ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਰੋਧੀ ਧਿਰ ਨਾਲ ਮਿਲ ਕੇ ਸਰਕਾਰ ਖਿ਼ਲਾਫ਼ ਕਾਂਗਰਸ ਲਿਆਵੇਗੀ ਬੇਭਰੋਸਗੀ ਮਤਾ

ਵਿਰੋਧੀ ਧਿਰ ਨਾਲ ਮਿਲ ਕੇ ਸਰਕਾਰ ਖਿ਼ਲਾਫ਼ ਕਾਂਗਰਸ ਲਿਆਵੇਗੀ ਬੇਭਰੋਸਗੀ ਮਤਾ

ਸੰਸਦ ਦਾ ਮਾਨਸੂਨ ਸੈਸ਼ਨ ਬੁੱਧਵਾਰ ਤੋਂ ਸ਼ੁਰੂ ਹੋ ਰਿਹਾ ਹੈ ਪਰ ਇਸ ਦੇ ਹੰਗਾਮੇਦਾਰ ਹੋਣ ਦਾ ਪਿਛੋਕੜ ਪਹਿਲਾਂ ਹੀ ਤਿਆਰ ਹੋ ਚੁੱਕਾ ਹੈ। ਕਾਂਗਰਸ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਉਹ ਵਿਰੋਧੀ ਪਾਰਟੀਆਂ ਨਾਲ ਮਿਲ ਕੇ ਸਰਕਾਰ ਖਿ਼ਲਾਫ਼ ਬੇਭਰੋਸਗੀ ਦਾ ਮਤਾ ਲਿਆਵੇਗੀ। ਲੋਕ ਸਭਾ `ਚ ਕਾਂਗਰਸੀ ਆਗੂ ਮਲਿਕਾਰਜੁਨ ਖੜਗੇ ਨੇ ਪੱਤਰਕਾਰਾਂ ਨੂੰ ਕਿਹਾ ਕਿ ਸੋਮਵਾਰ ਨੂੰ ਹੋਈ ਵਿਰੋਧੀ ਪਾਰਟੀਆਂ ਦੀ ਮੀਟਿੰਗ `ਚ ਸ਼ਾਮਲ ਹੋਈਆਂ ਸਾਰੀਆਂ ਪਾਰਟੀਆਂ ਬੇਭਰੋਸਗੀ ਦਾ ਮਤਾ ਲਿਆਉਣ ਦੇ ਮਾਮਲੇ `ਤੇ ਸਹਿਮਤ ਹੋਈਆਂ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਕੋਸਿ਼ਸ਼ ਕਰੇਗੀ ਕਿ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਇੱਕਜੁਟ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪਾਰਟੀ ਨੂੰ ਆਸ ਹੈ ਕਿ ਇਸ ਪ੍ਰਸਤਾਵ ਰਾਹੀਂ ਆਮ ਜਨਤਾ ਦੀਆਂ ਸਮੱਸਿਆਵਾਂ ਨੂੰ ਸਦਨ ਵਿੱਚ ਰੱਖਣ ਦਾ ਮੌਕਾ ਮਿਲੇਗਾ।


ਖੜਗੇ ਨੇ ਕਿਹਾ ਕਿ ਇਹ ਆਖਿਆ ਜਾਂਦਾ ਹੈ ਕਿ ਸਦਨ ਵਿਰੋਧੀ ਧਿਰ ਚੱਲਣ ਨਹੀਂ ਦਿੰਦੀ। ਇਹ ਗੱਲ ਪ੍ਰਧਾਨ ਮੰਤਰੀ ਤੇ ਉਨ੍ਹਾਂ ਦੇ ਲੋਕ ਦੁਹਰਾਉਂਦੇ ਹਨ। ਜਦੋਂ ਅਸੀਂ ਅਹਿਮ ਮੁੱਦੇ ਰੱਖਦੇ ਹਾਂ, ਤਾਂ ਇਨ੍ਹਾਂ ਤੋਂ ਬਚਣ ਲਈ ਸਰਕਾਰ ਵੱਲੋਂ ਨਵੇਂ-ਨਵੇਂ ਤਰੀਕੇ ਲੱਭੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਸਦਨ ਚਲਾਉਣਾ ਚਾਹੁੰਦੇ ਹਾਂ ਤੇ ਸਾਰੇ ਮੁੱਦੇ ਜਨਤਾ ਨੂੰ ਦੱਸਣੇ ਚਾਹੁੰਦੇ ਹਾਂ। ਸੋਮਵਾਰ ਨੂੰ ਸਾਰੀਆਂ ਵਿਰੋਧੀ ਪਾਰਟੀਆਂ ਦਾ ਵਿਚਾਰ ਸੀ ਅਸੀਂ ਸਾਂਝੇ ਮੁੱਦੇ ਉਠਾਵਾਂਗੇ, ਜੋ ਅਹਿਮ ਹਨ ਤੇ ਜਨਤਾ ਦੇ ਹਿਤ ਵਿੱਚ ਹਨ।


ਖੜਗੇ ਅਨੁਸਾਰ ਵਿਰੋਧੀ ਧਿਰ ਔਰਤਾਂ ਦੀ ਸੁਰੱਖਿਆ, ਬੇਰੋਜ਼ਗਾਰੀ, ਕੁੱਟ-ਕੁੱਟ ਕੇ ਹੱਤਿਆ ਕੀਤੇ ਜਾਣ (ਲਿੰਚਿੰਗ), ਕਿਸਾਨਾਂ ਦੀ ਹਾਲਤ, ਅਨੁਸੂਚਿਤ ਜਾਤੀ ਅਨੁਸੂਚਿਤ ਕਬੀਲਿਆਂ `ਤੇ ਅੱਤਿਆਚਾਰ ਵਿਰੋਧੀ ਕਾਨੂੰਨ, ਮਹਿੰਗਾਈ, ਪੈਟਰੋਲ-ਡੀਜ਼ਲ ਦੀ ਕੀਮਤ ਵਿੱਚ ਵਾਧਾ ਅਤੇ ਸਵਿਸ ਬੈਂਕਾਂ ਵਿੱਚ ਭਾਰਤੀਆਂ ਵੱਲੋਂ ਪੈਸੇ ਜਮ੍ਹਾ ਕੀਤੇ ਜਾਣ ਵਿੱਚ ਕਮੀੀ ਦੇ ਮੁੱਦਿਆਂ ਨੂੰ ਲੈ ਕੇ ਸਰਕਾਰ ਨੂੰ ਘੇਰੇਗੀ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:opposition including Congress will bring no confidence motion