ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਫ਼ਲ ਸਿਆਸੀ ਆਗੂ ਬਣਦੇ ਰਹੇ ਨੇ ਓਲੰਪੀਅਨ ਤੇ ਕੌਮਾਂਤਰੀ ਖਿਡਾਰੀ

ਸਫ਼ਲ ਸਿਆਸੀ ਆਗੂ ਬਣਦੇ ਰਹੇ ਨੇ ਓਲੰਪੀਅਨ ਤੇ ਕੌਮਾਂਤਰੀ ਖਿਡਾਰੀ

ਦੂਜੇ ਦੇਸ਼ਾਂ ਦੇ ਮੁਕਾਬਲੇ ਭਾਰਤ ਕੌਮਾਂਤਰੀ ਅਤੇ ਓਲੰਪੀਅਨ ਖਿਡਾਰੀਆਂ ਦੀ ਰਾਜਨੀਤੀ ਦਿਲਚਸਪੀ ਦਿਨੋ-ਦਿਨ ਵੱਧਦੀ ਜਾ ਰਹੀ ਹੈ। ਇਹੋ ਕਾਰਨ ਹੈ ਕਿ ਰਾਜਸੀ ਪਿੜ ਦਾਖਲੇ ਤੋਂ ਬਾਅਦ ਦੇਸ਼ ਨੂੰ ਬੈਂਕਾਕ-1998 ਦੀਆਂ ਏਸ਼ਿਆਈ ਖੇਡਾਂ 800 ਅਤੇ 1500 ਮੀਟਰ ਦੋ ਗੋਲਡ ਮੈਡਲ ਜਿੱਤਾਉਣ ਵਾਲੀ ਪਦਮਸ਼੍ਰੀ ਅਤੇ ਅਰਜੁਨਾ ਐਵਾਰਡੀ ਜਿਓਤਿਰਮਈ ਸਿਕਦਾਰ ਨੇ ਕਮਿਊਨਿਸਟ ਪਾਰਟੀ (ਐਮ) ਦੀ ਟਿਕਟਤੇ ਕਰਿਸ਼ਨਗਰ ਲੋਕ ਸਭਾਤੇ ਜਿੱਤ ਦਰਜ ਕੀਤੀ। ਸਿਕਦਾਰ ਨੇ 2019 ’ ਇਸੇ ਲੋਕ ਸਭਾ ਹਲਕੇ ਟੀਐਮਸੀ ਦੀ ਟਿਕਟਤੇ ਦੁਬਾਰਾ ਚੋਣ ਲੜੀ ਪਰ ਸਫਲ ਨਹੀਂ ਹੋ ਸਕੀ।

 

 

ਬਾਰਸੀਲੋਨਾ ਅਤੇ ਐਟਲਾਂਟਾ ਓਲੰਪਿਕ ਹਾਕੀ ਕੌਮੀ ਟੀਮ ਦੀ ਕਪਤਾਨੀ ਕਰਨ ਵਾਲੇ ਅਰਜੁਨਾ ਐਵਾਰਡੀ ਅਤੇ ਪਦਮਸ਼੍ਰੀ ਓਲੰਪੀਅਨ ਪ੍ਰਗਟ ਸਿੰਘ ਮੌਜੂਦਾ ਸਮੇਂ ਜਲੰਧਰ ਕੈਂਟ ਤੋਂ ਕਾਂਗਰਸ ਪਾਰਟੀ ਦੇ ਐਮਐਲਏ ਹਨ। ਇਸ ਤੋਂ ਪਹਿਲਾਂ ਪ੍ਰਗਟ ਸਿੰਘ ਨੇ ਇਹੋ ਸੀਟ ਸ਼੍ਰੋਮਣੀ ਅਕਾਲੀ ਦਲ ਦੇ ਟਿਕਟਤੇ ਜਿੱਤੀ ਸੀ ਪਰ ਦੋਵੇਂ ਵਾਰ ਉਹ ਮੰਤਰੀ ਨਹੀਂ ਬਣ ਸਕੇ। ਸਟਾਰ ਕ੍ਰਿਕੇਟਰ ਸਚਿਨ ਤੇਂਦੂਲਕਰ ਨੂੰ ਤੱਤਕਾਲੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਸਰਕਾਰ ਦੀ ਸਿਫਾਰਸ਼ਤੇ ਰਾਜ ਸਭਾ ਦਾ ਮੈਂਬਰ ਬਣਾਇਆ ਗਿਆ। ਪਦਮਸ਼੍ਰੀ ਅਤੇ ਪਦਮ ਭੂਸ਼ਨ ਐਵਾਰਡ ਹਾਸਲ ਓਲੰਪੀਅਨ ਮੁੱਕੇਬਾਜ਼ ਮੈਰੀਕਾਮ ਨੂੰ 25 ਅਪਰੈਲ, 2016 ’ ਤੱਤਕਾਲੀ ਰਾਸ਼ਟਰਪਤੀ ਪ੍ਰਣਬ ਮੁਖਰਜੀ ਵਲੋਂ ਰਾਜ ਸਭਾ ਨਾਮੀਨੇਟ ਕੀਤਾ ਗਿਆ।

