ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਾਲਾਕੋਟ ਏਅਰਸਟ੍ਰਾਇਕ ਦੇ ਸਾਢੇ ਚਾਰ ਮਹੀਨੇ ਬਾਅਦ ਪਾਕਿ ਨੇ ਭਾਰਤ ਲਈ ਖੋਲ੍ਹਿਆ ਆਪਣਾ ਏਅਰਸਪੇਸ

ਪਾਕਿਸਤਾਨ ਨੇ ਬਾਲਾਕੋਟ ਹਵਾਈ ਹਮਲੇ ਦੇ ਕਰੀਬ ਸਾਢੇ ਚਾਰ ਮਹੀਨਿਆਂ ਤੋਂ ਬਾਅਦ ਸੋਮਵਾਰ ਦੇਰ ਰਾਤ ਆਪਣੇ ਹਵਾਈ ਖੇਤਰ ਨੂੰ ਅਸੈਨਿਕ ਹਵਾਈ ਉਡਾਣਾਂ ਲਈ ਖੋਲ੍ਹ ਦਿੱਤਾ ਜਿਸ ਤੋਂ ਬਾਅਦ ਭਾਰਤ-ਪਾਕਿਸਤਾਨ ਵਿਚਕਾਰ ਹਵਾਈ ਯਾਤਰਾ ਸ਼ੁਰੂ ਹੋ ਗਈ ਹੈ।

 

ਇਸ ਦੀ ਜਾਣਕਾਰੀ ਸਰਕਾਰੀ ਸੂਤਰਾਂ ਨੇ ਪੀਟੀਆਈ (ਭਾਸ਼ਾ) ਨੂੰ ਦਿੱਤੀ। ਪਾਕਿਸਤਾਨ ਦੇ ਸਿਵਲ ਐਵੀਏਸ਼ਨ ਅਥਾਰਟੀ ਨੇ ਭਾਰਤੀ ਸਮੇਂ ਦੌਰਾਨ ਦੇਰ ਰਾਤ 12 ਵਜੇ 41 ਮਿੰਟ ਉੱਤੇ ਏਅਰਮੈਨ (ਐਨਓਟੀਏਐਮ) ਨੂੰ ਇੱਕ ਨੋਟਿਸ ਜਾਰੀ ਕਰਕੇ ਕਿਹਾ ਕਿ ਪਾਕਿਸਤਾਨੀ ਹਵਾਈ ਖੇਤਰ ਨੂੰ ਸਾਰੇ ਜਾਣੂ ਏ.ਟੀ.ਐਸ. ਰੂਟ 'ਤੇ ਸਾਰੀਆਂ ਅਸੈਨਿਕ ਉਡਾਨਾਂ ਦੇ ਤੁਰੰਤ ਪ੍ਰਭਾਵ ਤੋਂ ਖੋਲ੍ਹਿਆ ਜਾਂਦਾ ਹੈ।

 

ਪਾਕਿਸਤਾਨ ਦੇ ਇਸ ਕਦਮ ਤੋਂ ਬਾਅਦ ਭਾਰਤ ਨੇ ਵੀ ਸੋਧਿਆ ਐਨਓਟੀਏਐੱਮ ਜਾਰੀ ਕਰਦੇ ਹੋਏ ਦੋਵਾਂ ਦੇਸ਼ਾਂ ਵਿਚਾਲੇ ਆਮ ਹਵਾਈ ਯਾਤਰਾ ਮੁੜ ਬਹਾਲ ਹੋ ਗਈ ਹੈ।

 

ਸਰਕਾਰੀ ਸੂਤਰ ਨੇ ਦੱਸਿਆ ਕਿ ਪਾਕਿਸਤਾਨ ਵੱਲੋਂ ਐੱਨਓਟੀਏਐਮ ਜਾਰੀ ਹੋਣ ਨਾਲ ਹੀ ਹਵਾਈ ਇਲਾਕੇ ਉੱਤੇ ਲੱਗੀਆਂ ਸਾਰੀਆਂ ਪਾਬੰਦੀਆਂ ਸਮਾਪਤ ਹੋ ਗਈਆਂ ਹਨ। ਸਬੰਧਤ ਅਧਿਕਾਰ ਨੇ ਭਾਰਤ ਨੂੰ ਇਸ ਦੀ ਸੂਚਨਾ ਦਿੱਤੀ ਹੈ। 

 

ਭਾਰਤ ਨੇ ਵੀ ਉਸ ਦੇ ਤੁਰੰਤ ਬਾਅਦ ਸੋਧਿਆ NOTAM ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਭਾਰਤ ਅਤੇ ਪਾਕਿਸਤਾਨ ਵਿਚਕਾਰ ਸਾਰੀਆਂ ਉਡਾਨਾਂ ਦੀ ਸੂਚਨਾ ਨਾਲ ਆਵਾਜਾਈ ਮੁੜ ਸ਼ੁਰੂ ਹੋ ਗਈ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:over 4 months after balakot airstrike pakistan lifts restrictions on indian civilian