ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਰਲ : ਫੁੱਟਬਾਲ ਮੈਚ ਦੌਰਾਨ ਵਾਪਰਿਆ ਭਿਆਨਕ ਹਾਦਸਾ, 50 ਜ਼ਖਮੀ

ਕੇਰਲ ਦੇ ਪਲਕੱੜ 'ਚ ਐਤਵਾਰ ਨੂੰ ਫੁੱਟਬਾਲ ਸਟੇਡੀਅਮ ਦੀ ਅਸਥਾਈ ਗੈਲਰੀ ਤੋਂ ਡਿੱਗਣ ਕਾਰਨ ਲਗਭਗ 50 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਕੁਝ ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ, ਪਰ ਇਸ ਹਾਦਸੇ 'ਚ ਕਿਸੇ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ।
 

 

ਜਾਣਕਾਰੀ ਮੁਤਾਬਿਕ ਐਤਵਾਰ ਨੂੰ ਖੇਡੇ ਜਾ ਰਹੇ ਚੈਰਿਟੀ ਫੁੱਟਬਾਲ ਮੈਚ ਦੌਰਾਨ ਸਟੇਡੀਅਮ ਦੀ ਇੱਕ ਅਸਥਾਈ ਗੈਲਰੀ 'ਚ ਲੋਕ ਬੈਠੇ ਸਨ। ਅਚਾਨਕ ਗੈਲਰੀ ਦੇ ਡਿੱਗਣ ਕਾਰਨ ਲਗਭਗ 50 ਹੇਠਾਂ ਡਿੱਗ ਗਏ। ਇਸ ਦੌਰਾਨ ਸਟੇਡੀਅਮ 'ਚ ਭਾਰਤੀ ਫੁੱਟਬਾਲ ਦੇ ਦੋ ਦਿੱਗਜ ਬਾਇਚੁੰਗ ਭੂਟੀਆ ਅਤੇ ਆਈ.ਐਮ. ਵਿਜਯਨ ਵੀ ਮੌਜੂਦ ਸਨ। ਉਹ ਦੋਵੇਂ ਸੁਰੱਖਿਅਤ ਹਨ। 
 

ਇਹ ਮੈਚ ਫੁੱਟਬਾਲ ਖਿਡਾਰੀ ਆਰ. ਧਨਰਾਜ ਦੇ ਪਰਿਵਾਰ ਨੂੰ ਵਿੱਤੀ ਮਦਦ ਦੇਣ ਲਈ ਖੇਡਿਆ ਜਾ ਰਿਹਾ ਸੀ। ਮੈਚ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਸਟੇਡੀਅਮ ਦੀ ਇੱਕ ਅਸਥਾਈ ਗੈਲਰੀ ਅਚਾਨਕ ਢਹਿ ਗਈ। ਜ਼ਿਕਰਯੋਗ ਹੈ ਕਿ ਬੀਤੀ 29 ਦਸੰਬਰ ਨੂੰ ਮਲਪੁਰਮ 'ਚ ਇੱਕ ਟੂਰਨਾਮੈਂਟ ਦੌਰਾਨ ਕਾਰਡਿਕ ਅਰੈਸਟ ਕਾਰਨ ਫੁੱਟਬਾਲ ਖਿਡਾਰੀ ਧਨਰਾਜ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਅਜਿਹੇ 'ਚ ਉਨ੍ਹਾਂ ਦੇ ਪਰਿਵਾਰ ਦੀ ਵਿੱਤੀ ਮਦਦ ਕਰਨ ਲਈ ਇਸ ਮੈਚ ਦਾ ਆਯੋਜਨ ਕੀਤਾ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Over 50 people injured after the gallery of a football stadium collapsed at Kerala