 

ਤਿੰਨ ਓਲੰਪਿਕ ਟੂਰਨਾਮੈਂਟਾਂ ਦੇਸ਼ ਦੀ ਨੁਮਾਇੰਦਗੀ ਕਰਨ ਵਾਲੀ ਪਦਮਸ਼੍ਰੀ ਅਤੇ ਅਰਜੁਨਾ ਐਵਾਰਡੀ ਓਲੰਪੀਅਨ ਥਰੋਅਰ ਕ੍ਰਿਸ਼ਨਾ ਪੂਨੀਆ ਕਾਂਗਰਸ ਦੀ ਟਿਕਟਤੇ ਸਾਦਲਪੁਰ (ਰਾਜਸਥਾਨ) ਤੋਂ 2018 ’ ਐਮਐਲਏ ਬਣਨ ਸਫਲ ਹੋਈ ਪਰ ਅਸ਼ੋਕ ਗਹਿਲੋਤ ਸਰਕਾਰ ਮੰਤਰੀ ਨਹੀਂ ਬਣ ਸਕੀ। ਕ੍ਰਿਕੇਟਰ ਗੌਤਮ ਗੰਭੀਰ ਨੇ ਵੀ ਭਾਰਤੀ ਜਨਤਾ ਪਾਰਟੀ ਦੀ ਟਿਕਟਤੇ ਦਿੱਲੀ ਤੋਂ ਲੋਕ ਸਭਾ ਮੈਂਬਰ ਬਣਨ ਸਫਲਤਾ ਹਾਸਲ ਕੀਤੀ ਹੈ। ਗੌਤਮ ਗੰਭੀਰ ਤੋਂ ਪਹਿਲਾਂ ਕ੍ਰਿਕੇਟਰ ਕੀਤਰੀ ਆਜ਼ਾਦ ਵੀ ਦਰਭੰਗਾ (ਬਿਹਾਰ) ਲੋਕ ਸਭਾ ਸੀਟ ਤੋਂ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਹਨ।

ਸਚਿਨ ਤੇਂਦੁਲਕਰ

 

ਕੌਮੀ ਟੀਮ ਦੀ ਕਪਤਾਨੀ ਤੋਂ ਬਾਅਦ ਕੌਮੀ ਫਲੈਗ ਵਾਲੀ ਕਾਰਤੇ ਸਵਾਰ ਹੋਇਆ ਓਲੰਪੀਅਨ ਸੰਦੀਪ ਸਿੰਘ: ਹਾਕੀ ਦੇ ਹਲਕਿਆਂ ਲਈ ਇਹ ਸ਼ੁਭ ਖਬਰ ਹੈ ਕਿ ਡੇਢ ਕੁ ਮਹੀਨੇ ਪਹਿਲਾਂ ਭਾਰਤੀ ਜਨਤਾ ਪਾਰਟੀ ਸ਼ਾਮਲ ਹੋਏ ਹਾਕੀ ਓਲੰਪੀਅਨ ਸੰਦੀਪ ਸਿੰਘ ਨੂੰ ਪਿਹੋਵਾ ਹਲਕੇ ਤੋਂ ਐਮਐਲਏ ਦੀ ਚੋਣ ਲੜਾਈ ਗਈ। ਕੌਮੀ ਹਾਕੀ ਟੀਮ ਦੇ ਸਾਬਕਾ ਕਪਤਾਨ ਸੰਦੀਪ ਸਿੰਘ ਨੇ ਪਿਹੋਵਾ ਹਲਕੇ ਤੋਂ ਜਿੱਤ ਦਰਜ ਕਰਕੇ ਪਹਿਲੀ ਵਾਰ ਇਹ ਸੀਟ ਭਾਰਤੀ ਜਨਤਾ ਪਾਰਟੀ ਦੀ ਝੋਲੀ ਪਾਈ ਹੈ। ਕਾਬਲੇਗੌਰ ਹੈ ਕਿ ਸੰਦੀਪ ਸਿੰਘ 90 ਮੈਂਬਰੀ ਹਰਿਆਣਾ ਵਿਧਾਨ ਸਭਾ ਚੋਣ ਜਿੱਤਣ ਵਾਲੇ ਇਕੋ-ਇਕ ਸਿੱਖ ਚਿਹਰਾ ਹਨ। ਖਾਸ ਗੱਲ ਇਹ ਰਹੀ ਕਿ ਸੰਦੀਪ ਸਿੰਘ ਨੇ ਮੰਤਰੀ ਬਣਨ ਤੋਂ ਬਾਅਦ ਮੰਤਰਾਲੇ ਦੀ ਗੋਪਨੀਅਤਾ ਬਣਾਈ ਰੱਖਣ ਲਈ ਸਹੁੰ ਚੁੱਕਦੇ ਸਮੇਂ ਪੰਜਾਬੀ ਭਾਸ਼ਾ ਦਾ ਉਚਾਰਨ ਕੀਤਾ। ਵਿਸ਼ਵ ਹਾਕੀ ਦੇ ਗਲਿਆਰਿਆਂ ਸੰਦੀਪ ਸਿੰਘ ਨੇ ਚੰਗਾ ਨਾਮਣਾ ਖੱਟਿਆ ਹੈ।

