ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਨੀਸ਼ ਸਿਸੋਦੀਆ ਦੇ OSD ਦਾ 14 ਫ਼ਰਵਰੀ ਤੱਕ ਸੀਬੀਆਈ ਰਿਮਾਂਡ

ਮਨੀਸ਼ ਸਿਸੋਦੀਆ ਦੇ OSD ਦਾ 14 ਫ਼ਰਵਰੀ ਤੱਕ ਸੀਬੀਆਈ ਰਿਮਾਂਡ

ਰਾਊਜ ਐਵੇਨਿਊ ਕੋਰਟ ਨੇ ਦਿੱਲੀ ਦੇ ਉੱਪ–ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਓਐੱਸਡੀ (OSD) ਗੋਪਾਲ ਕ੍ਰਿਸ਼ਨ ਮਾਧਵ ਨੂੰ 14 ਫ਼ਰਵਰੀ ਤੱਕ ਸੀਬੀਆਈ ਰਿਮਾਂਡ ’ਤੇ ਭੇਜ ਦਿੱਤਾ ਹੈ। ਮਾਧਵ ਨੂੰ ਸੀਬੀਆਈ ਨੇ ਬੀਤੀ 6 ਫ਼ਰਵਰੀ ਦੀ ਰਾਤ ਨੂੰ ਰਿਸ਼ਵਤ ਲੈਣ ਦੇ ਦੋਸ਼ ਅਧੀਨ ਗ੍ਰਿਫ਼ਤਾਰ ਕੀਤਾ ਸੀ।

 

 

ਵਿਸ਼ੇਸ਼ ਜੱਜ ਐੱਸਐੱਸ ਮਾਨ ਸਾਹਵੇਂ ਸੀਬੀਆਈ ਨੇ ਦਲੀਲ ਦਿੱਤੀ ਕਿ ਹੁਣ ਤੱਕ ਕੀਤੀ ਗਈ ਪੁੱਛਗਿੱਛ ਦੌਰਾਨ ਕਈ ਅਜਿਹੇ ਤੱਥ ਮਿਲੇ ਹਨ; ਜਿਨ੍ਹਾਂ ਦੇ ਆਧਾਰ ’ਤੇ ਪੁੱਛਗਿੱਛ ਕੀਤੀ ਜਾਣੀ ਜ਼ਰੂਰੀ ਹੈ। ਇਸ ਦੌਰਾਨ ਸੀਬੀਆਈ ਨੇ ਮਾਧਵ ਦਾ ਸੱਤ ਦਿਨਾਂ ਦਾ ਰਿਮਾਂਡ ਮੰਗਿਆ ਸੀ ਪਰ ਅਦਾਲਤ ਨੇ ਸਿਰਫ਼ 4 ਦਿਨਾਂ ਦਾ ਹੀ ਰਿਮਾਂਡ ਦਿੱਤਾ।

 

 

ਇਸ ਦੇ ਨਾਲ ਹੀ ਸੀਬੀਆਈ ਨੇ ਨਿਆਇਕ ਹਿਰਾਸਤ ’ਚ ਤਿਹਾੜ ਜੇਲ੍ਹ ਭੇਜੇ ਗਏ ਦਲਾਲ ਧੀਰਜ ਗੁਪਤਾ ਤੋਂ ਵੀ ਮੁੜ ਪੁੱਛ–ਗਿੱਛ ਕਰਨ ਦੀ ਇੱਛਾ ਜ਼ਾਹਿਰ ਕੀਤੀ ਹੈ। ਅਦਾਲਤ ਨੇ ਧੀਰਜ ਗੁਪਤਾ ਨੂੰ ਅਦਾਲਤ ’ਚ ਪੇਸ਼ ਕੀਤੇ ਜਾਣ ਲਈ ਮੰਗਲਵਾਰ ਵਾਸਤੇ ਪ੍ਰੋਡਕਸ਼ਨ ਵਾਰੰਟ ਜਾਰੀ ਕੀਤਾ ਹੈ।

 

 

ਅਦਾਲਤ ’ਚ ਸੀਬੀਆਈ ਨੇ ਦਲੀਲ ਦਿੱਤੀ ਕਿ ਉਹ ਧੀਰਜ ਗੁਪਤਾ ਤੇ ਜੀਕੇ ਮਾਧਵ ਨੂੰ ਆਹਮੋ–ਸਾਹਮਣੇ ਬਿਠਾ ਕੇ ਪੁੱਛਗਿੱਛ ਕਰਨਾ ਚਾਹੁੰਦੀ ਹੈ। ਮਾਧਵ ਨੂੰ ਸਨਿੱਚਰਵਾਰ ਨੁੰ ਦੋ ਦਿਨਾਂ ਦੇ ਸੀਬੀਆਈ ਰਿਮਾਂਡ ’ਤੇ ਲਿਆ ਗਿਆ ਸੀ।

 

 

ਇਸ ਦੌਰਾਨ ਸੀਬੀਆਈ ਨੇ ਦਾਅਵਾ ਕੀਤਾ ਕਿ ਹੁਣ ਤੱਕ ਦੀ ਜਾਂਚ ਦੌਰਾਨ ਟ੍ਰਾਂਸਪੋਰਟਰਾਂ ਦੀ ਇੱਕ ਲੰਮੀ ਸੂਚੀ ਮਿਲੀ ਹੈ ਤੇ ਉਨ੍ਹਾਂ ਨੂੰ ਸ਼ੱਕ ਹੈ ਕਿ ਇਨ੍ਹਾਂ ਸਭ ਤੋਂ ਉਗਰਾਹੀ ਕੀਤੀ ਜਾਂਦੀ ਰਹੀ ਹੋਵੇਗੀ। ਇਸ ਲਈ ਇਨ੍ਹਾਂ ਸਾਰਿਆਂ ਬਾਰੇ ਦਸਤਾਵੇਜ਼ ਵਿਖਾ ਕੇ ਜੀਕੇ ਮਾਧਵ ਤੋਂ ਪੁੱਛਗਿੱਛ ਕੀਤੀ ਜਾਣੀ ਬਾਕੀ ਹੈ।

 

 

ਇੱਥੇ ਵਰਨਣਯੋਗ ਹੈ ਕਿ ਮਾਧਵ ਦਿੱਲੀ ਦੇ ਉੱਪ–ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਓਐੱਸਡੀ ਦੇ ਅਹੁਦੇ ’ਤੇ ਤਾਇਨਾਤ ਸਨ। ਉਨ੍ਹਾਂ ਨੂੰ ਇੱਕ ਮਾਮਲੇ ਦਾ ਨਿਬੇੜਾ ਕਰਨ ਲਈ ਕਥਿਤ ਤੌਰ ’ਤੇ ਦੋ ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਫੜਿਆ ਗਿਆ ਸੀ। ਇਹ ਮਾਮਲਾ ਜੀਐੱਸਟੀ ਦੇ ਇੱਕ ਮਾਮਲੇ ਦਾ ਨਿਬੇੜਾ ਕਰਨ ਨਾਲ ਸਬੰਧਤ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:OSD of Manish Sisodia sent on CBI Remand till 14th February