ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਾਨਸੂਨ ਬਣਿਆ ਅਫਤ : ਹੁਣ ਤੱਕ ਬਾਰਸ਼ ਤੇ ਹੜ੍ਹ ਕਾਰਨ 1400 ਲੋਕਾਂ ਦੀ ਮੌਤ

ਮਾਨਸੂਨ ਬਣਿਆ ਅਫਤ : ਹੁਣ ਤੱਕ ਬਾਰਸ਼ ਤੇ ਹੜ੍ਹ ਕਾਰਨ 1400 ਲੋਕਾਂ ਦੀ ਮੌਤ

ਇਸ ਸਾਲ ਮਾਨਸੂਨ ਦੇ ਮੌਸਮ `ਚ ਹੁਣ ਤੱਕ 10 ਸੂਬਿਆਂ `ਚ ਬਾਰਸ਼, ਹੜ੍ਹਾਂ ਅਤੇ ਜ਼ਮੀਨ ਖਿਸਕਣ ਕਾਰਨ 1400 ਤੋਂ ਜਿ਼ਆਦਾ ਲੋਕਾਂ ਦੀ ਜਾਨ ਚਲੀ ਗਈ। ਇਨ੍ਹਾਂ `ਚ ਕੇਰਲਾ `ਚ ਮਰਨ ਵਾਲੇ 488 ਲੋਕ ਸ਼ਾਮਲ ਹਨ। ਗ੍ਰਹਿ ਮੰਤਰਾਲੇ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਮੰਤਰਾਲੇ ਦੇ ਕੌਮੀ ਆਫਤ ਪ੍ਰਤੀਕਿਰਿਆ ਕੇਂਦਰ (ਐਨਈਆਰਸੀ) ਦੇ ਮੁਤਾਬਕ, ਕੇਰਲ `ਚ ਬਾਰਸ਼ ਅਤੇ ਹੜ੍ਹ ਕਾਰਨ 488 ਲੋਕਾਂ ਦੀ ਮੌਤ ਹੋ ਗਈ ਅਤੇ ਸੂਬੇ ਦੇ 14 ਜਿ਼ਲ੍ਹਿਆਂ `ਚ ਕਰੀਬ 54.11 ਲੱਖ ਲੋਕ ਪ੍ਰਭਾਵਿਤ ਹੋਏ ਹਨ। ਕੇਰਲਾ `ਚ ਇਹ ਪਿਛਲੀ ਇਕ ਸਦੀ ਦੀ ਸਭ ਤੋਂ ਖਰਾਬ ਸਥਿਤੀ ਸੀ।


ਸੂਬੇ ਭਰ `ਚ ਹੜ੍ਹ ਨਾਲ ਲਗਭਗ 14.52 ਲੱਖ ਲੋਕ ਬੇਘਰ ਹੋਏ ਅਤੇ ਉਹ ਰਾਹਤ ਕੈਂਪਾਂ `ਚ ਰਹਿ ਰਹੇ ਹਨ। ਇਸ ਦੱਖਣੀ ਰਾਜ `ਚ 57,024 ਹੈਕਟੇਅਰ ਤੋਂ ਜਿ਼ਆਦਾ ਜ਼ਮੀਨ `ਤੇ ਲੱਗੀ ਫਸਲ ਬਰਬਾਦ ਹੋ ਗਈ। ਐਨਈਆਰਸੀ ਮੁਤਾਬਕ, ਉਤਰ ਪ੍ਰਦੇਸ਼ `ਚ 254, ਪੱਛਮੀ ਬੰਗਾਲ `ਚ 210, ਕਰਨਾਟਕ `ਚ 170, ਮਹਾਰਾਸ਼ਟਰ `ਚ 139, ਗੁਜਰਾਤ `ਚ 52, ਅਸਾਮ `ਚ 50, ਉਤਰਾਖੰਡ `ਚ 37, ਉੜੀਸਾ `ਚ 29 ਅਤੇ ਨਾਗਾਲੈਂਡ `ਚ 11 ਲੋਕਾਂ ਦੀ ਮੌਤ ਹੋ ਗਈ।

 