 

 

ਵੀਂ ਦਿੱਲੀ ਖੇਡੇ ਗਏ ਲੰਡਨ ਓਲੰਪਿਕ ਕੁਆਲੀਫਾਇੰਗ ਟੂਰਨਾਮੈਂਟ 16 ਗੋਲ ਸਕੋਰ ਕਰਨ ਸਦਕਾਟਾਪ ਸਕੋਰਰਦੀ ਕੁਰਸੀ ਸਾਂਭਣ ਵਾਲੇ ਡਿਫੈਂਡਰ ਸੰਦੀਪ ਸਿੰਘ ਨੂੰ ਲੰਡਨ-2012 ਓਲੰਪਿਕ ਹਾਕੀ ਅਤੇ ਵਿਸ਼ਵ ਹਾਕੀ ਕੱਪ ਨਵੀਂ ਦਿੱਲੀ-2010 ਖੇਡਣ ਦਾ ਹੱਕ ਹਾਸਲ ਹੋਇਆ। 2014 ’ ਯੂਕੇ ਦੇ ਹਾਵੈਂਟ ਹਾਕੀ ਕਲੱਬ ਵਲੋਂ ਇੰਗਲਿਸ਼ ਲੀਗ ਖੇਡਣ ਵਾਲੇ ਸਟਾਰ ਡਰੈਗ ਫਲਿੱਕਰ ਸੰਦੀਪ ਸਿੰਘ ਨੂੰ ਘਰੇਲੂ ਇੰਡੀਅਨ  ਹਾਕੀ ਲੀਗ ਦੇ ਵੱਖ-ਵੱਖ ਅਡੀਸ਼ਨਾਂ ਮੁੰਬਈ ਮੈਜੀਸ਼ੀਅਨਜ਼, ਪੰਜਾਬ ਵਾਰੀਅਰਜ਼ ਅਤੇ ਰਾਂਚੀ ਰੋਅਜ਼ ਦੀ ਹਾਕੀ ਟੀਮਾਂ ਨਾਲ ਮੈਦਾਨ ਨਿੱਤਰਨ ਦਾ ਰੁਤਬਾ ਹਾਸਲ ਹੋਇਆ। ਪੈਨਲਟੀ ਕਾਰਨਰ ਲਾਉਣ ਸਮੇਂ 145 ਕਿਲੋਮੀਟਰ ਦੀ ਸਪੀਡ ਨਾਲ ਬਾਲ ਨੂੰ ਡਰੈਗ ਕਰਨ ਵਾਲੇ ਓਲੰਪੀਅਨ ਸੰਦੀਪ ਸਿੰਘ ਦਾ ਜਨਮ ਸ਼ਾਹਬਾਦ ਮਾਰਕੰਡਾ (ਕੁਰੂਕਸ਼ੇਤਰ) ’ ਫਰਵਰੀ-27, 1986 ’ ਦਲਜੀਤ ਕੌਰ ਦੀ ਕੁੱਖੋਂ ਗੁਰਚਰਨ ਸਿੰਘ ਦੇ ਗ੍ਰਹਿ ਵਿਖੇ ਹੋਇਆ।

 

 

