ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਰੋਧੀ ਧਿਰ ਆਪਣੀ ਗਿਣਤੀ ਦੀ ਚਿੰਤਾ ਨਾ ਕਰੇ ਪਰ ਸਰਗਰਮ ਰਹੇ: PM ਮੋਦੀ

ਵਿਰੋਧੀ ਧਿਰ ਆਪਣੀ ਗਿਣਤੀ ਦੀ ਚਿੰਤਾ ਨਾ ਕਰੇ ਪਰ ਸਰਗਰਮ ਰਹੇ: PM ਮੋਦੀ

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਉਹ ਆਪਣੇ ਤਜਰਬੇ ਦੇ ਆਧਾਰ ’ਤੇ ਆਸ ਕਰਦੇ ਹਨ ਕਿ ਬਹੁਤ ਹੀ ਅਸੀਂ ਹੁਣ ਬਹੁਤ ਹੀ ਵਧੀਆ ਕਿਸਮ ਦੀ ਚਰਚਾ, ਜਨਤਕ ਹਿਤ ਦੇ ਫ਼ੈਸਲਿਆਂ ਤੇ ਲੋਕਾਂ ਦੀਆਂ ਆਸਾਂ ਦੀ ਪੂਰਤੀ ਵੱਲ ਅੱਗੇ ਵਧ ਰਹੇ ਹਾਂ।

 

 

ਉਨ੍ਹਾਂ ਕਿਹਾ ਕਿ ਦੇਸ਼ ਦੀ ਜਨਤਾ ਨੇ ‘ਸਬਕਾ ਸਾਥ ਸਬਕਾ ਵਿਕਾਸ’ ਅੰਦਰ ਇੱਕ ਅਦਭੁਤ ਵਿਸ਼ਵਾਸ ਭਰ ਦਿੱਤਾ ਹੈ। ਸ੍ਰੀ ਮੋਦੀ ਅੱਜ 17ਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਨਵੇਂ ਚੁਣੇ ਗਏ ਐੱਮਪੀਜ਼ ਨੂੰ ਸੰਬੋਧਨ ਕਰ ਰਹੇ ਸਨ।

 

 

ਸ੍ਰੀ ਮੋਦੀ ਨੇ ਕਿਹਾ ਕਿ ਲੋਕਤੰਤਰ ਵਿੱਚ ਵਿਰੋਧੀ ਧਿਰ ਦਾ ਸਰਗਰਮ ਹੋਣਾ ਲਾਜ਼ਮੀ ਸ਼ਰਤ ਹੈ। ਵਿਰੋਧੀ ਧਿਰ ਇਹ ਫ਼ਿਕਰ ਕਰਨਾ ਛੱਡ ਦੇਵੇ ਕਿ ਉਨ੍ਹਾਂ ਦੀ ਗਿਣਤੀ ਕਿੰਨੀ ਹੈ। ਸਾਡੇ ਲਈ ਉਨ੍ਹਾਂ ਦਾ ਹਰੇਕ ਸ਼ਬਦ ਵਡਮੁੱਲਾ ਹੈ। ਸਾਡੇ ਲਈ ਉਨ੍ਹਾਂ ਦੀ ਹਰੇਕ ਭਾਵਨਾ ਵਡਮੁੱਲੀ ਹੈ।

 

 

ਸ੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਸਾਡੇ ਸਦਨ ਇਸ ਵਾਰ ਪਹਿਲਾਂ ਦੇ ਮੁਕਾਬਲੇ ਵਧੇਰੇ ਨਤੀਜਾਮੁਖੀ ਰਹਿਣਗੇ।

 

 

ਇਸ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਵੀਰੇਂਦਰ ਕੁਮਾਰ ਨੇ 17ਵੀਂ ਲੋਕ ਸਭਾ ਦੇ ਪ੍ਰੋਟੈਮ ਸਪੀਕਰ ਵਜੋਂ ਹਲਫ਼ ਲਿਆ। ਉਨ੍ਹਾਂ ਨੂੰ ਰਾਸ਼ਟਰਪਤੀ ਭਵਨ ਵਿੱਚ ਰਾਸ਼ਟਰਪਤੀ ਸ੍ਰੀ ਰਾਮਨਾਥ ਕੋਵਿੰਦ ਨੇ ਸਹੁੰ ਚੁਕਾਈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Opposition should not worry about numbers but be active PM Modi