ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੰਸਦ ’ਚ ਵਿਰੋਧੀ ਧਿਰ ਸਰਕਾਰ ਨੂੰ CAA, NRC ਤੇ NPR ’ਤੇ ਘੇਰਨ ਲਈ ਤਿਆਰ

ਸੰਸਦ ’ਚ ਵਿਰੋਧੀ ਧਿਰ ਸਰਕਾਰ ਨੂੰ CAA, NRC ਤੇ NPR ’ਤੇ ਘੇਰਨ ਲਈ ਤਿਆਰ

ਅੱਜ ਤੋਂ ਸੰਸਦ ’ਚ ਰਾਸ਼ਟਰਪਤੀ ਦੇ ਭਾਸ਼ਣ ਉੱਤੇ ਧੰਨਵਾਦ ਦੇ ਮਤੇ ਉੱਤੇ ਚਰਚਾ ਸ਼ੁਰੂ ਹੋਣ ਜਾ ਰਹੀ ਹੈ। ਵਿਰੋਧੀ ਧਿਰ ਵੱਲੋਂ ਸਰਕਾਰ ਨੂੰ ਨਾਗਰਿਕਤਾ ਸੋਧ ਕਾਨੂੰਨ (CAA), ਰਾਸ਼ਟਰੀ ਨਾਗਰਿਕ ਰਜਿਸਟਰ (NRC) ਅਤੇ ਰਾਸ਼ਟਰੀ ਆਬਾਦੀ ਰਜਿਸਟਰ (NPR) ਨੂੰ ਲੈ ਕੇ ਸਰਕਾਰ ਨੂੰ ਸੰਸਦ ’ਚ ਘੇਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ।

 

 

ਸੀਪੀਐੱਮ ਤੇ ਸੀਪੀਆਈ ਨੇ ਰਾਜ ਸਭਾ ’ਚ ਐੱਨਆਰਸੀ, ਐੱਨਪੀਆਰ ਤੇ ਸੀਏਏ ਨੂੰ ਲੈ ਕੇ ਦੇਸ਼ ਵਿੱਚ ਮੌਜੂਦਾ ਹਾਲਾਤ ਉੱਤੇ ਨਿਯਮ 267 ਅਧੀਨ ਕੰਮ–ਰੋਕੂ ਮਤੇ ਦਾ ਪ੍ਰਸਤਾਵ ਦਿੱਤਾ ਹੈ।

 

 

ਉੱਧਰ ਕਾਂਗਰਸ ਦੇ ਸੰਸਦ ਮੈਂਬਰ ਤੇ ਲੋਕ ਸਭਾ ’ਚ ਸਦਨ ਦੇ ਆਗੂ ਅਧੀਰ ਰੰਜਨ ਚੌਧਰੀ, ਕੁਡੀਕੁਨੀਲ ਸੁਰੇਸ਼ ਤੇ ਗੌਰਵ ਗੋਗੋਈ ਨੇ ਸੀਏਏ ਨੂੰ ਲੈ ਕੇ ਦੇਸ਼ ਵਿੱਚ ਅਸ਼ਾਂਤੀ ਤੋਂ ਬਾਅਦ ਮੁੜ–ਵਿਚਾਰ ਕਰਨ, NRC ਅਤੇ NRp ਪ੍ਰਕਿਰਿਆ ਰੋਕਣ ਲਈ ਲੋਕ ਸਭਾ ’ਚ ਕੰਮ–ਰੋਕੂ ਮਤੇ ਦਾ ਪ੍ਰਸਤਾਵ ਦਿੱਤਾ ਹੈ।

 

 

ਭਾਜਪਾ ਸੰਸਦ ਮੈਂਬਰ ਵਿਕਾਸ ਮਹਾਤਮੇ ਨੇ ਰਾਜ ਸਭਾ ’ਚ ਸਿਫ਼ਰ ਕਾਲ ਦੌਰਾਨ ਕੋਰੋਨਾ ਵਾਇਰਸ ਉੱਤੇ ਚਰਚਾ ਦਾ ਪ੍ਰਸਤਾਵ ਰੱਖਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਵਾਇਰਸ ਨੂੰ ਲੈ ਕੇ ਅਹਿਤਿਆਤ ਵਜੋਂ ਕਦਮ ਚੁੱਕਣ ਦੀ ਜ਼ਰੂਰਤ ਹੈ।

 

 

ਕਾਂਗਰਸ ਆਗੂ ਗ਼ੁਲਾਮ ਨਬੀ ਆਜ਼ਾਦ ਤੇ ਆਨੰਦ ਸ਼ਰਮਾ ਾਨੇ ਰਾਜ ਸਭਾ ’ਚ ਸੀਏਏ ਤੋਂ ਬਾਅਦ ਪ੍ਰਸਤਾਵਿਤ ਐੱਨਪੀਆਰ ਅਤੇ ਐੱਨਆਰਸੀ ਕਾਰਨ ਦੇਸ਼ ਵਿੱਚ ਮੌਜੂਦ ਹਾਲਾਤ ਨੂੰ ਲੈ ਕੇ ਨਿਯਮ 267 ਅਧੀਨ ਰਾਜ ਸਭਾ ਵਿੱਚ ਕੰਮ–ਰੋਕੂ ਮਤੇ ਦਾ ਪ੍ਰਸਤਾਵ ਦਿੱਤਾ ਹੈ।

 

 

ਇੰਝ ਹੀ ਇੰਡੀਅਨ ਯੂਨੀਅਨ ਮੁਸਲਿਮ ਲੀਗ ਦੇ ਸੰਸਦ ਮੈਂਬਰ ਪੀ.ਕੇ. ਕੁਨਹਾਲੀਕੁੱਟੀ ਨੇ ਜਾਮੀਆ ਮਿਲੀਆ ਇਸਲਾਮੀਆ ਦੀਆਂ ਤਾਜ਼ਾ ਘਟਨਾਵਾਂ ਤੇ ਭਾਜਪਾ ਐੱਮਪੀ ਅਨੁਰਾਗ ਠਾਕੁਰ ਤੇ ਪ੍ਰਵੇਸ਼ ਵਰਮਾ ਦੇ ਬਿਆਨਾਂ ਨੂੰ ਲੈ ਕੇ ਲੋਕ ਸਭਾ ’ਚ ਕੰਮ–ਰੋਕੂ ਮਤਾ ਦਿੱਤਾ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Opposition ready to criticize Government in Parliament over CAA NRC and NPR