 ਸ਼ਿਵਾਲਿਕ ਸਕੂਲ ਮੁਹਾਲੀ ਤੋਂ ਮੁੱਢਲੀ ਪੜਾਈ ਕਰਨ ਵਾਲੇ ਸੰਦੀਪ ਸਿੰਘ ਦੇ ਖੇਡ ਕਰੀਅਰਤੇ ਫਿਲਮ ਸੂਰਮਾ ਬਣਾਈ ਗਈ, ਜਿਸ ਦਲਜੀਤ ਸਿੰਘ ਦੁਸਾਂਝ ਨੇ ਸੰਦੀਪ ਸਿੰਘ ਦਾ ਰੋਲ ਨਿਭਾਇਆ। ਸੂਰਮਾ ਫਿਲਮ ਦੂਜੇ ਪ੍ਰਸਿੱਧ ਸਟਾਰ ਕਲਾਕਾਰ ਤਾਪਸੀ ਪੰਨੂ ਅਤੇ ਅੰਗਦ ਸਿੰਘ ਬੇਦੀ ਹਨ। ਸਾਲ-2012 ’ ਅਰਜੁਨਾ ਐਵਾਰਡ ਹਾਸਲ ਸੰਦੀਪ ਸਿੰਘ ਨੇ 2012 ’ ਸੀਨੀਅਰ ਕੌਮੀ ਟੀਮ ਕਰੀਅਰ ਦਾ ਆਗਾਜ਼ ਕੀਤਾ। 2012 ’ ਹਾਕੀ ਕਿੱਲੀਤੇ ਟੰਗਣ ਵਾਲੇ ਹਾਕੀ ਓਲੰਪੀਅਨ ਸੰਦੀਪ ਸਿੰਘ ਦਾ ਵੱਡੇ ਭਰਾ ਬਿਕਰਮਜੀਤ ਸਿੰਘ ਨੂੰ ਵੀ ਕੌਮਾਂਤਰੀ ਹਾਕੀ ਖੇਡਣ ਦਾ ਮਾਣ ਹਾਸਲ ਹੈ। ਹਰਿਆਣਾ ਪੁਲੀਸ ਡੀਐਸਪੀ ਦੇ ਅਹੁਦੇਤੇ ਬਿਰਾਜਮਾਨ ਰਹਿ ਚੁੱਕੇ ਸੰਦੀਪ ਸਿੰਘ ਨੂੰ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਰਹਿਆਣਾ ਸਰਕਾਰ ਯੂਥ ਅਫੇਅਰ ਐਂਡ ਸਪੋਰਟਸ ਵਿਭਾਗ ਰਾਜ ਮੰਤਰੀ ਦਾ ਚਾਰਜ ਦਿੱਤਾ ਗਿਆ ਹੈ।

 

 

ਓਲੰਪੀਅਨ ਸ਼ੂਟਰ ਤੋਂ ਬਾਅਦ ਖੇਡ ਮੰਤਰੀ ਬਣੇ ਰਾਜਵਰਧਨ ਸਿੰਘ ਰਾਠੌੜ:ਭਾਰਤੀ ਆਰਮੀਚੋਂ ਕਰਨਲ ਦੇ ਰੈਂਕ ਤੋਂ ਰਿਟਾਇਰ ਹੋਏ ਓਲੰਪੀਅਨ ਸ਼ੂਟਰ ਰਾਜਵਰਧਨ ਸਿੰਘ ਰਾਠੌੜ ਨੂੰ ਜੈਪੂਰ ਰੂਰਲ ਤੋਂ ਮੈਂਬਰ ਪਾਰਲੀਮੈਂਟ ਬਣਨ ਤੋਂ ਬਾਅਦ ਨਰੇਂਦਰ ਮੋਦੀ ਸਰਕਾਰ 2014 ’ ਸੂਚਨਾ ਅਤੇ ਪ੍ਰਸਾਰਨ ਰਾਜ ਮੰਤਰੀ ਬਣਾਇਆ ਗਿਆ। ਪਰ 2017 ’ ਮੰਤਰਾਲਾ ਬਦਲ ਕੇ ਰਾਜਵਰਧਨ ਸਿੰਘ ਨੂੰ ਪੂਰਨ ਰੂਪ ਮਨੀਸਟਰ ਆਫ ਯੂਥ ਅਫੇਅਰ ਐਂਡ ਸਪੋਰਟਸ ਮਹਿਕਮਾ ਦੇ ਦਿੱਤਾ ਗਿਆ। ਭਾਰਤੀ ਜਨਤਾ ਪਾਰਟੀ ਸਰਕਾਰ ਦੀ ਦੂਜੀ ਮਿਆਦ ਰਾਜਵਰਧਨ ਰਾਠੌੜ ਕਾਂਗਰਸ ਪਾਰਟੀ ਦੀ ਓਲੰਪੀਅਨ ਥਰੋਅਰ ਕਿ੍ਰਸ਼ਨਾ ਪੂਨੀਆ ਨੂੰ ਹਰਾ ਕੇ ਜੈਪੁਰ ਰੂਰਲ ਤੋਂ ਮੁੜ ਮੈਂਬਰ ਪਾਰਲੀਮੈਂਟ ਬਣੇ ਹਨ। ਪਰ ਇਸ ਵਾਰ ਉਨਾਂ ਨੂੰ ਮੰਤਰੀ ਮੰਡਲ ਸ਼ਾਮਲ ਨਹੀਂ ਕੀਤਾ ਗਿਆ।

