ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਓਵੈਸੀ ਨੇ ਕੇਸੀਆਰ ਨੂੰ ਤੇਲੰਗਾਨਾ ’ਚ NPR ਲਾਗੂ ਨਾ ਕਰਨ ਦੀ ਕੀਤੀ ਮੰਗ

ਆਲ ਇੰਡੀਆ ਮਜਲਿਸ-ਏ-ਇਤਹਾਦੁਲ ਮੁਸਲੀਮੀਨ (ਏ.ਆਈ.ਐੱਮ.ਐੱਮ.) ਦੇ ਮੁਖੀ ਅਤੇ ਸੰਸਦ ਮੈਂਬਰ ਅਸਦੁਦੀਨ ਓਵੈਸੀ ਨੇ ਤੇਲੰਗਾਨਾ ਦੇ ਮੁੱਖ ਮੰਤਰੀ ਚੰਦਰਸ਼ੇਖਰ ਰਾਓ (ਕੇਸੀਆਰ) ਤੋਂ ਸੂਬੇ ਚ ਰਾਸ਼ਟਰੀ ਜਨਸੰਖਿਆ ਰਜਿੱਸਟਰ (ਐਨਪੀਆਰ) ਲਾਗੂ ਨਹੀਂ ਕਰਨ ਦੀ ਮੰਗ ਕੀਤੀ ਹੈ। ਓਵੈਸੀ ਨੇ ਇਸ ਦੇ ਲਈ ਕੇਰਲ ਦੀ ਮਿਸਾਲ ਵੀ ਦਿੱਤੀ।

 

ਓਵੈਸੀ ਨੇ ਇਹ ਵੀ ਕਿਹਾ ਕਿ ਐਨਪੀਆਰ ਦਾ ਆਬਾਦੀ ਅਤੇ ਸਮਾਜ ਭਲਾਈ ਸਕੀਮਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਇਹ ਇੱਕ ਸਮੁੱਚੇ ਤੌਰ ਤੇ ਐਨਆਰਸੀ ਤੋਂ ਪਹਿਲਾਂ ਦੀ ਪ੍ਰਕ੍ਰਿਆ ਹੈ।

 

ਇਸ ਤੋਂ ਪਹਿਲਾਂ ਏਆਈਐਮਆਈਐਮ ਦੇ ਪ੍ਰਧਾਨ ਅਸਦੁਦੀਨ ਓਵੈਸੀ ਨੇ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲਿਆਂ ਨੂੰ ਮਰਦ ਏ ਮੁਜਾਹਿਦ ਕਰਾਰ ਦਿੱਤਾ ਸੀ।

 

ਓਵੈਸੀ ਨੇ ਕਿਹਾ ਸੀ ਕਿ ਜਿਹੜਾ ਵੀ ਵਿਅਕਤੀ ਮੋਦੀ-ਸ਼ਾਹ ਦੇ ਖਿਲਾਫ ਆਵਾਜ਼ ਉਠਾਏਗਾ, ਉਹ ਅਸਲ ਚ ਮਰਦ-ਏ-ਮੁਜਾਹਿਦ ਕਹਾਵੇਗਾ। ਮੈਂ ਦੇਸ਼ ਚ ਰਹਾਂਗਾ, ਕਾਗਜ਼ ਨਹੀਂ ਦਿਖਾਵਾਂਗਾ।

 

ਪਹਿਲਾਂ ਵੀ ਪ੍ਰਗਟਾ ਚੁਕੇ ਨੇ ਵਿਰੋਧ

 

ਓਵੈਸੀ ਨੇ ਕਿਹਾ ਸੀ ਕਿ ਜੇ ਇਹ ਕਾਗਜ਼ ਦਿਖਾਉਣ ਦੀ ਗੱਲ ਹੁੰਦੀ ਤਾਂ ਮੈਂ ਛਾਤੀ ਦਿਖਾਉਂਦਾ ਤੇ ਕਹਿੰਦਾ, "ਲਓ ਮਾਰ ਦਿਓ ਗੋਲੀ। ਮਾਰ ਦਿਲ 'ਤੇ ਗੋਲੀ… ਕਿਉਂਕਿ ਦਿਲ ਚ ਭਾਰਤ ਦੀ ਮੁਹੋਬੱਤ ਹੈ।

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Owaisi demands KCR not to implement NPR in Telangana