ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਧਾਰਾ–370 ਦੇ ਖ਼ਾਤਮੇ ’ਤੇ ਸੁਆਲ ਕਰਨ ਵਾਲੀ ਵਿਰੋਧੀ ਧਿਰ ਡੁੱਬ ਮਰੇ: PM ਮੋਦੀ

ਧਾਰਾ–370 ਦੇ ਖ਼ਾਤਮੇ ’ਤੇ ਸੁਆਲ ਕਰਨ ਵਾਲੀ ਵਿਰੋਧੀ ਧਿਰ ਡੁੱਬ ਮਰੇ: PM ਮੋਦੀ

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਅੱਜ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅਕੋਲਾ ਵਿਖੇ ਰੈਲੀ ਕੀਤੀ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਨੂੰ ਖਿੰਡਿਆ–ਪੁੰਡਿਆ ਭਾਰਤ ਚਾਹੀਦਾ ਹੈ ਪਰ ਸਾਡੀ ਸਰਕਾਰ ਅਜਿਹੇ ਕਿਸੇ ਵੀ ਮਕਸਦ ਨੂੰ ਕਾਮਯਾਬ ਨਹੀਂ ਹੋਣ ਦੇਵੇਗੀ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਧਾਰਾ–370 ਦੇ ਖ਼ਾਤਮੇ ਉੱਤੇ ਸੁਆਲ ਕਰ ਰਹੇ ਹਨ, ਉਨ੍ਹਾਂ ਨੂੰ ਡੁੱਬ–ਮਰਨਾ ਚਾਹੀਦਾ ਹੈ।

 

 

ਸ੍ਰੀ ਨਰਿੰਦਰ ਮੋਦੀ ਨੇ ਕਿਹਾ ਕਿ ਵਿਰੋਧੀ ਧਿਰ ਆਖ ਰਹੀ ਹੈ ਕਿ ਧਾਰਾ–370 ਤੋਂ ਮਹਾਰਾਸ਼ਟਰ ਦਾ ਕੀ ਲੈਣਾ–ਦੇਣਾ ਹੈ। ‘ਅਸੀਂ ਪਾਕਿਸਤਾਨ ਦੇ ਕਿਸੇ ਵੀ ਨਾਪਾਕ ਇਰਾਦੇ ਨੂੰ ਕਾਮਯਾਬ ਨਹੀਂ ਹੋਣ ਦੇਵਾਂਗੇ। ਤੁਸੀਂ ਵੇਖਿਆ ਹੋਵੇਗਾ ਕਿ ਕਿਵੇਂ ਪਾਕਿਸਤਾਨ ਨੇ ਜੰਮੂ–ਕਸ਼ਮੀਰ ਮੁੱਦਾ ਚੁੱਕਿਆ ਪਰ ਉਸ ਨੂੰ ਹਰ ਕਦਮ ਉੱਤੇ ਹਾਰ ਹੀ ਮਿਲੀ।’

 

 

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਕਿਹਾ ਕਿ ਹੁਣ ਤੁਸੀਂ ਵੇਖ ਰਹੇ ਹੋਵੋਗੇ ਕਿ ਕਿਵੇਂ ਖ਼ਾਸ ਲੋਕਾਂ ਦੇ ਪੰਨੇ ਰੋਜ਼ਾਨਾ ਖੁੱਲ੍ਹ ਰਹੇ ਹਨ। ਵਿਰੋਧੀ ਨੇਤਾ ਹੁਣ ਆਖ ਰਹੇ ਹਨ ਕਿ ਭ੍ਰਿਸ਼ਟਾਚਾਰ ਦੇ ਮੁੱਦੇ ਉੱਤੇ ਸਰਕਾਰ ਸਖ਼ਤ ਕਦਮ ਕਿਉਂ ਚੁੱਕ ਰਹੀ ਹੈ। ਹੁਣ ਵਿਰੋਧੀ ਸਿਆਸੀ ਬਦਲਾਖੋਰੀ ਦੀ ਗੱਲ ਕਰ ਰਹੇ ਹਨ ਪਰ ਦੇਸ਼ ਦੀ ਜਨਤਾ ਹੁਣ ਸਮਝ ਰਹੀ ਹੈ ਕਿ ਉਨ੍ਹਾਂ ਦਾ ਅਜਿਹੇ ਚੀਕ–ਚਿਹਾੜੇ ਦੇ ਕੀ ਅਰਥ ਹਨ।

 

 

ਐੱਨਸੀਪੀ ਉੱਤੇ ਵਾਰ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸ਼ਰਦ ਪਵਾਰ ਨੂੰ ਇਹ ਪਤਾ ਸੀ ਕਿ ਔਕੜਾਂ ਦਾ ਦੌਰ ਸ਼ੁਰੂ ਹੋ ਚੁੱਕਾ ਹੈ, ਤਦ ਉਨ੍ਹਾਂ ਸੁਰੱਖਿਆ ਏਜੰਸੀਆਂ ਨੂੰ ਬਦਨਾਮ ਕਰਨਾ ਸ਼ੁਰੂ ਕਰ ਦਿੱਤਾ।

 

 

ਸ੍ਰੀ ਮੋਦੀ ਨੇ ਕਿਹਾ ਕਿ ਐੱਨਸੀਪੀ ਆਗੂਆਂ ਦੇ ਸਬੰਧਾਂ ਦਾ ਖ਼ੁਲਾਸਾ ਦੇਸ਼–ਵਿਰੋਧੀ ਤਾਕਤਾਂ ਨਾਲ ਹੋਇਆ ਹੈ। ਅਜਿਹੇ ਹਾਲਾਤ ਵਿੱਚ ਜਨਤਾ ਨੂੰ ਸੱਚ ਦੱਸਣਾ ਹੋਵੇਗਾ। ਸਿਰਫ਼ ਨਿਜੀ ਸੁਆਰਥਾਂ ਲਈ ਕੰਮ ਕਰਨ ਵਾਲਿਆਂ ਬਾਰੇ ਆਮ ਜਨਤਾ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਕਿਵੇਂ ਜਵਾਬ ਦਿੱਤਾ ਜਾਵੇ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Opposition should drown itself who is questioning to abrogation of Article 370 Says PM Modi