 

 

ਓਲੰਪੀਅਨ ਸਫਰ ਤੋਂ ਬਾਅਦ ਫਰਾਂਸ ਮੰਤਰੀ ਬਣੀ ਲੌਰਾ ਫੈਸਲ : ਮਈ-17, 2017 ’ ਫਰਾਂਸ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਐਡੌਰਡ ਫਿਲਪੀ ਨੇ ਆਪਣੇ ਮੰਤਰੀ ਮੰਡਲ ਪੰਜ ਓਲੰਪਿਕ ਟੂਰਨਾਮੈਂਟ ਖੇਡ ਚੁੱਕੀ ਮਹਿਲਾ ਖਿਡਾਰਨ ਲੌਰਾ ਫੈਸਲ ਕੋਲੋਵਿਕ ਨੂੰ ਖੇਡ ਮੰਤਰੀ ਬਣਾਇਆ ਹੈ। ਫਰਾਂਸ ਪਹਿਲੀ ਵਾਰ ਨਵੇਂ ਬਣੇ ਪ੍ਰਧਾਨ ਮੰਤਰੀ ਇਡੋਅਰਡ ਫਿਲਪੀ ਦੀ ਇਹ ਦੂਰਅੰਦੇਸ਼ੀ ਹੀ ਸੀ ਕਿ ਉਨਾਂ ਦੇਸ਼ ਖੇਡਾਂ ਨੂੰ ਨਵਾਂ ਰੂਪ ਦੇਣ ਲਈ ਕਿਸੇ ਸਾਬਕਾ ਓਲੰਪੀਅਨ ਅਥਲੀਟ ਨੂੰ ਸਪੋਰਟਸ ਮਨੀਸਟਰੀ ਦਾ ਆਜ਼ਾਦਾਨਾ ਚਾਰਜ ਸੌਂਪਿਆ ਸੀ ਪਰ ਕੁੱਝ ਨਿੱਜੀ ਕਾਰਨਾਂ ਕਰਕੇ ਲੌਰਾ ਫੈਸਲ ਨੇ 9 ਸਤੰਬਰ, 2018 ’ ਮੰਤਰੀ ਦਾ ਅਹੁਦਾ ਤਿਆਗ ਦਿੱਤਾ। ਰੀਪਬਲਿਕ ਪਾਰਟੀ ਦੀ ਸਰਕਾਰ ਖੇਡ ਮੰਤਰੀ ਬਣੀ ਸੰਸਦ ਮੈਂਬਰ ਲੌਰਾ ਫੈਸਲ ਦੇਸ਼ ਪੁਰਸ਼ ਤੇ ਮਹਿਲਾ ਦੋਹਾਂ ਵਰਗਾਂ ਪਲੇਠੀ ਖਿਡਾਰਨ ਹੈ, ਜਿਸ ਨੂੰ ਪੰਜ ਓਲੰਪਿਕ ਮੁਕਾਬਲਿਆਂ ਐਟਲਾਂਟਾ-1996, ਸਿਡਨੀ-2000, ਏਥਨਜ਼-2004, ਬੀਜਿੰਗ-2008 ਅਤੇ ਲੰਡਨ-2012 ’ ਫਰਾਂਸ ਦੀ ਨੁਮਾਇੰਦਗੀ ਕਰਨ ਦਾ ਹੱਕ ਹੋਇਆ। 45 ਬਸੰਤਾਂ ਹੰਢਾਅ ਚੁੱਕੀ ਲੌਰਾ ਫਰਾਂਸ ਦੀ ਪਹਿਲੀ ਮਹਿਲਾ ਫੈਨਸਿੰਗ ਅਥਲੀਟ ਹੈ, ਜਿਸ ਨੂੰ ਪੰਜ ਓਲੰਪਿਕ ਟੂਰਨਾਮੈਂਟਾਂ ਦੋ ਗੋਲਡ, ਇਕ ਸਿਲਵਰ ਅਤੇ ਦੋ ਤਾਂਬੇ ਦੇ ਤਗਮੇ ਜਿੱਤਣ ਦਾ ਮਾਣ ਹਾਸਲ ਹੋਇਆ। ਲੌਰਾ ਫੈਸਲ ਨੇ ਨੇ 1995 ਤੋਂ 2008 ਤੱਕ 9 ਵਾਰ ਵਿਸ਼ਵ ਚੈਂਪੀਅਨਸ਼ਿਪ ਮੁਕਾਬਲੇ ਖੇਡਣ ਸਦਕਾ 6 ਗੋਲਡ, 3 ਸਿਲਵਰ ਅਤੇ 4 ਤਾਂਬੇ ਦਾ ਤਗਮੇ ਜਿੱਤਣ ਦਾ ਐਜਾਜ਼ ਹਾਸਲ ਹੋਇਆ। ਚਾਰ ਯੂਰਪੀਅਨ ਫੈਨਸਿੰਗ ਚੈਂਪੀਅਨਸ਼ਿਪ ਟੂਰਨਾਮੈਂਟਾਂ ਇਕ ਗੋਲਡ ਅਤੇ ਪੰਜ ਤਾਂਬੇ ਦੇ ਤਗਮੇ ਜਿੱਤਣ ਵਾਲੀ ਲੌਰਾ ਫੈਸਲ ਨੇ ਫੈਨਸਿੰਗ ਦੇ ਸੱਤ ਵਰਲਡ ਕੱਪ ਮੁਕਾਬਲਿਆਂ 3 ਗੋਲਡ, 2 ਚਾਂਦੀ ਅਤੇ 2 ਤਾਂਬੇ ਦੇ ਤਗਮੇ ਆਪਣੀ ਝੋਲੀ ਪਾਏ ਹਨ।

