ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰਿਆਣਾ ’ਚ ਭਾਜਪਾ ਨੂੰ ਠੋਕਰ ਤੋਂ ਵਿਰੋਧੀ ਧਿਰ ਨੂੰ ਮਿਲੀ ਆਕਸੀਜਨ

ਹਰਿਆਣਾ ’ਚ ਭਾਜਪਾ ਨੂੰ ਠੋਕਰ ਤੋਂ ਵਿਰੋਧੀ ਧਿਰ ਨੂੰ ਮਿਲੀ ਆਕਸੀਜਨ

ਹਰਿਆਣਾ ਵਿਧਾਨ ਸਭਾ ਚੋਣਾਂ ’ਚ ਗਿਣਤੀ ਭਾਵੇਂ ਇਸ ਵੇਲੇ ਚੱਲ ਰਹੀ ਹੈ। ਅੰਤ ’ਚ ਨਤੀਜਿਆਂ ਤੋਂ ਬਾਅਦ ਸਰਕਾਰ ਭਾਵੇਂ ਕਿਸੇ ਦੀ ਵੀ ਬਣੇ ਪਰ ਇੱਥੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਵੱਡੀ ਠੋਕਰ ਲੱਗਦੀ ਦਿਸ ਰਹੀ ਹੈ। ਭਾਜਪਾ ਨੂੰ ਲੱਗੀ ਇਸ ਠੋਕਰ ਨਾਲ ਪੂਰੇ ਦੇਸ਼ ਦੀ ਵਿਰੋਧੀ ਧਿਰ ਵਿੱਚ ਜਿਵੇਂ ਇੱਕ ਨਵੀਂ ਰੂਹ ਫੂਕੀ ਗਈ ਹੈ। ਇਹ ਠੋਕਰ ਵਿਰੋਧੀਆਂ ਲਈ ਆਕਸੀਜਨ ਦਾ ਕੰਮ ਕਰ ਰਹੀ ਹੈ।

 

 

ਟੈਲੀਵਿਜ਼ਨ ਉੱਤੇ ਚੱਲ ਰਹੀਆਂ ਬਹਿਸਾਂ ਦੀ ਭਾਸ਼ਾ ਹੀ ਬਦਲ ਗਈ ਹੈ। ਕਾਂਗਰਸ ਦੇ ਹੱਕ ਵਿੱਚ ਬੋਲਣ ਵਾਲੇ ਹੁਣ ਭਾਰੂ ਪੈਂਦੇ ਦਿਸਣ ਲੱਗ ਪਏ ਹਨ। ਭੁਪਿੰਦਰ ਸਿੰਘ ਹੁੱਡਾ ਦੀ ਰਿਹਾਇਸ਼ਗਾਹ ’ਤੇ ਅਚਾਨਕ ਭੀੜ ਵਧਣ ਲੱਗ ਪਈ ਹੈ ਤੇ ਉਨ੍ਹਾਂ ਆਪੇ ਹੀ ਸਰਕਾਰ ਬਣਾਉਣ ਦਾ ਦਾਅਵਾ ਵੀ ਪੱਤਰਕਾਰਾਂ ਸਾਹਵੇਂ ਕਰ ਦਿੱਤਾ ਹੈ।

 

 

ਡਾਕ ਰਾਹੀਂ ਮਿਲੀਆਂ ਵੋਟਾਂ ਤੇ ਫਿਰ ਉਸ ਤੋਂ ਬਾਅਦ EVM ਦੀ ਸ਼ੁਰੂਆਤੀ ਗਿਣਤੀ ਵਿੱਚ ਤਾਂ ਭਾਜਪਾ ਅੱਗੇ ਚਲੀ ਗਈ ਸੀ। ਇੱਕ ਵੇਲੇ ਤਾਂ ਭਾਜਪਾ 50 ਸੀਟਾਂ ਉੱਤੇ ਅੱਗੇ ਚੱਲ ਰਹੀ ਸੀ ਫਿਰ ਉਹ ਘਟਦੇ–ਘਟਦੇ 43 ਸੀਟਾਂ ਤੱਕ ਆ ਗਈ।

 

 

ਦਿਲਚਸਪ ਗੱਲ ਤਾਂ ਇਹ ਵੀ ਹੈ ਕਿ ਚਾਰ ਮਹੀਨੇ ਪਹਿਲਾਂ ਬਣੀ ਜਨਨਾਇਕ ਜਨਤਾ ਪਾਰਟੀ ਹੁਣ 8 ਸੀਟਾਂ ’ਤੇ ਅੱਗੇ ਚੱਲ ਰਹੀ ਹੈ। ਇਹ ਖ਼ਬਰ ਵੀ ਆ ਰਹੀ ਹੈ ਭਾਜਪਾ ਨੇ ਪ੍ਰਕਾਸ਼ ਸਿੰਘ ਬਾਦਲ ਨੂੰ JJP ਆਗੂ ਦੁਸ਼ਯੰਤ ਚੌਟਾਲਾ ਨਾਲ ਗੱਲ ਕਰਨ ਲਈ ਆਖਿਆ ਹੈ। ਬਾਦਲ ਪਰਿਵਾਰ ਤੇ ਚੌਟਾਲਾ ਪਰਿਵਾਰ ਦੇ ਬਹੁਤ ਪੁਰਾਣੇ ਸਬੰਧ ਰਹੇ ਹਨ।

 

 

JJP ਆਗੂ ਦੁਸ਼ਯੰਤ ਚੌਟਾਲਾ ਨੂੰ ਕਾਂਗਰਸ ਨੇ ਡਿਪਟੀ CM ਦੇ ਅਹੁਦੇ ਤੱਕ ਦੀ ਪੇਸ਼ਕਸ਼ ਦੇ ਦਿੱਤੀ ਹੈ। ਕੁੱਲ ਮਿਲਾ ਕੇ ਜਿਹੜਾ ਰੁਝਾਨ ਚੱਲ ਰਿਹਾ ਹੈ, ਦੁਸ਼ਯੰਤ ਚੌਟਾਲਾ ਕਿੰਗ–ਮੇਕਰ ਵਜੋਂ ਉੱਭਰ ਸਕਦੇ ਹਨ।

 

 

ਕਾਂਗਰਸ ਨੇ ਬਿਨਾ ਲੀਡਰਸ਼ਿਪ ਦੇ ਚੋਣ ਲੜੀ ਹੈ ਤੇ ਭਾਜਪਾ ਨੂੰ ਸਖ਼ਤ ਚੁਣੌਤੀ ਦਿੰਦੀ ਦਿਸ ਰਹੀ ਹੈ। ਭਾਜਪਾ ਵੱਲੋਂ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਤੋਂ ਇਲਾਵਾ ਯੋਗੀ ਆਦਿੱਤਿਆਨਾਥ ਨੇ ਮੋਰਚਾ ਸੰਭਾਲ਼ ਕੇ ਰੱਖਿਆ ਸੀ; ਉੱਧਰ ਕਾਂਗਰਸ ਦੇ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਤਾਂ ਕੋਈ ਰੈਲੀ ਹੀ ਹਰਿਆਣਾ ’ਚ ਨਹੀਂ ਕੀਤੀ ਸੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Opposition gets Oxygen with the stumble of BJP in Haryana