ਅਗਲੀ ਕਹਾਣੀ

ਏਅਰਸੈਲ-ਮੈਕਸਿਸ ਡੀਲ: ਪੀ. ਚਿਦੰਬਰਮ ਤੇ ਕਾਰਤੀ ਦੀ ਗ੍ਰਿਫ਼ਤਾਰੀ `ਤੇ 7 ਅਗਸਤ ਤੱਕ ਰੋਕ

ਪੀ. ਚਿਦੰਬਰਮ

ਧਨ ਦੇ ਗ਼ੈਰ-ਕਾਨੂੰਨੀ ਲੈਣ-ਦੇਣ ਨਾਲ ਸਬੰਧਤ ਏਅਰਸੈਲ-ਮੈਕਸਿਸ ਮਾਮਲੇ ਵਿੱਚ ਸਾਬਕਾ ਕੇਂਦਰੀ ਮੰਤਰੀ ਪੀ. ਚਿਦੰਬਰਮ ਅਤੇ ਉਨ੍ਹਾਂ ਦੇ ਪੁੱਤਰ ਕਾਰਤੀ ਚਿਦੰਬਰਮ ਨੂੰ ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਤੋਂ ਰਾਹਤ ਮਿਲੀ ਹੈ। ਅਦਾਲਤ ਨੇ ਮੰਗਲਵਾਰ ਨੂੰ ਦੋਵਾਂ ਦੀ ਗ੍ਰਿਫ਼ਤਾਰੀ `ਤੇ 7 ਅਗਸਤ ਤੱਕ ਰੋਕ ਲਾ ਦਿੱਤੀ ਹੈ। ਪਿਛਲੇ ਮਹੀਨੇ ਇਨਫ਼ੋਰਸਮੈਂਟ ਡਾਇਰੈਕਟੋਰੇਟ ਨੇ ਇਸ ਮਾਮਲੇ `ਚ ਕਾਰਤੀ ਚਿਦੰਬਰ ਵਿਰੁੱਧ ਦੋਸ਼-ਪੱਤਰ ਦਾਇਰ ਕੀਤਾ ਸੀ।

ਏਜੰਸੀ ਨੇ ਆਪਣੀ ਚਾਰਜਸ਼ੀਟ ਵਿੱਚ ਧਨ-ਸੋਧ ਰੋਕਥਾਮ ਕਾਨੂੰਨ ਦੀ ਧਾਰਾ ਚਾਰ ਅਧੀਨ ਕਾਰਤੀ ਤੋਂ ਇਲਾਵਾ ਚਾਰ ਹੋਰ ਜਣਿਆਂ ਨੂੰ ਨਾਮਜ਼ਦ ਕੀਤਾ ਹੈ। ਡਾਇਰੈਕਟੋਰੇਟ ਨੇ ਦੋਸ਼-ਪੱਤਰ ਵਿੱਚ ਕਈ ਥਾਵਾਂ `ਤੇ ਸਾਬਕਾ ਕੇਂਦਰੀ ਮੰਤਰੀ ਪੀ. ਚਿਦੰਬਰਮ ਦੇ ਨਾਂਅ ਦਾ ਜਿ਼ਕਰ ਕੀਤਾ ਹੈ ਪਰ ਉਨ੍ਹਾਂ ਨੂੰ ਇਸ ਮਾਮਲੇ ਵਿੱਚ ਮੁਲਜ਼ਮ ਨਹੀਂ ਬਣਾਇਆ ਗਿਆ ਹੈ।


