ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਜਾਇਜ਼ ਚੱਲ ਰਹੀਆਂ ਬੱਸਾਂ ਖਿਲਾਫ ਕੱਢੇ ਹੁਕਮ ਪਰ ਮਿਲਣਗੀਆਂ ਨਵੀਂਆਂ ਬੱਸਾਂ

ਹਰਿਆਣਾ ਦੇ ਟਰਾਂਸਪੋਰਟ ਮੰਤਰੀ ਮੂਲਚੰਦ ਸ਼ਰਮਾ ਨੇ ਕਿਹਾ ਕਿ ਜਲਦੀ ਹੀ ਟਰਾਂਸਪੋਰਟ ਬੇੜੇ ਵਿਚ ਇਕ ਹਜ਼ਾਰ ਬੱਸਾਂ ਸ਼ਾਮਿਲ ਕਰਨ ਦੀ ਪ੍ਰਕ੍ਰਿਆ ਅਮਲ ਵਿਚ ਲਿਆਈ ਜਾ ਰਹੀ ਹੈ। ਅਗਾਮੀ 31 ਮਾਰਚ ਤਕ 367 ਬੱਸਾਂ ਟਰਾਂਸਪੋਰਟ ਵਿਭਾਗ ਦੇ ਬੇੜੇ ਵਿਚ ਸ਼ਾਮਿਲ ਕੀਤੀਆਂ ਜਾਣਗੀਆਂ। ਇਸ ਦੇ ਲਈ 100 ਬੱਸਾਂ ਲਈ ਆਦੇਸ਼ ਜਾਰੀ ਕੀਤੇ ਜਾ ਚੁੱਕੇ ਹਨ। ਬਾਕੀ ਬੱਸਾਂ ਵੀ ਜਲਦੀ ਹੀ ਵਿਭਾਗ ਵਿਚ ਸ਼ਾਮਿਲ ਕੀਤੀਆਂ ਜਾਣਗੀਆਂ।

 

ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਟਰਾਂਸਪੋਰਟ ਵਿਭਾਗ ਦੇ ਕਰਮਚਾਰੀ ਯੂਨਿਅਨਾਂ ਦੇ ਅਧਿਕਾਰੀਆਂ ਦੇ ਨਾਲ ਮੀਟਿੰਗਾਂ ਆਯੋਜਿਤ ਹੋਈਆਂ ਹਨ। ਮੀਟਿੰਗ ਵਿਚ ਜਿਲਾ ਵਾਰ ਕਰਮਚਾਰੀਆਂ ਦੀ ਫੀਡਬੈਕ ਲਈ ਗਈ ਅਤੇ ਕਰਮਚਾਰੀਆਂ ਦੀ ਜਾਇਜ ਮੰਗਾਂ 'ਤੇ ਹਮਦਰਦੀ ਨਾਲ ਵਿਚਾਰ ਕੀਤਾ ਜਾਵੇਗਾ। ਉਨਾਂ ਨੇ ਕਿਹਾ ਕਿ ਟਰਾਂਸਪੋਰਟ ਵਿਭਾਗ ਜਨਤਾ ਦੀ ਸੇਵਾ ਦਾ ਇਕ ਜਰਿਆ ਹੈ। ਇਸ ਤੋਂ ਇਲਾਵਾ, 42 ਕੈਟੇਗਰੀਆਂ ਨੂੰ ਵਿਭਾਗ ਦੀ ਬੱਸ ਕਿਰਾਏ ਵਿਚ ਛੋਟ ਪ੍ਰਦਾਨ ਕੀਤੀ ਜਾ ਰਹੀ ਹੈ।

 

ਟਰਾਂਸਪੋਰਟ ਮੰਤਰੀ ਨੇ ਜਿਲਾ ਪੱਧਰ 'ਤੇ ਕੰਮ ਕਰ ਰਹੇ ਆਰ.ਟੀ.ਏ., ਜਨਰਲ ਮੈਨੇਜਰ ਅਤੇ ਆਬਕਾਰੀ ਕਰਾਧਾਨ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਸਬੰਧਿਤ ਜਿਲਿਆਂ ਵਿਚ ਚੱਲ ਰਹੀ ਨਜਾਇਜ ਬੱਸਾਂ ਨੂੰ ਰੋਕਣ ਲਈ ਤੁਰੰਤ ਪ੍ਰਭਾਵ ਕਾਰਵਾਈ ਕਰਨ।

 

ਸ਼ਰਮਾ ਨੇ ਕਿਹਾ ਕਿ ਉਨਾਂ ਦੇ ਧਿਆਨ ਵਿਚ ਆਇਆ ਹੈ ਕਿ ਸੂਬੇ ਦੇ ਜਿਲਿਆਂ ਵਿਚ ਹਰਿਆਣਾ ਰਾਜ ਟਰਾਂਸਪੋਰਟ ਦੀਆਂ ਬੱਸਾਂ ਦੀ ਤਰਾਂ ਹੀ ਡਿਜਾਇਨ ਵਾਲੀ ਪ੍ਰਾਈਵੇਟ ਬੱਸਾਂ ਵੀ ਚੱਲ ਰਹੀਆਂ ਹਨ। ਇੰਨਾਂ ਬੱਸਾਂ ਦੀ ਜਿਲਾਵਾਰ ਗਿਣਤੀ ਬਹੁਤ ਵੱਧ ਹੈ ਅਤੇ ਇਸ ਕਾਰਨ ਟਰਾਂਸਪੋਰਟ ਵਿਭਾਗ ਨੂੰ ਮਾਲ ਦਾ ਨੁਕਸਾਨ ਹੋ ਰਿਹਾ ਹੈ।

 

ਟਰਾਂਸਪੋਰਟ ਮੰਤਰੀ ਨੇ ਹਿਦਾਇਤਾਂ ਜਾਰੀ ਕਰਦੇ ਹੋਏ ਕਿਹਾ ਕਿ ਸਾਰੇ ਟਰਾਂਸਪੋਰਟ ਵਿਭਾਗ ਅਤੇ ਆਬਕਾਰੀ ਅਤੇ ਕਰਾਧਾਨ ਵਿਭਾਗ ਦੇ ਅਧਿਕਾਰੀ ਨਜਾਇਜ ਤੌਰ 'ਤੇ ਚੱਲ ਰਹੀਆਂ ਇੰਨਾਂ ਬੱਸਾਂ ਨੂੰ ਰੋਕਣ ਲਈ ਸਖਤ ਕਦਮ ਚੁੱਕਣ ਅਤੇ ਮਾਲ ਹਾਨੀ ਨੂੰ ਰੋਕ ਕੇ ਆਮਦਨੀ ਵਧਾਉਣ ਦਾ ਯਤਨ ਕਰਨ। 

 

ਉਨ੍ਹਾਂ ਕਿਹਾ ਕਿ ਹਰਿਆਣਾ ਚ ਪੰਜਾਬ ਤੇ ਹਿਮਾਚਲ ਟਰਾਂਸਪੋਰਟ ਦੀਆਂ ਬੱਸਾਂ ਤੋਂ ਘੱਟ ਕਿਰਾਇਆ ਹੈ ਪਰ ਫਿਰ ਵੀ ਸਰਕਾਰ ਦਾ ਬੱਸ ਕਿਰਾਇਆ ਵਧਾਉਣ ਦਾ ਹੁਣ ਕੋਈ ਪ੍ਰਸਤਾਵ ਨਹੀਂ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:orders against illegal buses but new buses to be issued