 

 

ਹਾਕੀ ਓਲੰਪੀਅਨ ਤੋਂ ਖੇਡ ਮੰਤਰੀ ਬਣਿਆ ਅਖਤਰ ਰਸੂਲ: ਮੈਦਾਨ ਸੈਂਟਰ ਹਾਫ ਦੀ ਪੁਜ਼ੀਸ਼ਨਤੇ ਖੇਡਣ ਵਾਲੇ ਹਾਕੀ ਓਲੰਪੀਅਨ ਅਖਤਰ ਰਸੂਲ ਨੇ 1985 ’ ਰਾਜਨੀਤੀਕ ਪਾਰੀ ਖੇਡਣ ਦਾ ਫੈਸਲਾ ਕੀਤਾ। ਸਾਲ-1986 ’ ਅਖਤਰ  ਰਸੂਲ ਨੇ ਪਹਿਲੀ ਵਾਰ ਆਜ਼ਾਦ ਉਮੀਦਵਾਰ ਵਜੋਂ ਐਮਪੀਏ (ਮੈਂਬਰ ਆਫ ਪ੍ਰੋਵੀਨਸ਼ੀਅਲ ਅਸੈਂਬਲੀ) ਦੀ ਚੋਣ ਜਿੱਤੀ। 1988 ’ ਅਖਤਰ ਰਸੂਲ ਨੂੰ ਪੰਜਾਬ ਦਾ ਐਕਸਾਈਜ਼ ਅਤੇ ਟੈਕਸੇਸ਼ਨ ਮੰਤਰੀ ਨਾਮਜ਼ਦ ਕੀਤਾ ਗਿਆ। ਤਿੰਨ ਹਾਕੀ ਚੈਂਪੀਅਨਜ਼ ਟਰਾਫੀਆਂ ਪਾਕਿ ਹਾਕੀ ਟੀਮ ਨਾਲ ਮੈਦਾਨ ਕੁੱਦਣ ਵਾਲੇ ਅਖਤਰ ਰਸੂਲ ਨੂੰ 1990 ’ ਪੰਜਾਬ ਅਸੈਂਬਲੀ ਦੀ ਚੋਣ ਜਿੱਤਣ ਤੋਂ ਬਾਅਦ ਖੇਡ ਮੰਤਰੀ ਬਣਾਇਆ ਗਿਆ। 1993 ’ ਅਖਤਰ ਰਸੂਲ ਨੇ ਪੰਜਾਬ ਤੋਂ ਦੂਜੀ ਵਾਰ ਐਮਐਲਏ ਦੀ ਸੀਟ ਭਾਰੀ ਵੋਟਾਂ ਦੇ ਫਰਕ ਨਾਲ ਜਿੱਤਣ ਸਫਲਤਾ ਹਾਸਲ ਕੀਤੀ। ਸਾਲ-1981 ਤੋਂ 1982 ਤੱਕ ਲਗਾਤਾਰ ਦੋ ਸਾਲ ਪਾਕਿ ਹਾਕੀ ਟੀਮ ਦੀ ਕਪਤਾਨੀ ਕਰਨ ਵਾਲੇ ਅਖਤਰ ਰਸੂਲ ਨੇ 1986 ਤੋਂ ਬਾਅਦ ਦੂਜੀ ਵਾਰ ਐਮਪੀਏ ਦੀ ਸੀਟ ਜਿੱਤ ਕੇ ਮੁਸਲਿਮ ਲੀਗ ਦੀ ਝੋਲੀ ਪਾਈ।

