ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਿਜ਼ਾਮੂਦੀਨ ਦੀ ਮਰਕਜ਼ ਇਮਾਰਤ 'ਚੋਂ 860 ਲੋਕਾਂ ਨੂੰ ਹਸਪਤਾਲ ਭੇਜਿਆ

ਦੇਸ਼ 'ਚ ਕੋਰੋਨਾ ਵਾਇਰਸ (ਕੋਵਿਡ-19) ਦੇ ਤੇਜ਼ੀ ਨਾਲ ਵੱਧ ਰਹੇ ਮਾਮਲਿਆਂ ਨੂੰ ਰੋਕਣ ਲਈ ਕੇਂਦਰ ਤੇ ਸੂਬਾ ਸਰਕਾਰਾਂ ਪੂਰੀ ਕੋਸ਼ਿਸ਼ ਕਰ ਰਹੀਆਂ ਹਨ। ਉੱਥੇ ਹੀ ਦਿੱਲੀ ਦੇ ਨਿਜ਼ਾਮੂਦੀਨ 'ਚ ਤਬਲੀਗ-ਏ-ਜ਼ਮਾਤ ਵਿੱਚ ਹਿੱਸਾ ਲੈਣ ਵਾਲਿਆਂ ਕਾਰਨ ਸਰਕਾਰ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਦਿੱਲੀ ਹਜ਼ਰਤ ਨਿਜ਼ਾਮੂਦੀਨ ਸਥਿੱਤ ਮਰਕਜ਼ 'ਚ ਮਲੇਸ਼ੀਆ, ਇੰਡੋਨੇਸ਼ੀਆ, ਸਾਊਦੀ ਅਰਬ ਅਤੇ ਕਿਰਗਿਸਤਾਨ ਸਮੇਤ ਕਈ ਦੇਸ਼ਾਂ ਦੇ 2500 ਤੋਂ ਵੱਧ ਲੋਕਾਂ ਨੇ 1 ਤੋਂ 15 ਮਾਰਚ ਤੱਕ ਤਬਲੀਗ-ਏ-ਜਮਾਤ 'ਚ ਹਿੱਸਾ ਲਿਆ ਸੀ।
 

ਦਿੱਲੀ ਪੁਲਿਸ ਦੇ ਸੂਤਰਾਂ ਨੇ ਦੱਸਿਆ ਕਿ ਅੱਜ ਮੰਗਲਵਾਰ ਸਵੇਰੇ 9 ਵਜੇ ਤੱਕ ਕੁੱਲ 860 ਲੋਕਾਂ ਨੂੰ ਮਰਕਜ਼ ਇਮਾਰਤ ਤੋਂ ਦਿੱਲੀ ਦੇ ਵੱਖ-ਵੱਖ ਹਸਪਤਾਲਾਂ 'ਚ ਭੇਜਿਆ ਗਿਆ ਹੈ। ਹਾਲੇ ਇਮਾਰਤ 'ਚ 300 ਹੋਰ ਲੋਕਾਂ ਨੂੰ ਬਾਹਰ ਕੱਢਿਆ ਜਾਣਾ ਹੈ।
 

 

ਸੋਮਵਾਰ ਸ਼ਾਮ ਨੂੰ ਇਸ ਮਾਮਲੇ ਦੇ ਖੁਲਾਸੇ ਤੋਂ ਬਾਅਦ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ। ਵੱਡੀ ਗਿਣਤੀ 'ਚ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਡੀਟੀਸੀ ਬੱਸਾਂ ਰਾਹੀਂ ਲੋਕਾਂ ਨੂੰ ਹਸਪਤਾਲਾਂ 'ਚ ਚੈਕਅਪ ਲਈ ਲਿਜਾਇਆ ਜਾ ਰਿਹਾ ਹੈ। ਹੁਣ ਤੱਕ 24 ਲੋਕਾਂ ਦੀ ਰਿਪੋਰਟ ਪਾਜੀਟਿਵ ਆਈ ਹੈ। ਦਿੱਲੀ ਸਿਹਤ ਵਿਭਾਗ ਅਤੇ ਵਿਸ਼ਵ ਸਿਹਤ ਸੰਗਠਨ ਦੀਆਂ ਟੀਮਾਂ ਨੇ ਇਸ ਖੇਤਰ ਦਾ ਦੌਰਾ ਕੀਤਾ ਹੈ। ਪੁਲਿਸ ਨੇ ਮਹਾਂਮਾਰੀ ਐਕਟ ਤਹਿਤ ਕੇਸ ਦਰਜ ਕੀਤਾ ਹੈ।
 

