ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਦੰਗਿਆਂ ਨੂੰ ਲੈ ਕੇ ਵਿਰੋਧੀ ਧਿਰ ਅੱਜ ਸੰਸਦ ’ਚ ਕਰੇਗੀ ਭਾਜਪਾ ਦੀ ਖਿਚਾਈ

ਦਿੱਲੀ ਦੰਗਿਆਂ ਨੂੰ ਲੈ ਕੇ ਵਿਰੋਧੀ ਧਿਰ ਅੱਜ ਸੰਸਦ ’ਚ ਕਰੇਗੀ ਭਾਜਪਾ ਦੀ ਖਿਚਾਈ

ਦਿੱਲੀ ’ਚ ਹੋਏ ਫਿਰਕੂ ਦੰਗਿਆਂ ਦੇ ਮਾਮਲੇ ’ਚ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਅੱਜ ਸੋਮਵਾਰ ਨੂੰ ਸੰਸਦ ’ਚ ਕੇਂਦਰ ਸਰਕਾਰ ਨੂੰ ਘੇਰਨਗੀਆਂ। ਕਾਂਗਰਸ ਪਾਰਟੀ ਨਿਸ਼ਚਤ ਤੌਰ ’ਤੇ ਇਨ੍ਹਾਂ ਦੰਗਿਆਂ ਲਈ ਦਿੱਲੀ ਪੁਲਿਸ ਨੂੰ ਕਥਿਤ ਨਾਕਾਮੀ ਲਈ ਜ਼ਿੰਮੇਵਾਰ ਠਹਿਰਾਉਂਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅਸਤੀਫ਼ੇ ਦੀ ਮੰਗ ਕਰੇਗੀ।

 

 

ਸੰਸਦ ਦੇ ਬਜਟ ਸੈਸ਼ਨ ਦਾ ਦੂਜਾ ਗੇੜ ਅੱਜ ਸੋਮਵਾਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਬਜਟ ਸੈਸ਼ਨ ਦਾ ਪਹਿਲਾ ਗੇੜ ਬੀਤੀ 31 ਜਨਵਰੀ ਤੋਂ 11 ਫ਼ਰਵਰੀ ਤੱਕ ਚੱਲਿਆ ਸੀ।

 

 

ਕਾਂਗਰਸ ਦੇ ਸੂਤਰਾਂ ਨੇ ਐਤਵਾਰ ਨੂੰ ਦੱਸਿਆ ਕਿ ਪਾਰਟੀ, ਸੰਸਦ ਦੇ ਦੋਵੇਂ ਸਦਨਾਂ ਵਿੱਚ ਸੋਮਵਾਰ ਨੂੰ ਕੰਮ–ਰੋਕੂ ਮਤੇ ਦਾ ਨੋਟਿਸ ਦੇ ਕੇ ਦਿੱਲੀ ਵਿੱਚ ਫਿਰਕੂ ਹਿੰਸਾ ਦੇ ਮੁੱਦੇ ਉੱਤੇ ਬਹਿਸ ਕਰਵਾਉਣ ਦੀ ਮੰਗ ਰੱਖ ਸਕਦੀ ਹੈ। ਇਸ ਦੌਰਾਨ ਲੋਕ ਸਭਾ ’ਚ ਕਾਂਗਰਸ ਸੰਸਦੀ ਪਾਰਟੀ ਦੇ ਆਗੂ ਅਧੀਰ ਰੰਜਨ ਚੌਧਰੀ ਨੇ ਵੀ ਕਿਹਾ ਕਿ ਪਾਰਟੀ ਦਿੱਲੀ ਦੇ ਦੰਗਿਆਂ ਦਾ ਮੁੱਦਾ ਸੰਸਦ ’ਚ ਪੂਰੇ ਜ਼ੋਰ–ਸ਼ੋਰ ਨਾਲ ਉਠਾਏਗੀ।

 

 

