛੋਟੀ ਕਹਾਣੀ ਨੂੰ ਪੜ੍ਹਨ ਅਤੇ ਸਮਝ ਸਕਦੇ ਹਨ ਅਤੇ ਇਕ ਜਾਂ ਦੋ ਅੰਕਾਂ ਦੇ ਘਟਾਓ ਦੇ ਸਵਾਲਾਂ ਦਾ ਹੱਲ ਕਰ ਸਕਦੇ ਹਨ। 
ਨਿਊਜ਼ ਏਜੰਸੀ ਭਾਸ਼ਾ ਮੁਤਾਬਕ ਰਿਪੋਰਟ `ਚ ਸਾਲਾਨਾ ਸਿੱਖਿਆ ਸਥਿਤੀ ਰਿਪੋਰਟ 2017 ਦੇ ਅੰਕੜਿਆਂ ਦਾ ਜਿ਼ਕਰ ਕੀਤਾ ਗਿਆ ਹੈ। ਇਸ `ਚ ਕਿਹਾ ਗਿਆ ਹੈ ਕਿ ਇਸ ਸਮੱਸਿਆ ਦੇ ਸਾਹਮਣੇ ਆਉਣ ਬਾਅਦ ਭਾਰਤ ਅਤੇ ਹੋਰ ਦੇਸ਼ਾਂ `ਚ ਇਸ `ਤੇ ਧਿਆਨ ਦਿੱਤਾ ਜਾਣ ਲੱਗਿਆ ਹੈ।


ਰਿਪੋਰਟ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਮਨੁੱਖੀ ਸਰੋਤ ਵਿਕਾਸ ਮੰਤਰਾਲਾ ਤੋਂ ਇਲਾਵਾ ਦਿੱਲੀ ਅਤੇ ਰਾਜਸਥਾਨ ਦੀਆਂ ਸਰਕਾਰਾਂ ਇਸ `ਚ ਸੁਧਾਰ ਕਰਨ ਦੀ ਵਿਵਸਥਾ ਕਰ ਰਹੀਆਂ ਹਨ।
ਵਿਸ਼ਵ ਬੈਂਕ ਦੀ ਵਿਸ਼ਵ ਵਿਕਾਸ ਰਿਪੋਰਟ 2018 `ਚ ਸਿੱਖਿਆ ਦੀ ਗੁਣਵਤਾ `ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:only one fourth students of third class can read and understand short stories