ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨੀ ਕਸ਼ਮੀਰ 'ਚ ਆਜ਼ਾਦੀ ਭਾਰਤੀ ਕਸ਼ਮੀਰ 'ਚ ਨਹੀਂ: ਇਮਰਾਨ ਖ਼ਾਨ

ਪਾਕਿਸਤਾਨੀ ਕਸ਼ਮੀਰ 'ਚ ਆਜ਼ਾਦੀ ਭਾਰਤੀ ਕਸ਼ਮੀਰ 'ਚ ਨਹੀਂ: ਇਮਰਾਨ ਖ਼ਾਨ

ਜੰਮੂ–ਕਸ਼ਮੀਰ ’ਚੋਂ ਧਾਰਾ–370 ਦੇ ਖ਼ਾਤਮੇ ਅਤੇ ਨਾਗਰਿਕਤਾ ਸੋਧ ਕਾਨੂੰਨ (CAA) ਲਾਗੂ ਕਰਨ ਜਿਹੇ ਭਾਰਤ ਸਰਕਾਰ ਦੇ ਫ਼ੈਸਲਿਆਂ ਬਾਰੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਇੱਕ ਵਾਰ ਫਿਰ ਮੋਦੀ ਸਰਕਾਰ ਉੱਤੇ ਤਿੱਖੀਆਂ ਟਿੱਪਣੀਆਂ ਕੀਤੀਆਂ ਹਨ। ਉਹ ਜਰਮਨ ਬ੍ਰਾਡਕਾਸਟਰ ਡੈਚੇ ਵੈਲੇ (DW) ਨੂੰ ਦਿੱਤੇ ਇੱਕ ਇੰਟਰਵਿਊ ਦੌਰਾਨ ਸੁਆਲਾਂ ਦੇ ਜੁਆਬ ਦੇ ਰਹੇ ਸਨ।

 

 

ਸ੍ਰੀ ਇਮਰਾਨ ਖ਼ਾਨ ਨੇ ਕਿਹਾ ਕਿ ਭਾਰਤ ਤੇ ਉਸ ਦੇ ਗੁਆਂਢੀ ਦੇਸ਼ਾਂ ਲਈ ਦੁਖਾਂਤ ਇਹ ਹੈ ਕਿ ਦੇਸ਼ ਨੂੰ ਮਹਾਤਮਾ ਗਾਂਧੀ ਦਾ ਕਤਲ ਕਰਨ ਵਾਲੀ ਜੱਥੇਬੰਦੀ ਆਰਐੱਸਐੱਸ ਚਲਾ ਰਹੀ ਹੈ। ਕਸ਼ਮੀਰ ਮੁੱਦੇ ਬਾਰੇ ਉਨ੍ਹਾਂ ਕਿਹਾ ਕਿ ਇਹ ਦੁਖਦਾਈ ਸੱਚਾਈ ਹੈ ਕਿ ਦੁਨੀਆ ਨੇ ਕਸ਼ਮੀਰ ਸੰਘਰਸ਼ ਵੱਲ ਉੱਕਾ ਧਿਆਨ ਨਹੀਂ ਦਿੱਤਾ।

 

 

ਤੁਸੀਂ ਹਾਂਗਕਾਂਗ ਪ੍ਰਦਰਸ਼ਨਾਂ ਨੂੰ ਮਿਲ ਰਹੀ ਮੀਡੀਆ ਕਵਰੇਜ ਵੇਖੋ; ਜਦ ਕਿ ਕਸ਼ਮੀਰ ਦਾ ਦੁਖਾਂਤ ਇਸ ਤੋਂ ਕਿਤੇ ਜ਼ਿਆਦਾ ਵੱਡਾ ਹੈ। ਕਸ਼ਮੀਰ ਮੁੱਦੇ ਉੱਤੇ ਕੌਮਾਂਤਰੀ ਭਾਈਚਾਰੇ ਦਾ ਕੋਈ ਸਮਰਥਨ ਨਾ ਮਿਲਣ ਕਾਰਨ ਅਲੱਗ–ਥਲੱਗ ਪੈ ਚੁੱਕੇ ਇਮਰਾਨ ਖ਼ਾਨ ਨੇ ਕਿਹਾ ਕਿ ਮੰਦੇਭਾਗੀਂ ਪੱਛਮੀ ਦੇਸ਼ਾਂ ਲਈ ਇਸ ਵੇਲੇ ਵਪਾਰਕ ਹਿਤ ਵੱਧ ਅਹਿਮ ਹਨ।

