ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਖ਼ਤ ਸੁਰੱਖਿਆ ਹੇਠ 5 ਨਵੰਬਰ ਤੋਂ ਫਿਰ ਖੁੱਲ੍ਹੇਗਾ ਸਬਰੀਮਾਲਾ ਮੰਦਰ

1 / 2ਸਖਤ ਸੁਰੱਖਿਆ ਹੇਠ 5 ਨਵੰਬਰ ਤੋਂ ਫਿਰ ਖੁੱਲ੍ਹੇਗਾ ਸਬਰੀਮਾਲਾ ਮੰਦਰ

2 / 2ਸਖਤ ਸੁਰੱਖਿਆ ਹੇਠ 5 ਨਵੰਬਰ ਤੋਂ ਫਿਰ ਖੁੱਲ੍ਹੇਗਾ ਸਬਰੀਮਾਲਾ ਮੰਦਰ

PreviousNext

ਕੇਰਲ ਦਾ ਸਬਰੀਮਾਲਾ ਮੰਦਰ ਸਖ਼ਤ ਸੁਰੱਖਿਆ ਹੇਠ 5 ਨਵੰਬਰ ਤੋਂ ਫਿਰ ਖੁੱਲ੍ਹਣ ਜਾ ਰਿਹਾ ਹੈ। ਇਸੇ ਦੇ ਮੱਦੇਨਜ਼ਰ ਕੇਰਲ ਕੇ ਕਈ ਇਲਾਕਿਆਂ 'ਚ 3 ਦਿਨ ਲਈ ਧਾਰਾ 144 ਲਗਾਈ ਜਾਵੇਗੀ। ਦੱਸ ਦਈਏ ਕਿ ਸੁਪਰੀਮ ਕੋਰਟ ਦੇ ਆਦੇਸ਼ ਦੇ ਬਾਵਜੂਦ ਪਿਛਲੇ ਮਹੀਨੇ ਵਿਸ਼ੇਸ਼ ਉਮਰ ਵਰਗ (10 ਤੋਂ 50 ਸਾਲ) ਦੀਆਂ ਔਰਤਾਂ ਮੰਦਰ 'ਚ ਪ੍ਰਵੇਸ਼ ਨਹੀਂ ਕਰ ਸਕੀਆਂ ਸਨ।

 

 


ਸੁਪਰੀਮ ਕੋਰਟ ਦੇ ਆਦੇਸ਼ ਖਿਲਾਫ ਪਿਛਲੇ ਮਹੀਨੇ ਕਾਫੀ ਹਿੰਸਕ ਪ੍ਰਦਰਸ਼ਨ ਹੋਏ ਸਨ। ਇਸ ਨੂੰ ਦੇਖਦੇ ਹੋਏ ਪ੍ਰਸ਼ਾਸਨ ਵੱਲੋਂ 4 ਤੋਂ 6 ਨਵੰਬਰ ਤਕ ਸੰਨੀਧਨਮ, ਪੰਬਾ, ਨਿਲਾੱਕਲ ਤੇ ਇਲਾਵੰਕੁਲ 'ਚ ਧਾਰਾ 144 ਲਗਾਉਣ ਦਾ ਫੈਸਲਾ ਕੀਤਾ ਗਿਆ ਹੈ। ਫਿਲਹਾਲ ਦਰਸ਼ਨ ਲਈ ਸ਼ਰਧਾਲੂਆਂ ਦੀ ਆਵਾਜਾਈ ਸ਼ੁਰੂ ਹੋ ਗਈ ਹੈ।

 

ਘੱਟ ਤੋਂ ਘੱਟ ਅੰਕੜਿਆਂ ਮੁਤਾਬਕ ਪਿਛਲੇ ਮਹੀਨੇ ਮੰਦਰ ਤੇ ਦੂਜੇ ਸਥਾਨਾਂ 'ਤੇ 16 ਤੋਂ 22 ਅਕਤੂਬਰ ਤੇ ਸੋਮਵਾਰ ਸਵੇਰੇ ਤਕ ਅੜਿੱਕਾ ਪੈਦਾ ਕਰਨ ਵਾਲੇ ਲੋਕਾਂ ਖਿਲਾਫ 543 ਮਾਮਲੇ ਦਰਜ ਕੀਤੇ ਗਏ ਜਦਕਿ ਗ੍ਰਿਫਤਾਰ ਕੀਤੇ ਗਏ ਲੋਕਾਂ ਦੀ ਗਿਣਤੀ 3701 ਹੋ ਗਈ ਹੈ। ਮੰਦਰ 5 ਨਵੰਬਰ ਨੂੰ ਖੁੱਲ੍ਹੇਗਾ ਤੇ ਇਸ ਤੋਂ ਬਾਅਦ 16 ਨਵੰਬਰ ਨੂੰ ਕਰੀਬ 2 ਮਹੀਨੇ ਦੀ ਰੋਜ਼ਾਨਾ ਸਲਾਨਾ ਯਾਤਰਾ ਲਈ ਖੁੱਲ੍ਹੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Open again from 5 November under strict security Sabarimala temple