ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਓਵੈਸੀ ਦਾ PM ਮੋਦੀ ਨੂੰ ਸਵਾਲ, ਟਰੰਪ ਦੁਨੀਆ ਦਾ ਚੌਧਰੀ ਹੈ ਜਾਂ ਪੁਲਿਸ ਵਾਲਾ?

ਏਆਈਐਮਆਈਐਮ ਦੇ ਮੁਖੀ ਅਸਦੁਦੀਨ ਓਵੈਸੀ ਨੇ ਮੰਗਲਵਾਰ ਨੂੰ ਸਵਾਲ ਕੀਤਾ ਕਿ ਜਦੋਂ ਭਾਰਤ ਅਤੇ ਪਾਕਿਸਤਾਨ ਦਰਮਿਆਨ ਦੁਵੱਲਾ ਮੁੱਦਾ ਕਸ਼ਮੀਰ ਮਸਲੇ ਤੇ ਸੁਲਝਾਉਣਾ ਹੈ ਤਾਂ ਇਸ ਬਾਰੇ ਅਮਰੀਕੀ ਰਾਸ਼ਟਰਪਤੀ ਨਾਲ ਗੱਲਬਾਤ ਕਰਨ ਦੀ ਕੀ ਲੋੜ ਹੈ

 

ਓਵੈਸੀ ਦੀ ਇਹ ਟਿੱਪਣੀ ਭਾਰਤ ਵੱਲੋਂ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦਿੱਤੇ ਜਾਣ ਦੀ ਧਾਰਾ 370 ਦੇ ਖਤਮ ਹੋਣ ਤੋਂ ਬਾਅਦ ਸੋਮਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਦਰਮਿਆਨ ਹੋਈ ਗੱਲਬਾਤ ਤੋਂ ਬਾਅਦ ਕੀਤੀ ਗਈ ਹੈ

 

ਪ੍ਰਧਾਨ ਮੰਤਰੀ ਮੋਦੀ ਦੀ ਡੋਨਾਲਡ ਟਰੰਪ ਨਾਲ ਲਗਭਗ 30 ਮਿੰਟ ਤਕ ਹੋਈ ਲੰਮੀ ਗੱਲਬਾਤ 'ਤੇ ਨਿਰਾਸ਼ਾ ਜ਼ਾਹਰ ਕਰਦਿਆਂ ਓਵੈਸੀ ਨੇ ਨਿਊਜ਼ ਏਜੰਸੀ .ਐੱਨ.ਆਈ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਅਮਰੀਕੀ ਰਾਸ਼ਟਰਪਤੀ ਦੁਆਰਾ ਕਸ਼ਮੀਰ ਮੁੱਦੇ 'ਤੇ ਵਿਚੋਲਗੀ ਦੇ ਕੀਤੇ ਗਏ ਪਿਛਲੇ ਦਾਅਵੇ ਨੂੰ ਸਵੀਕਾਰ ਕਰ ਲਿਆ ਹੈ

 

ਓਵੈਸੀ ਨੇ ਕਿਹਾ- “ਮੈਂ ਹੈਰਾਨ ਹਾਂ ਕਿ ਪੀਐਮ ਮੋਦੀ ਨੇ ਟਰੰਪ ਨਾਲ ਫੋਨ 'ਤੇ ਇਸ ਮੁੱਦੇ 'ਤੇ ਗੱਲਬਾਤ ਕਰਕੇ ਚਰਚਾ ਕੀਤੀ ਜਿਹੜਾ ਕਿ ਅਸਲ ਚ ਇਕ ਦੁਵੱਲਾ ਮਾਮਲਾ ਹੈ ਪ੍ਰਧਾਨ ਮੰਤਰੀ ਮੋਦੀ ਦੇ ਇਸ ਕਦਮ ਨਾਲ ਟਰੰਪ ਦੇ ਪਹਿਲੇ ਦਾਅਵੇ ਦੀ ਪੁਸ਼ਟੀ ਹੁੰਦੀ ਹੈ ਕਿ ਜਿਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਵਿਚੋਲਗੀ ਲਈ ਕਿਹਾ ਗਿਆ ਸੀ" ਇਹ ਇਕ ਦੁਵੱਲਾ ਮੁੱਦਾ ਹੈ ਅਤੇ ਇਸ ਵਿਚ ਕਿਸੇ ਤੀਜੀ ਧਿਰ ਦੇ ਦਖਲ ਦੀ ਲੋੜ ਨਹੀਂ ਹੈ"

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Owaisi asks PM Modi Is Trump a chowdhary or policeman of world