ਨਿਗਰਾਨੀ 'ਚ ਇਮਾਰਤ
ਮਰਕਜ਼ ਇਮਰਤ ਦੀ ਇਸ ਸਮੇਂ ਡਰੋਨ ਨਾਲ ਨਿਗਰਾਨੀ ਕੀਤੀ ਜਾ ਰਹੀ ਹੈ। ਇਮਾਰਤ ਵਿੱਚ ਮੈਡੀਕਲ ਟੀਮਾਂ ਅਤੇ ਪੁਲਿਸ ਵੀ ਮੌਜੂਦ ਹੈ। ਸਾਰੇ ਲੋਕਾਂ 'ਤੇ ਨਜ਼ਰ ਰੱਖੀ ਜਾ ਰਹੀ ਹੈ। ਪੂਰੇ ਇਲਾਕੇ 'ਚ ਤਰਥੱਲੀ ਮਚੀ ਹੋਈ ਹੈ। ਇੱਥੋਂ ਕੋਈ ਵੀ ਬਾਹਰ ਨਹੀਂ ਜਾ ਸਕਦਾ ਅਤੇ ਨਾ ਹੀ ਕੋਈ ਬਾਹਰਲਾ ਇਮਾਰਤ ਦੇ ਆਸਪਾਸ ਆ ਸਕਦਾ ਹੈ। ਇਮਾਰਤ ਵਿੱਚ ਮੌਜੂਦ ਲੋਕਾਂ ਨੂੰ ਦੂਰ-ਦੂਰ ਕਰ ਦਿੱਤਾ ਗਿਆ ਹੈ।

 

ਪੂਰੇ ਇਲਾਕੇ ਨੂੰ ਸੈਨੇਟਾਈਜ਼ ਕੀਤਾ ਜਾਵੇਗਾ
ਦੱਖਣੀ ਨਗਰ ਨਿਗਮ ਦੀ ਇੱਕ ਟੀਮ ਨੂੰ ਪੂਰੇ ਇਲਾਕੇ ਨੂੰ ਸੈਨੇਟਾਈਜ਼ ਕਰਨ ਲਈ ਬੁਲਾਇਆ ਗਿਆ ਹੈ। ਪ੍ਰਸ਼ਾਸਨ ਦੀ ਟੀਮ ਵੀ ਮੌਕੇ 'ਤੇ ਮੌਜੂਦ ਹੈ। ਲੋਕਾਂ ਨੂੰ ਹਸਪਤਾਲ ਲਿਜਾਣ ਤੋਂ ਪਹਿਲਾਂ ਉਨ੍ਹਾਂ ਦੇ ਨਾਮ, ਪਤਾ, ਸੰਪਰਕ ਨੰਬਰ ਅਤੇ ਇੱਥੇ ਆਉਣ ਦੀ ਮਿਤੀ ਦੇ ਵੇਰਵੇ ਲਏ ਗਏ।

 

