ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਓਵਰਲੋਡ ਟਰੈਕਟਰ–ਟਰਾਲੀ ਦਾ 59,000 ਰੁਪਏ ਦਾ ਚਲਾਨ

ਓਵਰਲੋਡ ਟਰੈਕਟਰ–ਟਰਾਲੀ ਦਾ 59,000 ਰੁਪਏ ਦਾ ਚਲਾਨ

ਨਵਾਂ ਮੋਟਰ–ਵਾਹਨ ਸੋਧ ਬਿਲ–2019 ਦੇ ਇੱਕ ਸਤੰਬਰ ਤੋਂ ਲਾਗੂ ਹੋਣ ਨਾਲ ਹੀ ਦਿੱਲੀ ਨਾਲ ਜੁੜੇ ਹਰਿਆਣਾ ਵਿੱਚ ਗੁਰੂਗ੍ਰਾਮ (ਗੁੜਗਾਓਂ) ਪੁਲਿਸ ਬਹੁਤ ਸਖ਼ਤ ਵਿਖਾਈ ਦੇ ਰਹੀ ਹੈ। ਲਾਗੂ ਹੋਣ ਦੇ ਤਿੰਨ ਦਿਨਾਂ ਅੰਦਰ ਗੁਰੂਗ੍ਰਾਮ ਪੁਲਿਸ ਨੇ ਆਵਾਜਾਈ ਦੇ ਨਿਯਮਾਂ ਦੀ ਉਲੰਘਣਾ ਕਰ ਰਹੇ ਡਰਾਇਵਰਾਂ ਦੇ ਚਾਰ ਵੱਡੇ ਚਾਲਾਨ ਕਰ ਦਿੱਤੇ ਹਨ।

 

 

ਇਨ੍ਹਾਂ ਵਿੱਚ ਪਹਿਲਾ ਚਾਲਾਨ 23,000 ਰੁਪਏ, ਦੂਜਾ 24,000 ਰੁਪਏ, ਤੀਜਾ 35,000 ਰੁਪਏ ਦਾ ਸੀ। ਹੁਣ ਚੌਥਾ ਚਾਲਾਨ ਮੰਗਲਵਾਰ ਦੇਰ ਰਾਤੀਂ ਟ੍ਰੈਫ਼ਿਕ ਪੁਲਿਸ ਨੇ ਨਿਊ ਕਾਲੋਨੀ ਮੋੜ ਕੋਲ ਓਵਰਲੋਡ ਟਰੈਕਟਰ–ਟਰਾਲੀ ਦਾ ਕੀਤਾ ਹੈ। ਪੁਲਿਸ ਨੇ ਉੱਥੇ ਡਰਾਇਵਰ ਨੂੰ 59,000 ਰੁਪਏ ਦਾ ਚਾਲਾਨ ਫੜਾ ਦਿੱਤਾ।

 

 

ਇੰਨਾ ਹੀ ਨਹੀਂ, ਟਰੈਕਟਰ ਡਰਾਇਵਰ ਨੇ ਰੈੱਡ ਲਾਈਟ ਜੰਪ ਕਰਨ ਦੇ ਚੱਕਰ ਵਿੱਚ ਇੱਕ ਮੋਟਰ–ਸਾਇਕਲ ਨੂੰ ਟੱਕਰ ਵੀ ਮਾਰ ਦਿੱਤੀ ਸੀ। ਜਦੋਂ ਪੁਲਿਸ ਮੁਲਾਜ਼ਮਾਂ ਨੇ ਡਰਾਇਵਰ ਨੂੰ ਰੋਕ ਕੇ ਦਸਤਾਵੇਜ਼ ਮੰਗੇ, ਤਾਂ ਉਹ ਕੋਈ ਦਸਤਾਵੇਜ਼ ਵੀ ਵਿਖਾ ਨਾ ਸਕਿਆ।

 

 

ਨਵੇਂ ਟ੍ਰੈਫ਼ਿਕ ਐਕਟ ਅਧੀਨ ਪੁਲਿਸ ਨੇ ਡਰਾਈਵਿੰਗ ਲਾਇਸੈਂਸ, ਆਰਸੀ, ਫ਼ਿਟਨੈੱਸ ਸਰਟੀਫ਼ਿਕੇਟ, ਬੀਮਾ, ਖ਼ਤਰਨਾਕ ਸਾਮਾਨ ਰੱਖਣ ਤੇ ਖ਼ਤਰਨਾਕ ਡਰਾਈਵਿੰਗ, ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਨਾ ਕਰਨ, ਰੈੱਡ ਲਾਈਟ ਉਲੰਘਣ, ਵਾਹਨ ਦੀ ਲਾਈਟ ਉੱਚੀ (ਹਾਈ ਬੀਮ) ਕਰ ਕੇ ਚਲਾਉਣ ਦੇ ਦੋਸ਼ ਹੇਠ ਡਰਾਇਵਰ ਰਾਮ ਗੋਪਾਲ ਨੂੰ 59,000 ਰੁਪਏ ਦਾ ਚਲਾਨ ਫੜਾ ਦਿੱਤਾ ਗਿਆ।

 

 

ਉਂਝ ਬਾਅਦ ਵਿੱਚ ਅੱਜ ਬੁੱਧਵਾਰ ਦੁਪਹਿਰ ਨੂੰ ਡਰਾਇਵਰ ਨੇ ਕਈ ਦਸਤਾਵੇਜ਼ ਵਿਖਾ ਦਿੱਤੇ, ਤਾਂ ਹੁਣ ਉਸ ਨੂੰ 13 ਹਜ਼ਾਰ ਰੁਪਏ ਦਾ ਭੁਗਤਾਨ ਕਰਨਾ ਪਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Overload Tractor Trolly s challan worth Rs 59000