ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਰਗਾੜੀ ਕਾਂਡ ਦੀ ਜਾਂਚ ਸੀਬੀਆਈ ਨਹੀਂ ਪੰਜਾਬ ਪੁਲਿਸ ਹੀ ਕਰੇਗੀ: ਸੁਪਰੀਮ ਕੋਰਟ

ਬਰਗਾੜੀ ਕਾਂਡ ਦੀ ਜਾਂਚ ਸੀਬੀਆਈ ਨਹੀਂ ਪੰਜਾਬ ਪੁਲਿਸ ਹੀ ਕਰੇਗੀ: ਸੁਪਰੀਮ ਕੋਰਟ

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਸਬੰਧਤ ਬਰਗਾੜੀ ਕਾਂਡ ਦੀ ਜਾਂਚ ਸੀਬੀਆਈ ਨਹੀਂ, ਸਗੋਂ ਪੰਜਾਬ ਪੁਲਿਸ ਹੀ ਕਰੇਗੀ। ਇਹ ਫ਼ੈਸਲਾ ਅੱਜ ਸੁਪਰੀਮ ਕੋਰਟ ਨੇ ਸੁਣਾਇਆ।

 

 

ਅੱਜ ਜਿਵੇਂ ਹੀ ਸੁਪਰੀਮ ਕੋਰਟ ਦਾ ਅਜਿਹਾ ਹੁਕਮ ਆਇਆ, ਤਿਵੇਂ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਦਨ ਨੂੰ ਸੂਚਿਤ ਕੀਤਾ ਕਿ ਬਹਿਬਲ ਕਲਾਂ ਤੇ ਬਰਗਾੜੀ ਕੇਸ ਸੀਬੀਆਈ ਹਾਰ ਚੁੱਕੀ ਹੈ।

 

 

ਦਰਅਸਲ, ਪੰਜਾਬ ਸਰਕਾਰ ਨੇ ਵਿਧਾਨ ਸਭਾ ਦੀ ਸਹਿਮਤੀ ਤੋਂ ਬਾਅਦ ਬਾਕਾਇਦਾ ਆਪਣੀ ਸਹਿਮਤੀ ਵਾਪਸ ਲੈ ਲਈ ਸੀ ਤੇ ਕਿਹਾ ਸੀ ਕਿ ਹੁਣ ਬੇਅਦਬੀ ਕਾਂਡਾਂ ਦੀ ਜਾਂਚ ਸੀਬੀਆਈ ਨਹੀਂ, ਸਗੋਂ ਪੰਜਾਬ ਪੁਲਿਸ ਹੀ ਕਰੇਗੀ ਪਰ ਸੀਬੀਆਈ ਇਸ ਦਾ ਵਿਰੋਧ ਕਰਦਿਆਂ ਸੁਪਰੀਮ ਕੋਰਟ ਚਲੀ ਗਈ ਸੀ।

 

 

ਚੇਤੇ ਰਹੇ ਕਿ ਸੀਬੀਆਈ ਨੇ ਪੰਜਾਬ ਦੇ ਇਨ੍ਹਾਂ ਬੇਅਦਬੀ ਕਾਂਡਾਂ ਦੀ ਜਾਂਚ ਨੂੰ ਬੰਦ ਕਰਨ ਲਈ ਆਪਣੀ ਰਿਪੋਰਟ ਰੱਖੀ ਸੀ ਪਰ ਪੰਜਾਬ ਸਰਕਾਰ ਨੇ ਉਸ ‘ਕਲੋਜ਼ਰ ਰਿਪੋਰਟ’ ਨੂੰ ਚੁਣੌਤੀ ਦਿੱਤੀ ਸੀ।

 

 

ਇੱਥੇ ਵਰਨਣਯੋਗ ਹੈ ਕਿ ਬਰਗਾੜੀ ਬੇਅਦਬੀ ਕਾਂਡ ਜਿਹੇ ਨਾਜ਼ੁਕ ਮਾਮਲੇ ਪੰਜਾਬ ਸਰਕਾਰ ਨੂੰ ਉਸ ਵੇਲੇ ਝਟਕਾ ਲੱਗਾ ਸੀ; ਜਦੋਂ ਸੀਬੀਆਈ ਨੇ ਆਪਣੀਕਲੋਜ਼ਰ ਰਿਪੋਰਟਬੀਤੇ ਵਰ੍ਹੇ ਅਦਾਲਤ ਦਾਖ਼ਲ ਕਰ ਦਿੱਤੀ ਸੀ

 

 

ਉਂਝ ਪੰਜਾਬ ਸਰਕਾਰ ਨੇ ਪਿਛਲੇ ਸਾਲ ਪਹਿਲਾਂ 23 ਜੁਲਾਈ ਨੂੰ ਵੀ ਇਸ ਰਿਪੋਰਟ ਦੀ ਕਾਪੀ ਲੈਣ ਲਈ ਅਰਜ਼ੀ ਦਿੱਤੀ ਸੀ ਪਰ ਉਹ ਅਰਜ਼ੀ ਰੱਦ ਕਰ ਦਿੱਤੀ ਗਈ ਸੀ। ਉਸ ਤੋਂ ਬਾਅਦ ਸਰਕਾਰ ਨੇ ਬੀਤੀ 20 ਅਗਸਤ ਨੂੰ ਇੱਕ ਜਾਇਜ਼ਾ ਪਟੀਸ਼ਨ ਦਾਇਰ ਕੀਤੀ ਸੀ

 

 

ਚੇਤੇ ਰਹੇ ਕਿ ਪੰਜਾਬ ਸਰਕਾਰ ਨੇ ਬੇਅਦਬੀ ਕਾਂਡ ਦੀ ਜਾਂਚ ਸੀਬੀਆਈ ਹਵਾਲੇ ਕੀਤੀ ਸੀ। ਸੀਬੀਆਈ ਨੇ 13 ਨਵੰਬਰ, 2015 ਨੂੰ ਤਿੰਨ ਵੱਖੋਵੱਖਰੇ ਕੇਸ ਦਰਜ ਕੀਤੇ ਸਨ

 

 

ਬਰਗਾੜੀ ਦਾ ਬੇਅਦਬੀ ਕਾਂਡ ਇਸ ਵੇਲੇ ਪੰਜਾਬ ਦੀ ਸਿਆਸਤ ਦਾ ਧੁਰਾ ਬਣ ਚੁੱਕਾ ਹੈ। ਹਰ ਤਰ੍ਹਾਂ ਦੀ ਚੋਣ ਵੇਲੇ ਇਹ ਮੁੱਦਾ ਜ਼ਰੂਰ ਭਖਦਾ ਹੈ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Only Punjab Police will investigate Bargari Incident not CBI says Supreme Court