ਅਯੁੱਧਿਆ ਦੇ ਦਹਾਕੇ ਪੁਰਾਣੇ ਵਿਵਾਦ 'ਤੇ ਸੁਪਰੀਮ ਕੋਰਟ ਨੇ 9 ਨਵੰਬਰ ਨੂੰ ਆਖ਼ਰਕਾਰ ਫ਼ੈਸਲਾ ਸੁਣਾਇਆ। ਫ਼ੈਸਲੇ ਵਿੱਚ ਜਿਥੇ ਵਿਵਾਦਤ ਜ਼ਮੀਨ ਰਾਮ ਲਲਾ ਦੇ ਮੰਦਰ ਲਈ ਸੌਂਪ ਦਿੱਤੀ ਗਈ ਉਥੇ, ਮੁਸਲਮਾਨਾਂ ਨੂੰ ਮਸਿਜਦ ਬਣਾਉਣ ਲਈ ਵੱਖ 5 ਏਕੜ ਜ਼ਮੀਨ ਦੇਣ ਦੀ ਗੱਲ ਕਹੀ ਗਈ।
ਅਦਾਲਤ ਦੇ ਇਸ ਫੈਸਲੇ ਨੂੰ ਕਈ ਥਾਵਾਂ ਉੱਤੇ ਪੂਰੀ ਤਰ੍ਹਾਂ ਮਨਜ਼ੂਰ ਕੀਤਾ ਗਿਆ। ਪਰ ਹੁਣ ਆਲ ਇੰਡੀਆ ਮਜਲਿਸ-ਏ-ਇਤੇਹਾਦੁੱਲ -ਮੁਸਲਿਮੀਨ (ਏ.ਆਈ.ਐੱਮ.ਆਈ.ਐੱਮ.) ਦੇ ਨੇਤਾ ਅਸਦੁਦੀਨ ਓਵੈਸੀ ਨੇ ਫ਼ੈਸਲੇ ਉੱਤੇ ਟਿੱਪਣੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇੱਕ ਨਿੱਜੀ ਮੈਗਜੀਨ ਵਿੱਚ ਖੁਦ ਨਾਲ ਜੁੜੀ ਇੱਕ ਖ਼ਬਰ ਨੂੰ ਕੋਟ ਕਰਦੇ ਹੋਏ ਲਿਖਿਆ ਹੈ ਕਿ ਮੈਨੂੰ ਆਪਣੀ ਮਸਜਿਦ ਵਾਪਸ ਚਾਹੀਦੈ।
ਅਸਦੁਦੀਨ ਓਵੈਸੀ ਨੇ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਅਸੰਤੁਸ਼ਟੀ ਪ੍ਰਗਟ ਕਰਦੇ ਹੋਏ ਕਿਹਾ ਸੀ ਕਿ ਮੈਂ ਇਸ ਫ਼ੈਸਲੇ ਤੋਂ ਸੰਤੁਸ਼ਟ ਨਹੀਂ ਹਾਂ। ਨਾਲ ਹੀ ਮੁਸਿਲਮ ਪੱਖ ਨੂੰ 5 ਏਕੜ ਜ਼ਮੀਨ ਦੇਣ ਦੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਓਵੈਸੀ ਨੇ ਇਹ ਕਹਿ ਕੇ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ ਅਸੀਂ ਖੈਰਾਤ ਦੀ ਜ਼ਮੀਨ ਨਹੀਂ ਲੈ ਸਕਦੇ।
ਹਾਲਾਂਕਿ ਬਾਅਦ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਇਹ ਮੇਰੇ ਨਿਜੀ ਵਿਚਾਰ ਹਨ, ਪਰ ਸੁੰਨੀ ਵਕਫ਼ ਬੋਰਡ ਨੂੰ ਇਸ ਦਾ ਫ਼ੈਸਲਾ ਲੈਣਾ ਹੈ ਕਿ ਇਹ ਇਸ ਜ਼ਮੀਨ ਦੇ ਪ੍ਰਸਤਾਵ ਨੂੰ ਮੰਨਦੇ ਹਨ ਜਾਂ ਨਹੀਂ।