ਇਸ ਦੌਰਾਨ ਇਨ੍ਹਾਂ ਸੂਬਿਆਂ `ਚ 43 ਲੋਕ ਲਾਪਤਾ ਹੋ ਗਏ। ਕੇਰਲ `ਚ 15, ਉਤਰ ਪ੍ਰਦੇਸ਼ `ਚ 14, ਪੱਛਮੀ ਬੰਗਾਲ `ਚ ਪੰਜ, ਉਤਰਾਖੰਡ `ਚ ਛੇ ਅਤੇ ਕਰਨਾਟਕ `ਚ ਤਿੰਨ ਲੋਕ ਗੁੰਮ ਹੋ ਗਏ, ਜਦੋਂ ਕਿ ਇਨ੍ਹਾਂ 10 ਸੂਬਿਆਂ `ਚ ਹੜ੍ਹ ਨਾਲ ਸਬੰਧਤ ਘਟਨਾਵਾਂ `ਚ 386 ਲੋਕ ਜ਼ਖਮੀ ਹੋ ਗਏ। ਉੜੀਸਾ `ਚ 30 ਜਿ਼ਲ੍ਹੇ, ਮਹਾਰਾਸ਼ਟਰ `ਚ 26 , ਅਸਾਮ `ਚ 25, ਉਤਰ ਪ੍ਰਦੇਸ਼ `ਚ 23, ਪੱਛਮੀ ਬੰਗਾਲ `ਚ 23, ਕੇਰਲਾ `ਚ 14, ਉਤਰਾਖੰਡ `ਚ 13, ਕਰਨਾਟਕ `ਚ 11, ਨਾਗਾਲੈਂਡ `ਚ 11 ਅਤੇ ਗੁਜਰਾਤ `ਚ 10 ਜਿ਼ਲ੍ਹੇ ਬਾਰਸ਼ ਅਤੇ ਹੜ੍ਹ ਨਾਲ ਪ੍ਰਭਾਵਿਤ ਹੋਏ।


ਅਸਾਮ `ਚ ਕਰੀਬ 11.47 ਲੱਖ ਲੋਕ ਬਾਰਸ਼ ਅਤੇ ਹੜ੍ਹ ਦੀ ਲਪੇਟ `ਚ ਆ ਗਏ, ਜਦੋਂ ਕਿ ਸੂਬੇ ਦੀ 27,964 ਹੈਕਟਰ ਜ਼ਮੀਨ `ਤੇ ਲੱਗੀ ਫਸਲ ਬਰਬਾਦ ਹੋ ਗਈ। ਉਥੇ ਪੱਛਮੀ ਬੰਗਾਲ `ਚ ਬਾਰਸ਼ ਅਤੇ ਹੜ੍ਹ ਨਾਲ 2.28 ਲੱਖ ਲੋਕ ਪ੍ਰਭਾਵਿਤ ਹੋਏ ਅਤੇ ਸੂਬੇ ਦੀ 48,552 ਹੈਕਟਰ ਜ਼ਮੀਨ `ਤੇ ਲੱਗੀ ਫਸਲ ਤਬਾਹ ਹੋ ਗਈ।


ਉਤਰ ਪ੍ਰਦੇਸ਼ `ਚ ਹੜ੍ਹ ਨਾਲ ਕਰੀਬ 3.42 ਲੱਖ ਲੋਕ ਪ੍ਰਭਾਵਿਤ ਹੋਏ ਅਤੇ 50,873 ਹੈਕਟਰ ਜ਼ਮੀਨ `ਤੇ ਲੱਗੀ ਫਸਲ ਨੂੰ ਨੁਕਸਾਨ ਪਹੁੰਚਿਆ। ਕਰਨਾਟਕ `ਚ ਲਗਭਗ 3.5 ਲੱਖ ਲੋਕ ਹੜ੍ਹ ਨਾਲ ਪ੍ਰਭਾਵਿਤ ਹੋਏ ਅਤੇ ਸੂਬੇ ਦੇ 3,521 ਹੈਕਟਰ ਜ਼ਮੀਨ `ਤੇ ਲੱਗੀ ਫਸਲ ਬਰਬਾਦ ਹੋ ਗਈ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Over 1400 lives lost due to rains floods so far this monsoon Home Ministry