ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਆਪ੍ਰੇਸ਼ਨ ਸਨਰਾਇਜ਼’ ਭਾਰਤ-ਮਿਆਂਮਾਰ ਦੀ ਫ਼ੌਜ ਨੇ ਅੱਤਵਾਦੀਆਂ ’ਤੇ ਕੀਤੀ ਵੱਡੀ ਕਾਰਵਾਈ

ਭਾਰਤ ਅਤੇ ਮਿਆਂਮਾਰ ਦੀਆਂ ਫ਼ੌਜਾਂ ਨੇ ਮਣੀਪੁਰ, ਨਾਗਾਲੈਂਡ ਅਤੇ ਅਸਮ ਚ ਸਰਗਰਮ ਵੱਖੋ ਵੱਖਰੇ ਕਈ ਅੱਤਵਾਦੀ ਸਮੂਹਾਂ ਨੂੰ ਨਿਸ਼ਾਨਾ ਬਣਾਉਂਦਿਆਂ ਹੋਇਆਂ ਵੱਡੀ ਕਾਰਵਾਈ ਕੀਤੀ ਹੈ। ਇਨ੍ਹਾਂ ਚ ਦੋਨਾਂ ਫ਼ੌਜਾਂ ਨੇ ਆਪੋ ਆਪਣੀ ਸਰਹਦਾਂ ਚ 16 ਮਈ ਤੋਂ 3 ਹਫ਼ਤਿਆਂ ਤਕ ਸਾਂਝੀ ਮੁਹਿੰਮ ਚਲਾਈ, ਜਿਸ ਨੂੰ ਆਪ੍ਰੇਸ਼ਨ ਸਨਰਾਇਜ਼ ਨਾਂ ਦਿੱਤਾ ਗਿਆ।

 

ਜਾਣਕਾਰੀ ਮੁਤਾਬਕ ਇਸ ਮੁਹਿੰਮ ਦੌਰਾਨ ਘਟੋ ਘੱਟ 6 ਦਰਜਨ ਅੱਤਵਾਦੀਟਾਂ ਨੂੰ ਦਬੋਚਿਆਂ ਗਿਆ ਤੇ ਉਨ੍ਹਾਂ ਦੇ ਟਿਕਾਣੇ ਤਬਾਹ ਕਰ ਦਿੱਤੇ ਗਏ। ਰੱਖਿਆ ਸੂਤਰਾਂ ਮੁਤਾਬਕ ਇਸ ਮੁਹਿੰਮ ਦਾ ਪਹਿਲਾ ਪੜਾਅ ਭਾਰਤ-ਮਿਆਂਮਾਰ ਸਰਹੱਣ ਤੇ 3 ਮਹੀਨੇ ਪਹਿਲਾਂ ਚਲਾਇਆ ਗਿਆ ਸੀ।

 

ਮਿਆਂਮਾਰ ਭਾਰਤ ਦੇ ਰਣਨੀਤਿਕ ਗੁਆਂਢੀਆਂ ਚੋਂ ਇਕ ਹੈ। ਅੱਤਵਾਦ ਪ੍ਰਭਾਵਿਤ ਮਣੀਪੁਰ ਅਤੇ ਨਾਗਾਲੈਂਡ ਸਮੇਤ ਪੂਰਬੀ ਸੂਬਿਆਂ ਤੋਂ ਇਸਦੀ 1,640 ਕਿਲੋਮੀਟਰ ਲੰਬੀ ਸਰਹੱਦ ਲੱਗਦੀ ਹੈ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Operation Sunrise Armies of India Myanmar target North East militants in coordinated operation