ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਥਾਣੇਦਾਰ ਅਤੇ 2 ਮਹਿਲਾ ਐਸਆਈ ਉਤੇ FIR ਦਰਜ ਕਰਨ ਦੇ ਹੁਕਮ

ਥਾਣੇਦਾਰ ਅਤੇ 2 ਮਹਿਲਾ ਐਸਆਈ ਉਤੇ FIR ਦਰਜ ਕਰਨ ਦੇ ਹੁਕਮ

ਉਤਰਾਖੰਡ ਹਾਈਕੋਰਟ ਨੈਨੀਤਾਲ ਨੇ ਸ੍ਰੀਨਗਰ ਵਾਸੀ ਵਕੀਲ ਦੇ ਘਰ ਉਤੇ ਮਾਰਕੁੱਟ ਮਾਮਲੇ ਵਿਚ ਸਖਤ ਰੁਖ ਅਪਣਾਉਂਦੇ ਹੋਏ ਥਾਣੇਦਾਰ ਅਤੇ ਦੋ ਮਹਿਲਾ ਐਸਆਈ ਸਮੇਤ ਹੋਰ ਖਿਲਾਫ 48 ਘੰਟਿਆਂ ਵਿਚ ਐਫਆਈਆਰ ਦਰਜ ਕਰਨ ਦੇ ਆਦੇਸ਼ ਦਿੱਤੇ ਹਨ। ਨੌ ਜੁਲਾਈ ਦੀ ਘਟਨਾ ਉਤੇ ਹਾਈਕੋਰਟ ਬਾਰ ਦੇ ਮੈਂਬਰ ਤੇ ਵਕੀਲ ਰਾਕੇਸ਼ ਕੁੰਵਰ ਨੇ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ।

 

ਉਨ੍ਹਾਂ ਪਰਿਵਾਰ ਦੀ ਮਹਿਲਾ ਮੈਂਬਰ ਨਾਲ ਮਾਰਕੁੱਟ, ਪੈਸੇ ਲੁੱਟਣ ਅਤੇ ਘਰ ਵਿਚ ਅੱਗ ਲਗਾਉਣ ਦੀ ਕੋਸ਼ਿਸ਼ ਦਾ ਦੋਸ਼ ਲਗਾਇਆ ਹੈ। ਬੁੱਧਵਾਰ ਨੂੰ ਜੱਜ ਮਨੋਜ ਕੁਮਾਰ ਤਿਵਾੜੀ ਦੇ ਬੈਂਚ ਨੇ ਇਸ ਮਾਮਲੇ ਦੀ ਸੁਣਵਾਈ ਕਰਦੇ ਹੌਹੇ ਸਰਕਾਰ ਨੂੰ ਸ੍ਰੀਨਗਰ ਕੋਤਵਾਲ ਨਰਿੰਦਰ ਸਿੰਘ ਬਿਸ਼ਟ, ਐਸਆਈ ਸੰਧਿਆ ਨੇਗੀ, ਐਸਆਈ, ਦੀਕਸ਼ਾ ਸੈਣੀ ਅਤੇ ਸ਼ਿਕਾਇਤ ਕਰਤਾ ਮਨਮੋਹਨ ਰੌਤੇਲਾ ਅਤੇ ਹੋਰ ਖਿਲਾਫ 48 ਘੰਟਿਆਂ ਵਿਚ ਐਫਆਈਆਰ ਦਰਜ ਕਰਨ ਦੇ ਹੁਕਮ ਦਿੱਤੇ ਹਨ।

 

ਪਿਛਲੀ ਸੁਣਵਾਈ ਵਿਚ ਅਦਾਲਤ ਨੇ ਐਸਐਸਪੀ ਪੌੜੀ ਤੋਂ ਮਾਰਕੁੱਟ ਮਾਮਲੇ ਉਤੇ ਸਟੇਟਸ ਰਿਪੋਰਟ ਪੇਸ਼ ਕਰਨ ਨੂੰ ਕਿਹਾ ਸੀ। ਇਸ ਦੇ ਨਾਲ ਹੀ ਵਕੀਲ ਅਤੇ ਉਸਦੇ ਪਰਿਵਾਰ ਉਤੇ ਦਰਜ ਮੁਕਾਦਮੇ ਉਤੇ ਰੋਕ ਵੀ ਲਗਾਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:order issued to register fir against kotwal and woman si in state