ਸ੍ਰੀ ਚੌਧਰੀ ਨੇ ਖ਼ਬਰ ਏਜੰਸੀ ਪੀਟੀਆਈ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਸਰਕਾਰ ਕਾਨੂੰਨ ਤੇ ਵਿਵਸਥਾ ਦੀ ਸਥਿਤੀ ਨੂੰ ਬਰਕਰਾਰ ਰੱਖਣ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ। ਮੈਨੂੰ ਲੱਗਦਾ ਹੈ ਕਿ ਦੰਗਾ ਫੈਲਾਉਣ ਵਾਲਿਆਂ ਤੇ ਪੁਲਿਸ ਅਧਿਕਾਰੀਆਂ ਦੇ ਇੱਕ ਵਰਗ ਦੀ ਮਿਲੀਭੁਗਤ ਹੋ ਸਕਦੀ ਹੈ; ਜਿਸ ਕਾਰਨ ਹੋਈ ਭਿਆਨਕ ਹਿੰਸਾ ਨੇ ਪੂਰੀ ਦੁਨੀਆ ’ਚ ਭਾਰਤ ਦੇ ਅਕਸ ਨੂੰ ਦਾਗ਼ਦਾਰ ਬਣਾ ਦਿੱਤਾ ਹੈ। ਇਹ ਸਾਡੇ ਸਭਨਾਂ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ।

 

 

ਸ੍ਰੀ ਅਧੀਰ ਰੰਜਨ ਚੌਧਰੀ ਨੇ ਅੱਗੇ ਕਿਹਾ ਕਿ ਅਸੀਂ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅਸਤੀਫ਼ੇ ਦੀ ਮੰਗ ਸਦਨ ’ਚ ਉਠਾਉਂਦੇ ਰਹਾਂਗੇ। ਉੱਧਰ ਰਾਜ ਸਭਾ ਮੈਂਬਰ ਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਭਿਸ਼ੇਕ ਮਨੂੰ ਸਿੰਘਵੀ ਨੇ ਵੀ ਕਿਹਾ ਕਿ ਕਾਂਗਰਸ ਦੇਸ਼ ਵਿੱਚ ਜਮਹੂਰੀ ਕਦਰਾਂ–ਕੀਮਤਾਂ ਨਸ਼ਟ ਕਰਨ ਦਾ ਮੁੱਦਾ ਸੰਸਦ ’ਚ ਉਠਾਉਣ ਦਾ ਪੂਰਾ ਜਤਨ ਕਰੇਗੀ।

 

 

ਸ੍ਰੀ ਸਿੰਘਵੀ ਨੇ ਕਿਹਾ ਕਿ ਸੰਸਦ ਦੇ ਅੰਦਰ ਅਤੇ ਬਾਹਰ ਵਿਰੋਧ ਦਾ ਤਰੀਕਾ, ਸਾਂਝੀ ਰਣਨੀਤੀ ਦਾ ਹਿੱਸਾ ਹੋਵੇਗਾ ਤੇ ਇਹ ਅਜਿਹਾ ਵਿਸ਼ਾ ਨਹੀਂ ਕਿ ਜਿਸ ਨੂੰ ਜੱਗ–ਜ਼ਾਹਿਰ ਕਰ ਦਿੱਤਾ ਜਾਵੇ। ਦੇਸ਼ ਨੂੰ ਇਸ ਲਈ ਤਸੱਲੀ ਹੈ ਕਿ ਅਸੀਂ ਗ਼ੈਰ–ਕਾਨੂੰਨੀ ਤਰੀਕੇ ਨਾਲ ਕੀਤੇ ਜਾ ਰਹੇ ਅਥਾਹ ਸ਼ੋਸ਼ਣ ਦੇ ਬਾਵਜੂਦ ਪੂਰੀ ਤਾਕਤ ਨਾਲ ਬਿਨਾ ਕਿਸੇ ਡਰ ਦੇ ਆਪਣੀ ਜ਼ਿੰਮੇਵਾਰੀ ਨਿਭਾਵਾਂਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Opposition to criticize BJP today in Parliament over Delhi Violence