 

 

ਉਨ੍ਹਾਂ ਕਿਹਾ ਕਿ ਭਾਰਤ ਇੱਕ ਵੱਡਾ ਬਾਜ਼ਾਰ ਹੈ ਤੇ ਇਹੋ ਕਾਰਨ ਹੈ ਕਿ ਕਸ਼ਮੀਰ ਤੇ ਭਾਰਤ ਦੇ ਘੱਟ–ਗਿਣਤੀ ਲੋਕਾਂ ਨਾਲ ਜੋ ਕੁਝ ਹੋ ਰਿਹਾ ਹੈ, ਉਸ ਉੱਤੇ ਬਿਲਕੁਲ ਨਾਮਾਤਰ ਪ੍ਰਤੀਕਰਮ ਆ ਰਹੇ ਹਨ। ਰਣਨੀਤਕ ਤੌਰ ਉੱਤੇ ਭਾਰਤ ਤੇ ਚੀਨ ਨੂੰ ਇੱਕ–ਦੂਜੇ ਦੇ ਵਿਰੋਧ ’ਚ ਹੀ ਵੇਖਿਆ ਜਾਂਦਾ ਹੈ। ਇਸ ਲਈ ਦੋ ਸੰਘਰਸ਼ਾਂ ਪ੍ਰਤੀ ਦੁਨੀਆ ਦਾ ਬਿਲਕੁਲ ਵੱਖਰਾ ਨਜ਼ਰੀਆ ਦਿਸਦਾ ਹੈ।

 

 

ਪਾਕਿਸਤਾਨੀ ਕਬ਼ਜ਼ੇ ਹੇਠਲੇ ਕਸ਼ਮੀਰ ’ਚ ਮਨੁੱਖੀ ਅਧਿਕਾਰ ਉਲੰਘਣਾ ਦੇ ਸੁਆਲ ਉੱਤੇ ਇਮਰਾਨ ਖ਼ਾਨ ਨੇ ਕਿਹਾ ਕਿ ਇਹ ਪਤਾ ਕਰਨਾ ਬਹੁਤ ਸੁਖਾਲ਼ਾ ਹੈ। ਅਸੀਂ ਦੁਨੀਆ ਭਰ ਤੋਂ ਲੋਕਾਂ ਨੂੰ ਪਾਕਿਸਤਾਨ ਵਾਲੇ ਕਸ਼ਮੀਰ ਵਿੱਚ ਸੱਦਾ ਦਿੰਦੇ ਹਾਂ ਤੇ ਉਹ ਫਿਰ ਭਾਰਤ ਦੇ ਕਸ਼ਮੀਰ ਜਾਣ। ਉਸ ਤੋਂ ਬਾਅਦ ਫ਼ੈਸਲਾ ਕਰਨ।

 

 

ਉਨ੍ਹਾਂ ਕਿਹਾ ਕਿ ਸਾਡੇ ਕਸ਼ਮੀਰ ਵਿੱਚ ਪਾਰਦਰਸ਼ੀ ਤੇ ਵਾਜਬ ਚੋਣਾਂ ਹੁੰਦੀਆਂ ਹਨ ਤੇ ਲੋਕ ਖ਼ੁਦ ਆਪਣੀ ਸਰਕਾਰ ਚੁਣਦੇ ਹਨ। ਉਨ੍ਹਾਂ ਕਿਹਾ ਕਿ ਕੌਮਾਂਤਰੀ ਵਿਸ਼ਲੇਸ਼ਕ ਪਾਕਿਸਤਾਨੀ ਕਸ਼ਮੀਰ ’ਚ ਤਾਂ ਜਾ ਸਕਦੇ ਹਨ ਪਰ ਭਾਰਤ ’ਚ ਉਨ੍ਹਾਂ ਨੂੰ ਇਜਾਜ਼ਤ ਨਹੀਂ ਮਿਲੇਗੀ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Our Kashmir has freedom but India s Kashmir has not says Imran Khan