ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੀਬੀਆਈ ਡਾਇਰੈਕਟਰ ਅਸਥਾਨਾ ’ਤੇ ਰਿਸ਼ਵਤ ਲੈਣ ਦਾ ਆਰੋਪ ਲਗਾਉਣ ਵਾਲੇ ਵਪਾਰੀ ਨੂੰ ਸੁਰੱਖਿਆ ਦੇਣ ਦੇ ਹੁਕਮ

ਸੁਪਰੀਮ ਕੋਰਟ ਨੇ ਹੈਦਰਾਬਾਦ ਪੁਲਿਸ ਨੂੰ ਮੰਗਲਵਾਰ ਨੂੰ ਹੁਕਮ ਦਿੱਤਾ ਕਿ ਉਹ ਸੀਬੀਆਈ ਦੇ ਸਪੈਸ਼ਲ ਡਾਇਰੈਕਟਰ ਰਾਕੇਸ਼ ਅਸਥਾਨਾ ਖਿਲਾਫ ਕਥਿਤ ਰਿਸ਼ਵਤ ਲੈਣ ਦੇ ਮਾਮਲੇ ਚ ਸਿ਼ਕਾਇਤਕਰਤਾ ਵਪਾਰੀ ਸਤੀਸ਼ ਸਨਾ ਨੂੰ ਲੋੜੀਂਦੀ ਸੁਰੱਖਿਆ ਮੁਹੱਈਆ ਕਰਾਵੇ।

 

ਚੀਫ਼ ਜਸਟਿਸ ਰੰਜਨ ਗੋਗੋਈ, ਜਸਟਿਸ ਯੂ ਯੂ ਲਲਿਤ ਅਤੇ ਜਸਟਿਸ ਕੇ ਐਮ ਜੋਸੇਫ਼ ਦੀ ਬੈਂਚ ਨੇ ਸਨਾ ਖਿਲਾਫ ਜਾਰੀ ਸੀਬੀਆਈ ਦੇ ਸੰਮੰਨ ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਇਲਾਵਾ ਸਨਾ ਦੀ ਉਹ ਅਪੀਲ ਵੀ ਖਾਰਿਜ ਕਰ ਦਿੱਤੀ ਜਿਸ ਉਨ੍ਹਾਂ ਨੇ ਮਾਨਯੋਗ ਅਦਾਲਤ ਦੇ ਰਿਟਾਇਰ ਜਸਟਿਸ ਏ ਕੇ ਪਟਨਾਇਕ ਦੀ ਮੌਜੂਦਗੀ ਚ ਆਪਣਾ ਬਿਆਨ ਦਰਜ ਕਰਾਉਣ ਦੀ ਮੰਗ ਕੀਤੀ ਸੀ।

 

 

ਸੀਬੀਆਈ ਦੇ ਸਪੈਸ਼ਲ ਡਾਇਰੈਕਟਰ ਰਾਕੇਸ਼ ਅਸਥਾਨਾ ਖਿਲਾਫ ਸਤੀਸ਼ ਸਨਾ ਦੀ ਸਿ਼ਕਾਇਤ ਤੇ ਹੀ ਮਾਮਲਾ ਦਰਜ ਕੀਤਾ ਗਿਆ ਸੀ। ਸਤੀਸ਼ ਸਨਾ ਨੇ ਸੋਮਵਾਰ ਨੂੰ ਸੁਪਰੀਮ ਕੋਰਟ ਚ ਪੁਲਿਸ ਸੁਰੱਖਿਆ ਮੁਹੱਈਆ ਕਰਵਾਉਣ ਅਤੇ ਪੁੱਛਗਿੱਛ ਲਈ ਏਜੰਸੀ ਦੁਆਰਾ ਭੇਜੇ ਗਏ ਸੰਮੰਨ ਤੇ ਰੋਕ ਲਗਾਉਣ ਦੀ ਅਪੀਲ ਕੀਤੀੀ ਸੀ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Order to provide security to traders who accused the CBI director of Asthana for taking bribe