 

 

ਹਾਕੀ ਓਲੰਪੀਅਨ ਅਤੇ ਪ੍ਰਸਿੱਧ ਸਾਇੰਟਿਸਟ ਚੌਧਰੀ ਗੁਲਾਮ ਰਸੂਲ ਦਾ ਪੁੱਤਰ ਅਖਤਰ ਰਸੂਲ ਦੁਨੀਆਂ ਦਾ ਪਲੇਠਾ ਹਾਕੀ ਖਿਡਾਰੀ ਹੈ, ਜਿਸ ਨੇ ਕਰੀਅਰ ਪੰਜ ਆਲਮੀ ਹਾਕੀ ਕੱਪ ਖੇਡਣ ਸਦਕਾ ਚਾਰ ਵਰਲਡ ਹਾਕੀ ਕੱਪ ਮੁਕਾਬਲਿਆਂ ਬਾਰਸੀਲੋਨਾ-1971, ਬਿਊਨਸ ਏਰੀਅਸ-1978 ਅਤੇ ਮੁੰਬਈ-1982 ’ ਗੋਲਡ ਮੈਡਲ ਅਤੇ ਕੁਆਲਾਲੰਪੁਰ-1975 ’ ਸਿਲਵਰ ਮੈਡਲ ਜਿੱਤਣ ਵਾਲੀ ਪਾਕਿਸਤਾਨੀ ਹਾਕੀ ਟੀਮ ਦੀ ਪ੍ਰਤੀਨਿੱਧਤਾ ਕੀਤੀ। ਅਖਤਰ ਰਸੂਲ ਕੁੱਲ ਜਗਤ ਦਾ ਨਿਵੇਕਲਾ ਖਿਡਾਰੀ ਹੈ, ਜਿਸ ਨੂੰ ਸੰਸਾਰ-ਵਿਆਪੀ ਹਾਕੀ ਦੇ ਖੇਡੇ ਹਰ ਵੱਡੇ ਮੁਕਾਬਲਿਆਂ ਓਲੰਪਿਕ ਹਾਕੀ, ਵਿਸ਼ਵ ਹਾਕੀ ਕੱਪ ਅਤੇ ਏਸ਼ੀਅਨ ਖੇਡਾਂ ਤਗਮਾ ਜਿੱਤਣ ਦਾ ਹੱਕ ਹਾਸਲ ਹੋਇਆ। ਕੌਮਾਂਤਰੀ ਹਾਕੀ ਆਪਣੀ ਸਟਿੱਕਚੋਂ 22 ਗੋਲ ਕੱਢਣ ਵਾਲੇ ਅਖਤਰ ਰਸੂਲ ਨੇ ਜਿੱਥੇ ਮਿਓਨਿਖ-1972 ਓਲੰਪਿਕ ਚਾਂਦੀ ਅਤੇ ਮਾਂਟੀਰੀਅਲ-1976 ਓਲੰਪਿਕ ਤਾਂਬੇ ਦਾ ਤਗਮਾ ਹਾਸਲ ਕੀਤਾ ਉਥੇ ਤਹਿਰਾਨ-1974 ਅਤੇ ਬੈਂਕਾਕ-1978 ਦੀਆਂ ਏਸ਼ੀਅਨ ਖੇਡਾਂ ਕਰਮਵਾਰ ਦੋਵੇਂ ਵਾਰ ਸੋਨੇ ਦੇ ਤਗਮੇ ਹਾਸਲ ਕਰਨ ਵਾਲੀ ਪਾਕਿ ਹਾਕੀ ਟੀਮ ਦੀ ਨੁਮਾਇੰਦਗੀ ਕੀਤੀ।

 

 