ਮਰਕਜ਼ ਦੀ ਸਫ਼ਾਈ 
ਮਰਕਜ਼ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ 24 ਮਾਰਚ ਨੂੰ ਹਜ਼ਰਤ ਨਿਜ਼ਾਮੂਦੀਨ ਥਾਣੇ ਦੇ ਐਸਐਚਓ ਨੇ 24 ਮਾਰਚ ਨੂੰ ਮਰਕਜ਼ ਨੂੰ ਬੰਦ ਕਰਨ ਲਈ ਨੋਟਿਸ ਜਾਰੀ ਕੀਤਾ ਸੀ। ਉਸੇ ਦਿਨ ਇਸ ਦਾ ਉੱਤਰ ਦਿੰਦੇ ਹੋਏ ਕਿਹਾ ਗਿਆ ਸੀ ਕਿ ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾ ਰਹੀ ਹੈ ਅਤੇ 1500 ਲੋਕ (23 ਮਾਰਚ) ਚਲੇ ਗਏ ਸਨ। ਇਸ ਤੋਂ ਬਾਅਦ ਕਰਫ਼ਿਊ ਤੇ ਲੌਕਡਾਊਨ ਲੱਗਣ ਕਾਰਨ ਵੱਖ-ਵੱਖ ਸੂਬਿਆਂ ਦੇ ਲੋਕਾਂ ਅਤੇ ਵਿਦੇਸ਼ੀ ਮਹਿਮਾਨਾਂ ਸਮੇਤ ਲਗਭਗ 1000 ਲੋਕ ਉੱਥੇ ਬੱਚ ਗਏ ਸਨ।

 

ਕੀ ਹੈ ਤਬਲੀਗੀ ਜਮਾਤ ਅਤੇ ਮਰਕਜ਼ 
ਮਰਕਜ਼, ਤਬਲੀਗੀ ਜਮਾਤ, ਇਹ ਤਿੰਨੇ ਸ਼ਬਦ ਵੱਖ-ਵੱਖ ਹਨ। ਤਬਲੀਗੀ ਦਾ ਮਤਲਬ ਹੁੰਦਾ ਹੈ ਪਰਮਾਤਮਾ ਦੇ ਸੰਦੇਸ਼ਾਂ ਦਾ ਪ੍ਰਚਾਰ ਕਰਨ ਵਾਲਾ। ਜਮਾਤ ਦਾ ਮਤਲਬ ਸਮੂਹ/ਇਕੱਠ ਅਤੇ ਮਰਕਜ਼ ਦਾ ਮਤਲਬ ਹੁੰਦਾ ਹੈ ਮੀਟਿੰਗ ਵਾਲੀ ਥਾਂ/ਜਗ੍ਹਾ। ਮਤਲਬ ਪਰਮਾਤਮਾ ਦੀਆਂ ਕਹੀਆਂ ਗੱਲਾਂ ਦਾ ਪ੍ਰਚਾਰ ਕਰਨ ਵਾਲ ਸੰਗਠਨ। ਤਬਲੀਗੀ ਜਮਾਤ ਨਾਲ ਜੁੜੇ ਲੋਕ ਰਵਾਇਤੀ ਇਸਲਾਮ ਨੂੰ ਮੰਨਦੇ ਹਨ ਅਤੇ ਇਸੇ ਦਾ ਪ੍ਰਚਾਰ-ਪ੍ਰਸਾਰ ਕਰਦੇ ਹਨ। ਇਸ ਦਾ ਮੁੱਖ ਦਫ਼ਤਰ ਦਿੱਲੀ ਦੇ ਨਿਜ਼ਾਮੂਦੀਨ ਖੇਤਰ 'ਚ ਸਥਿਤ ਹੈ। ਇੱਕ ਦਾਅਵੇ ਦੇ ਅਨੁਸਾਰ ਇਸ ਸਮੂਹ ਦੇ ਦੁਨੀਆ ਭਰ 'ਚ 15 ਕਰੋੜ ਮੈਂਬਰ ਹਨ। 20ਵੀਂ ਸਦੀ 'ਚ ਤਬਲੀਗੀ ਜਮਾਤ ਇਸਲਾਮ ਦੀ ਇਕ ਵੱਡੀ ਅਤੇ ਮਹੱਤਵਪੂਰਨ ਲਹਿਰ ਮੰਨੀ ਜਾਂਦੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:over 800 people shifted from tabligi markaz building in nizamuddin to delhi hospitals