ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੱਤਾ ਤੋਂ ਬਾਹਰ ਹੁੰਦਿਆਂ ਹੀ ਮੁਸਲਮਾਨਾਂ ਦੀ ਬਿੱਗ ਬ੍ਰਦਰ ਬਣ ਜਾਂਦੀ ਹੈ ਕਾਂਗਰਸ : ਓਵੈਸੀ

ਸੱਤਾ ਤੋਂ ਬਾਹਰ ਹੁੰਦਿਆਂ ਹੀ ਮੁਸਲਮਾਨਾਂ ਦੀ ਬਿੱਗ ਬ੍ਰਦਰ ਬਣ ਜਾਂਦੀ ਹੈ ਕਾਂਗਰਸ :

ਏਆਈਐਮਆਈਐਮ ਦੇ ਆਗੂ ਅਸਦੁਦੀਨ ਓਵੈਸੀ ਨੇ ਯੂਏਪੀਏ ਕਾਨੂੰਨ ਦੀ ਦੁਰਵਰਤੋਂ ਲਈ ਕਾਂਗਰਸ ਨੂੰ ਜ਼ਿੰਮੇਵਾਰ ਦੱਸਦੇ ਹੋਏ ਬੁੱਧਵਾਰ ਨੂੰ ਲੋਕ ਸਭਾ ਵਿਚ ਕਿਹਾ ਕਿ ਸੱਤਾ ਤੋਂ ਬਾਹਰ ਹੁੰਦਿਆਂ ਹੀ ਕਾਂਗਰਸ ਮੁਸਲਮਾਨਾਂ ਦੀ ਬਿੱਗ ਬ੍ਰਦਰ ਬਣ ਜਾਂਦੀ ਹੈ। ਸਦਨ ਵਿਚ ਗੈਰ ਕਾਨੂੰਨੀ (ਰੋਕਥਮ) ਸੋਧ ਬਿੱਲ–2019 ਉਤੇ ਚਰਚਾ ਵਿਚ ਹਿੱਸਾ ਲੈਂਦੇ ਹੋਏ ਓਵੈਸੀ ਨੇ ਕਿਹਾ ਕਿ ਯੂਏਪੀਏ ਕਾਨੂੰਨ ਦਾ ਜੋ ਦੁਰਵਰਤੋਂ ਹੋਇਆ ਹੈ ਉਸ ਦੀ ਅਸਲੀ ਦੋਸ਼ੀ ਕਾਂਗਰਸ ਹੈ।

 

ਉਨ੍ਹਾਂ ਕਿਹਾ ਕਿ ਜਦੋਂ ਕਾਂਗਰਸ ਸੱਤਾ ਵਿਚ ਰਹਿੰਦੇ ਹੋਏ ਪਹਿਲਾਂ ਸੋਧ ਬਿੱਲ ਲੈ ਕੇ ਆਈ ਸੀ ਉਦੋਂ ਵੀ ਮੈਂ ਇਸਦਾ ਵਿਰੋਧ ਕੀਤਾ ਸੀ ਤਾਂ ਕਾਂਗਰਸ ਨੇ ਕਿਹਾ ਕਿ ਮੈਂ ਰਾਸ਼ਟਰੀ ਹਿੱਤ ਨਹੀਂ ਜਾਣਦਾ। ਓਵੈਸੀ ਨੇ ਦਾਅਵਾ ਕੀਤਾ ਕਿ ਸੱਤਾ ਵਿਚ ਰਹਿੰਦੇ ਹੋਏ ਕਾਂਗਰਸ ਦਾ ਰੁਖ ਇਸ ਤਰ੍ਹਾਂ ਦਾ ਹੁੰਦਾ ਹੈ ਅਤੇ ਸੱਤਾ ਤੋਂ ਬਾਹਰ ਹੁੰਦਿਆਂ ਹੀ ਮੁਸਲਮਾਨਾਂ ਦੀ ਬਿੱਗ ਬ੍ਰਦਰ ਬਣ ਜਾਂਦੀ ਹੈ।

 

ਓਵੈਸੀ ਨੇ ਕਿਹਾ ਕਿ ਕਾਂਗਰਸ ਨੂੰ ਸਾਡੇ ਦਰਦ ਦਾ ਅਹਿਸਾਸ ਉਦੋਂ ਹੋਵੇਗਾ ਜਦੋਂ ਵੁਸਦੇ ਕਿਸੇ ਉਚ ਆਗੂ ਨੂੰ ਮਹੀਨਿਆਂ ਲਈ ਇਸ ਕਾਨੂੰਨ ਦੇ ਤਹਿਤ ਜੇਲ੍ਹ ਹੋ ਜਾਵੇਗੀ। ਇਸ ਉਤੇ ਭਾਜਪਾ ਦੇ ਕੁਝ ਮੈਂਬਰ ਵੀ ਮੇਜ ਥਪਥਪਾਉਂਦੇ ਦੇਖੇ ਗਏ।

 

ਓਵੈਸੀ ਦੇ ਦੋਸ਼ ਉਤੇ ਕਾਂਗਰਸ ਦੇ ਗੌਰਵ ਗੋਗੋਈ ਅਤੇ ਕੁਝ ਹੋਰ ਮੈਂਬਰ ਵਿਰੋਧ ਕਰਦੇ ਹੌਹੇ ਆਪਣੇ ਸਥਾਨ ਉਤੇ ਖੜ੍ਹੇ ਹੋ ਗਏ। ਗੋਗੋਈ ਨੇ ਕਿਹਾ ਕਿ ਓਵੈਸੀ ਨੇ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ ਹੈ ਅਤੇ ਇਸ ਨੂੰ ਰਿਕਾਰਡ ਵਿਚ ਹਟਾਉਣਾ ਚਾਹੀਦਾ। ਸੀਟ ਉਤੇ ਬੈਠੀ ਸਭਾਪਤੀ ਮਿਨਾਕਸ਼ੀ ਲੇਖੀ ਨੇ ਕਿਹਾ ਕਿ ਰਿਕਾਰਡ ਦੀ ਜਾਂਚ ਕੀਤੀ ਜਾਵੇਗੀ ਅਤੇ ਕੁਝ ਅਪਮਾਨਜਕ ਹੋਵੇਗਾ ਤਾਂ ਹਟਾ ਦਿੱਤਾ ਜਾਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Owaisi s attack on Congress over muslims