ਹਾਕੀ ਓਲੰਪੀਅਨ ਤੋਂ ਕੇਂਦਰੀ ਮੰਤਰੀ ਬਣਿਆ ਅਸਲਮ ਸ਼ੇਰ ਖਾਨ: ਮੈਦਾਨ ਫੁੱਲ ਬੈਕ ਦੀ ਪੁਜ਼ੀਸ਼ਨਤੇ ਖੇਡਣ ਵਾਲੀ ਓਲੰਪੀਅਨ ਅਸਲਮ ਸ਼ੇਰ ਖਾਨ ਦੇਸ਼ ਦਾ ਪਹਿਲਾ ਹਾਕੀ ਖਿਡਾਰੀ ਹੈ, ਜਿਸ ਨੂੰ ਸੰਸਦ ਮੈਂਬਰ ਬਣਨ ਤੋਂ ਬਾਅਦ ਕੇਂਦਰੀ ਮੰਤਰੀ ਮੰਡਲ ਕੈਬਨਿਟ ਮੰਤਰੀ ਬਣਾਇਆ ਗਿਆ। ਅਸਲਮ ਸ਼ੇਰ ਨੇ ਮੱਧ ਪ੍ਰਦੇਸ਼ ਰਾਜ ਤੋਂ ਪੰਜ ਵਾਰ ਨੈਸ਼ਨਲ ਕਾਂਗਰਸ ਪਾਰਟੀ ਦੀ ਟਿਕਟ ਹਾਸਲ ਕਰਕੇ ਪਾਰਲੀਮੈਂਟ ਦੀ ਚੋਣ ਲੜੀ। 8ਵੀਂ ਲੋਕ ਸਭਾ ਅਸਲਮ ਸ਼ੇਰ ਖਾਨ ਪਹਿਲੀ ਵਾਰ ਬੈਤੂਲ ਪਾਰਲੀਮੈਂਟ ਹਲਕੇ ਤੋਂ ਸੰਸਦ ਮੈਂਬਰ ਬਣਨ ਸਫਲ ਹੋਏ।

ਅਸਲਮ ਸ਼ੇਰ ਖ਼ਾਨ

 

ਇਸੇ ਹਲਕੇ ਤੋਂ 9ਵੀਂ ਲੋਕ ਸਭਾ ਦੀ ਚੋਣ ਹਾਰਨ ਵਾਲੇ ਅਸਲਮ ਖਾਨ ਨੂੰ 10ਵੀਂ ਲੋਕ ਸਭਾ ਚੋਣਾਂ ਇਸੇ ਹਲਕੇ ਤੋਂ ਦੂਜੀ ਵਾਰ ਸਫਲਤਾ ਹਾਸਲ ਹੋਈ। ਬੈਤੂਲ ਪਾਰਲੀਮਾਨੀ ਹਲਕੇ ਤੋਂ ਦੂਜੀ ਵਾਰ ਚੋਣ ਜਿੱਤਣ ਸਦਕਾ ਅਸਲਮ ਸ਼ੇਰ ਖਾਨ ਨੂੰ 1991 ’ ਕੇਂਦਰੀ ਮੰਤਰੀ ਮੰਡਲ ਸ਼ਾਮਲ ਕੀਤਾ ਗਿਆ। ਇਸ ਤੋਂ ਬਾਅਦ ਅਸਲਮ ਸ਼ੇਰ ਭੂਪਾਲ ਅਤੇ ਸਾਗਰ ਤੋਂ 2004 ਅਤੇ 2009 ’ ਲਗਾਤਾਰ ਦੋ ਵਾਰ ਪਾਰਲੀਮੈਂਟ ਦੀ ਚੋਣ ਸਫਲਤਾ ਹਾਸਲ ਨਾ  ਕਰ ਸਕੇ।

ਹਾਕੀ ਓਲੰਪੀਅਨ ਅਸਲਮ ਸ਼ੇਰ ਖਾਨ ਦਾ ਜਨਮ 15 ਜੁਲਾਈ, 1958 ’ ਭੂਪਾਲ ਬਰਲਿਨ-1936 ਓਲੰਪਿਕ ਹਾਕੀ ਸੋਨ ਤਗਮਾ ਜੇਤੂ ਹਾਕੀ ਓਲੰਪੀਅਨ ਅਹਿਮਦ ਸ਼ੇਰ ਖਾਨ ਦੇ ਗ੍ਰਹਿ ਵਿਖੇ ਹੋਇਆ। ਕੌਮਾਂਤਰੀ ਹਾਕੀ ਅਸਲਮ ਸ਼ੇਰ ਨੂੰ ਅਜੀਤਪਾਲ ਸਿੰਘ ਕੁਲਾਰ ਦੀ ਅਗਵਾਈ ਕੁਆਲਾਲੰਪੁਰ-1975 ਵਿਸ਼ਵ ਹਾਕੀ ਕੱਪ ਚੈਂਪੀਅਨ ਨਾਮਜ਼ਦ ਹੋਈ ਕੌਮੀ ਟੀਮ ਦੀ ਨੁਮਾਇੰਦਗੀ ਕਰਨ ਤੋਂ ਇਲਾਵਾ ਮਾਂਟੀਰੀਅਲ-1976 ਓਲੰਪਿਕ ਹਾਕੀ ਖੇਡਣ ਦਾ ਰੁਤਬਾ ਹਾਸਲ ਹੋਇਆ। 

ਹਰਨੂਰ ਸਿੰਘ ਮਨੌਲੀ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Oympian and International players have become successful politicians