ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜ਼ਮਾਨਤ 'ਤੇ ਬਾਹਰ ਆਏ ਛੇੜਛਾੜ ਦੇ ਮੁਲਜ਼ਮਾਂ ਨੇ ਲੜਕੀ ਦੀ ਮਾਂ ਕੀਤੀ ਕਤਲ

ਉੱਤਰ ਪ੍ਰਦੇਸ਼ ਵਿੱਚ ਅਪਰਾਧਕ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਕਾਨਪੁਰ ਤੋਂ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਨਾਬਾਲਗ ਲੜਕੀ ਨਾਲ ਛੇੜਛਾੜ ਕਰਨ ਦੇ ਮਾਮਲੇ 'ਚ ਜੇਲ 'ਚੋਂ ਜ਼ਮਾਨਤ ਲੈ ਕੇ ਬਾਹਰ ਆਏ ਮੁਲਜ਼ਮਾਂ ਨੇ ਪੀੜਤ ਲੜਕੀ ਦੀ ਮਾਂ 'ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ।
 

ਮਾਮਲਾ 9 ਜਨਵਰੀ ਦਾ ਹੈ। ਬਲਾਤਕਾਰ ਦੀ ਕੋਸ਼ਿਸ਼ ਦੇ ਮਾਮਲੇ 'ਚ ਜ਼ਮਾਨਤ 'ਤੇ ਜੇਲ ਤੋਂ ਬਾਹਰ ਆਉਣ ਮਗਰੋਂ ਮੁਲਜ਼ਮਾਂ ਨੇ ਪੀੜਤਾ ਦੀ ਮਾਂ ਅਤੇ ਮਾਸੀ 'ਤੇ ਹਮਲਾ ਕਰ ਦਿੱਤਾ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ 5 ਲੋਕਾਂ ਨੂੰ ਦੋ ਔਰਤਾਂ ਨੂੰ ਕੁੱਟਦੇ ਵੇਖਿਆ ਜਾ ਸਕਦਾ ਹੈ।
 

ਵੀਡੀਓ 'ਚ ਵੇਖਿਆ ਜਾ ਸਕਦਾ ਹੈ ਕਿ ਇੱਕ ਮੁਲਜ਼ਮ ਆਪਣੀ ਜੁੱਤੀਆਂ ਨਾਲ ਪੀੜਤਾ ਦੀ ਮਾਂ ਦਾ ਸਿਰ ਕੁਚਲ ਦਿੰਦਾ ਹੈ। ਦੋਵੇਂ ਔਰਤਾਂ ਪੀੜਤਾ ਦੀ ਮਾਂ ਰੂਬੀ ਅਤੇ ਜ਼ਰੀਨਾ ਸਨ। ਕਥਿਤ ਛੇੜਛਾੜ ਦੇ ਮਾਮਲੇ 'ਚ ਗਵਾਹੀ ਦੇਣ ਲਈ ਉਨ੍ਹਾਂ ਨੂੰ ਕੁੱਟਿਆ ਗਿਆ। ਇਸ ਘਟਨਾ 'ਚ ਦੋਵੇਂ ਔਰਤਾਂ ਗੰਭੀਰ ਰੂਪ 'ਚ ਜ਼ਖਮੀ ਹੋ ਗਈਆਂ ਸਨ। ਰੂਬੀ ਤੇ ਜ਼ਰੀਨਾ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਇਲਾਜ ਦੌਰਾਨ ਪੀੜਤਾ ਦੀ ਮਾਂ ਰੂਬੀ ਦੀ ਬੀਤੀ 17 ਜਨਵਰੀ ਨੂੰ ਮੌਤ ਹੋ ਗਈ।
 

ਪੀੜਤਾ ਦੀ ਮਾਂ ਇਸ ਕੇਸ 'ਚ ਗਵਾਹ ਸੀ। ਜਾਣਕਾਰੀ ਅਨੁਸਾਰ ਮੁਲਜ਼ਮ ਜ਼ਮਾਨਤ ’ਤੇ ਬਾਹਰ ਆਏ ਅਤੇ ਦੋਸ਼ੀਆਂ ਨੇ ਪੀੜਤਾ ਦੀ ਮਾਂ ਨੂੰ ਘਰ 'ਚ ਦਾਖਲ ਹੋ ਕੇ ਕੁੱਟਿਆ। ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਯੂਪੀ ਪੁਲਿਸ ਨੇ ਕਿਹਾ ਕਿ ਇਸ ਮਾਮਲੇ 'ਚ ਐਫਆਈਆਰ ਦਰਜ ਕਰ ਲਈ ਗਈ ਹੈ ਅਤੇ ਮ੍ਰਿਤਕਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
 

ਦਰਅਸਲ, ਕਾਨਪੁਰ ਦੇ ਚਕੇਰੀ ਦੀ ਰਹਿਣ ਵਾਲੀ ਰੂਬੀ ਦੀ 13 ਸਾਲਾ ਬੇਟੀ ਨੂੰ ਸਾਲ 2018 ਵਿੱਚ ਮੁਹੱਲੇ ਦੇ ਹੀ ਮਹਿਫੂਜ ਅਤੇ ਬਾਬੂ ਆਪਣੇ ਸਾਥੀਆਂ ਨਾਲ ਸਰ੍ਹੇਆਮ ਚੁੱਕ ਕੇ ਲੈ ਗਏ ਸਨ। ਉਨ੍ਹਾਂ ਨੇ ਉਸ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿਸ ਦੀ ਐਫਆਈਆਰ ਲੜਕੀ ਦੇ ਪਿਤਾ ਨੇ ਪੋਕਸੋ ਐਕਟ 'ਚ ਦਰਜ ਕਰਵਾਈ ਸੀ। ਇਸ ਮਾਮਲੇ 'ਚ ਲੜਕੀ ਦੀ ਮਾਂ ਅਤੇ ਉਸ ਦੀ ਭੈਣ ਨੇ ਗਵਾਹੀ ਦਿੱਤੀ ਸੀ। ਪੀੜਤ ਲੜਕੀ ਦੇ ਪਿਤਾ ਨੇ ਦੋਸ਼ ਲਾਇਆ ਕਿ ਮਹਿਫੂਜ਼ ਅਤੇ ਬਾਬੂ ਗਵਾਹੀ ਨਾ ਦੇਣ ਦੀ ਧਮਕੀ ਦੇ ਰਹੇ ਸਨ।
 

ਕਾਨਪੁਰ ਡੀਆਈਜੀ ਮੁਤਾਬਿਕ ਮਾਮਲੇ ਵਿੱਚ ਕੁਝ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਦਕਿ ਕੁਝ ਦੀ ਭਾਲ ਜਾਰੀ ਹੈ। ਟੀਮਾਂ ਦਾ ਗਠਨ ਕੀਤਾ ਗਿਆ ਹੈ ਮੁਲਜ਼ਮਾਂ ਨੂੰ ਛੇਤੀ ਗ੍ਰਿਫਤਾਰ ਕਰ ਲਿਆ ਜਾਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:other beaten to death by men accused of attempting to rape daughter at kanpur