ਕੀ ਹਨ ਦੋਸ਼?
ਇਨਫ਼ੋਰਸਮੈਂਟ ਡਾਇਰੈਕਟੋਰੇਟ ਨੇ ਆਪਣੀ ਚਾਰਜਸ਼ੀਟ ਵਿੱਚ ਕਿਹਾ ਹੈ ਕਿ ਏਅਰਸੈਲ ਨੇ ਸਾਲ 2006 `ਚ 3,500 ਕਰੋੜ ਰੁਪਏ ਦੇ ਸਿੱਧੇ ਵਿਦੇਸ਼ੀ ਨਿਵੇਸ਼ ਲਿਆਉਣ ਦੀ ਇਜਾਜ਼ਤ ਮੰਗੀ ਸੀ ਪਰ ਵਿੱਤ ਮੰਤਰਾਲੇ ਨੇ ਇਨ੍ਹਾਂ ਅੰਕੜਿਆਂ ਨੂੰ ਘੱਟ ਕਰ ਕੇ ਵਿਖਾਇਆ। ਡਾਇਰੈਕਟੋਰੇਟ ਅਨੁਸਾਰ ਵਿੱਤ ਮੰਤਰਾਲੇ ਨੇ ਮਾਮਲੇ ਨੂੰ ਆਰਥਿਕ ਮਾਮਲਿਆਂ ਦੀ ਕੈਬਿਨੇਟ ਕਮੇਟੀ ਕੋਲ ਜਾਣ ਤੋਂ ਬਚਾਉਣ ਲਈ ਵਿਖਾਇਆ ਕਿ ਏਅਰਸੈਲ ਨੇ ਸਿਰਫ਼ 180 ਕਰੋੜ ਰੁਪਏ ਦੇ ਸਿੱਧੇ ਵਿਦੇਸ਼ੀ ਨਿਵੇਸ਼ ਦੀ ਇਜਾਜ਼ਤ ਮੰਗੀ ਹੈ। ਉਸ ਵੇਲੇ ਲਾਗੂ ਨਿਯਮਾਂ ਅਨੁਸਾਰ 600 ਕਰੋੜ ਰੁਪਏ ਤੱਕ ਦੇ ਵਿਦੇਸ਼ੀ ਨਿਵੇਸ਼ ਨੂੰ ਵਿੱਤ ਮੰਤਰੀ ਐੱਫ਼ਆਈਪੀਬੀ ਰਾਹੀਂ ਮਨਜ਼ੂਰੀ ਦੇ ਸਕਦੇ ਸਨ।

ਇਨਫ਼ੋਰਸਮੈਂਟ ਡਾਇਰੈਕਟੋਰੇਟ ਦਾ ਕਹਿਣਾ ਹੈ ਕਿ ਪੀ. ਚਿਦੰਬਰਮ ਨੁੰ 600 ਕਰੋੜ ਰੁਪਏ ਤੱਕ ਦੇ ਪ੍ਰੋਜੈਕਟ ਪ੍ਰਸਤਾਵਾਂ ਨੁੰ ਮਨਜ਼ੂਰੀ ਦੇਣ ਦਾ ਅਧਿਕਾਰ ਸੀ। ਇਸ ਤੋਂ ਉੱਪਰ ਦੇ ਪ੍ਰੋਜੈਕਟ ਲਈ ਕੈਬਿਨੇਟ ਕਮੇਟੀ ਆੱਨ ਇਕਨੌਮਿਕ ਅਫ਼ੇਅਰਜ਼ ਦੀ ਮਨਜ਼ੂਰੀ ਦੀ ਜ਼ਰੂਰਤ ਸੀ। ਇਹ ਮਾਮਲਾ 3,500 ਕਰੋੜ ਰੁਪਏ ਦੇ ਸਿੱਧੇ ਵਿਦੇਸ਼ੀ ਨਿਵੇਸ਼ ਦੀ ਮਨਜ਼ੂਰੀ ਦਾ ਸੀ। ਇਸ ਦੇ ਬਾਵਜੂਦ ਏਅਰਸੈਲ-ਮੈਕਸਿਸ ਸਿੱਧੇ ਵਿਦੇਸ਼ੀ ਨਿਵੇਸ਼ ਦੇ ਮਾਮਲੇ `ਚ ਚਿਦੰਬਰਮ ਨੇ ਕੈਬਿਨੇਟ ਕਮੇਟੀ ਆਨ ਇਕਨੌਮਿਕ ਅਫ਼ੇਅਰਜ਼ ਦੀ ਮਨਜ਼ੂਰੀ ਤੋਂ ਇਜਾਜ਼ਤ ਦਿੱਤੀ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:P Chidambaram and Karti get interim protection