ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਓਵੈਸੀ ਨੇ ਯੋਗੀ ਨੂੰ ਇਤਿਹਾਸ ’ਚ ਦੱਸਿਆ ‘ਜ਼ੀਰੋ’

ਏਆਈਐਮਆਈਐਮ ਨੇਤਾ ਅਸਦੁੱਦੀਨ ਓਵੈਸੀ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਦੇ ਬਿਆਨ ਤੇ ਪਲਟਵਾਰ ਕਰਦਿਆਂ ਉਨ੍ਹਾਂ ਨੂੰ ਇਤਿਹਾਸ ਚ ‘ਜ਼ੀਰੋ’ ਦੱਸਿਆ ਹੈ। ਓਵੈਸੀ ਨੇ ਇੱਕ ਰੈਲੀ ਚ ਯੋਗੀ ਆਦਿਤਿਆਨਾਥ ਨੂੰ ਜਵਾਬ ਦਿੰਦਿਆਂ ਕਿਹਾ ਕਿ ਤੁਸੀਂ ਤਾਰੀਖ ਤਾਂ ਜਾਣਦੇ ਨਹੀਂ, ਇਤਿਹਾਸ ਚ ਜ਼ੀਰੋ ਹਨ। ਨਿਜ਼ਾਮ ਚ ਜ਼ੀਰੋ ਹਨ। ਨਿਜ਼ਾਮ ਹੈਦਰਾਬਾਦ ਛੱਡ ਕੇ ਨਹੀਂ ਗਏ, ਉਨ੍ਹਾਂ ਨੂੰ ਸੂਬਾ ਮੁਖੀ ਬਣਾਇਆ ਗਿਆ ਸੀ। ਓਵੈਸੀ ਨੇ ਕਿਹਾ ਕਿ ਚੀਨ ਨਾਲ ਜੰਗ ਹੋਈ ਤਾਂ ਇਸੇ ਨਿਜ਼ਾਮ ਨੇ ਆਪਣਾ ਸੋਨਾ ਵੇਚ ਦਿੱਤਾ।

 

 

ਓਵੈਸੀ ਨੇ ਯੋਗੀ ਅਦਿਤਿਆਨਾਥ ਤੇ ਹਮਲਾ ਬੋਲਦਿਆਂ ਕਿਹਾ ਕਿ ਇਹ ਮੁਲਕ ਤੁਹਾਡਾ ਹੈ, ਮੇਰਾ ਨਹੀਂ ਹੈ? ਭਾਜਪਾ ਖਿਲਾਫ ਬੋਲਣ ਤੇ ਮੁਲਕ ਤੋਂ ਭਜਾ ਦੇਣਗੇ? ਇਨ੍ਹਾਂ ਚੋਣ ਖੇਤਰ ਚ ਹਰੇਕ ਸਾਲ 150 ਬੱਚੇ ਇੰਸੇਫਲਾਈਟਸ ਨਾਲ ਮਰਦੇ ਹਨ। ਬੱਚੇ ਮਰ ਰਹੇ ਹਨ ਯੋਗੀ, ਤੁਹਾਡੇ ਗੋਰਖਪੁਰ ਦੇ ਦਵਾਖਾਨੇ ਚ ਆਕਸੀਜਨ ਨਹੀਂ ਹੁੰਦੀ। ਤੁਹਾਨੂੰ ਉੱਥੋਂ ਦੀ ਫਿਕਰ ਨਹੀਂ, ਤੁਸੀਂ ਇੱਥੇ ਆ ਰਹੇ ਹੋ, ਇੱਥੇ ਆ ਕੇ ਨਫਰਤ ਦੀ ਦੀਵਾਰ ਖੜ੍ਹੀ ਕਰਨ ਦੀ ਗੱਲ ਕਰ ਰਹੇ ਹਨ।

 

 


ਦੱਸਣਯੋਗ ਹੈ ਕਿ ਯੋਗੀ ਅਦਿਤਿਆਨਾਥ ਨੇ ਐਤਵਾਰ ਨੂੰ ਕਿਹਾ ਸੀ ਕਿ ਤੇਲੰਗਾਨਾ ਚ ਜੇਕਰ ਭਾਰਤੀ ਜਨਤਾ ਪਾਰਟੀ ਸੱਤਾ ਚ ਆਈ ਤਾਂ ਓਵੈਸੀ ਅਤੇ ਉਨ੍ਹਾਂ ਦੇ ਛੋਟੇ ਭਰਾ ਅਕਬਰੁਦੀਨ ਓਵੈਸੀ ਨੂੰ ਉਸੇ ਤਰ੍ਹਾਂ ਹੈਦਰਾਬਾਦ ਛੱਡ ਕੇ ਭੱਜਣਾ ਪਵੇਗਾ ਜਿਵੇਂ ਨਿਜ਼ਾਮ ਭੱਜੇ ਸਨ।

 

 

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Owaisi told Yogi in history zero