ਜਵਾਹਰ ਲਾਲ ਨਹਿਰੂ ਸਟੇਡੀਅਮ ਨੂੰ ਨਿਜ਼ਾਮੂਦੀਨ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਕੁਆਰੰਟੀਨ ਸੈਂਟਰ ’ਚ ਤਬਦੀਲ ਕਰਨ ਦਾ ਆਦੇਸ਼ ਦਿੱਤਾ ਗਿਆ ਹੈ। ਡੀਡੀਐਮਏ ਦੀ ਚੇਅਰਪਰਸਨ ਹਰਲੀਨ ਕੌਰ ਨੇ ਹੁਕਮ ਜਾਰੀ ਕਰਦਿਆਂ ਕਿਹਾ ਕਿ ਜਵਾਹਰ ਲਾਲ ਨਹਿਰੂ ਸਟੇਡੀਅਮ ਕੰਪਲੈਕਸ ਨੂੰ ਕੋਵਿਡ-19 ਕੁਆਰੰਟੀਨ ਸਹੂਲਤ ਵਜੋਂ ਵਰਤਿਆ ਜਾ ਸਕਦਾ ਹੈ।
ਦੱਸ ਦੇਈਏ ਕਿ ਦਿੱਲੀ ਸਰਕਾਰ ਨੇ ਨਿਜ਼ਾਮੂਦੀਨ ਦੇ ਮਰਕਜ਼ ਦੇ ਮੌਲਾਨਾ ਖਿਲਾਫ ਪੁਲਿਸ ਤੋਂ ਐਫਆਈਆਰ ਦੀ ਮੰਗ ਕੀਤੀ ਹੈ।
ਨਿਜ਼ਾਮੂਦੀਨ ਦੇ ਇਕ ਸਥਾਨਕ ਨਿਵਾਸੀ ਨੇ ਦੱਸਿਆ ਕਿ ਮਰਕਜ਼ ਚ ਤਕਰੀਬਨ 600 ਲੋਕ ਸਨ, ਜਿਨ੍ਹਾਂ ਚੋਂ 200 ਲੋਕਾਂ ਨੂੰ ਕੋਰੋਨਾ ਇਨਫੈਕਸ਼ਨ ਸਕ੍ਰੀਨਿੰਗ ਲਈ ਵੱਖ-ਵੱਖ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ ਹੈ ਅਤੇ ਮਰਕਜ਼ ਦੇ ਆਸ ਪਾਸ ਦੇ ਖੇਤਰ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ।
ਦੂਜੇ ਪਾਸੇ ਨਿਜ਼ਾਮੂਦੀਨ ਮਰਕਜ਼ ਦੇ ਬੁਲਾਰੇ ਡਾ: ਮੁਹੰਮਦ ਸ਼ੋਇਬ ਨੇ ਕਿਹਾ, "ਕੱਲ੍ਹ ਅਸੀਂ ਪ੍ਰਸ਼ਾਸਨ ਨੂੰ ਨਾਮਾਂ ਦੀ ਸੂਚੀ ਦਿੱਤੀ ਹੈ, ਜਿਨ੍ਹਾਂ ਨੂੰ ਸਿਹਤ ਸਮੱਸਿਆਵਾਂ ਜਿਵੇਂ ਕਿ ਜ਼ੁਕਾਮ ਜਾਂ ਬੁਖਾਰ ਸੀ। ਕੁਝ ਲੋਕਾਂ ਨੂੰ ਉਮਰ ਅਤੇ ਯਾਤਰਾ ਦੇ ਇਤਿਹਾਸ ਦੇ ਅਧਾਰ ਤੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਸਾਡੇ ਕੋਲ ਅਜੇ ਤੱਕ ਕੋਈ ਕੋਰੋਨਾ ਦੇ ਪੁਸ਼ਟੀ ਕੀਤੇ ਕੇਸ ਨਹੀਂ ਹਨ।"