ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਿੱਜੀ ਤੇ ਸਰਕਾਰੀ ਸਕੂਲਾਂ ਨੂੰ ਆਰੋਗਯ ਸੇਤੂ ਐਪ ਡਾਊਨਲੋਡ ਕਰਨ ਦੇ ਹੁਕਮ

ਹਰਿਆਣਾ ਸਕੂਲ ਸਿਖਿਆ ਵਿਭਾਗ ਨੇ ਸੂਬੇ ਦੇ ਸਾਰੇ ਨਿੱਜੀ ਤੇ ਸਰਕਾਰੀ ਸਕੂਲਾਂ ਨੂੰ ਆਰੋਗਯ ਸੇਤੂ ਐਪ ਡਾਊਨ ਕਰਨ ਦੇ ਆਦੇਸ਼ ਦਿੱਤੇ ਹਨ।

 

ਜਾਣਕਾਰੀ ਮੁਤਾਬਕ ਸਕੂਲ ਸਿਖਿਆ ਡਾਇਰੈਕਟਰੇਟ ਵੱਲੋਂ ਸੂਬੇ ਦੇ ਸਾਰੇ ਜਿਲਾ ਸਿਖਿਆ ਅਧਿਕਾਰੀ ਤੇ ਜਿਲਾ ਮੌਲਿਕ ਸਿਖਿਆ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਹਨ ਕਿ ਸੂਬੇ ਦੇ ਸਾਰੇ ਸਰਕਾਰੀ ਤੇ ਨਿੱਜੀ ਸਕੂਲਾਂ ਦੇ ਮੁੱਖੀ ਖੁਦ ਆਰੋਗਯ ਸੇਤੂ ਐਪ ਨੂੰ ਆਪਣੇ ਮੋਬਾਇਲ ਨੰਬਰ ਵਿਚ ਡਾਊਨਲੋਡ ਕਰਨ ਅਤੇ ਆਪਣੇ ਅਧੀਨ ਅਧਿਆਪਕਾਂ ਤੇ ਲੈਕਚਰਾਰਾਂ ਵੱਲੋਂ ਵੀ ਇਹ ਐਪ ਡਾਊਨਲੋਡ ਕਰਵਾਉਣਾ ਯਕੀਨੀ ਕਰਨ।

 

ਨਿਦੇਸ਼ਾਂ ਵਿਚ ਕਿਹਾ ਗਿਆ ਹੈ ਕਿ ਅੱਜ ਸਾਰੇ ਸੰਸਾਰ ਕੋਰੋਨਾ ਵਾਇਰਸ ਮਹਾਮਾਰੀ ਨਾਲ ਲੜ ਰਿਹਾ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਦੇਸ਼ ਨੂੰ ਕੀਤੇ ਗਏ ਸੰਬੋਧਨ ਵਿਚ ਲਾਕਡਾਊਨ ਦਾ ਸਮਾਂ 14 ਅਪ੍ਰੈਲ ਤੋਂ ਵੱਧਾ ਕੇ 3 ਮਈ ਤਕ ਕਰ ਦਿੱਤਾ ਗਿਆ ਹੈ। 

 

ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਵਿਚ ਇਕ ਗੱਲ 'ਤੇ ਖਾਸ ਜੋਰ ਦਿੱਤਾ ਕਿ ਆਪਣੇ ਸਰੀਰ ਦੀ ਰੋਗ ਨਾਲ ਲੜਣ ਦੀ ਸਮੱਰਥਾ ਵਿਚ ਵਾਧਾ ਕਰਨ ਲਈ ਦਿੱਤੇ ਗਏ ਸੁਝਾਵਾਂ ਲਈ ਅਤੇ ਕੋਰੋਨਾ ਦੇ ਸੰਕਰਮਣ ਨੂੰ ਰੋਣ ਲਈ ਹਰੇਕ ਵਿਅਕਤੀ ਨੂੰ ਆਪਣੇ ਮੋਬਾਇਲ ਵਿਚ ਆਰੋਗਯ ਸੇਤੂ ਐਪ ਜ਼ਰੂਰ ਡਾਊਨਲੋਡ ਕਰਨੀ ਚਾਹੀਦੀ ਹੈ। 

 

ਇਸ ਨਾਲ ਵਿਅਕਤੀ ਨੂੰ ਆਪਣੇ ਨੇੜੇ ਦੇ ਕੋਰੋਨਾ ਬਾਰੇ ਜਾਣਕਾਰੀ ਮਿਲਦੀ ਹੈ ਤਾਂ ਜੋ ਉ ਸਮੇਂ ਰਹਿੰਦ ਸੁਚੇਤ ਤੇ ਜਾਗਰੂਕ ਹੋ ਸਕਣ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Orders for private and public schools to download the Aarogya Setu app