ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੀ. ਚਿਦੰਬਰਮ ਤੇ ਪੁੱਤਰ ਕਾਰਤੀ ਦੀ ਜ਼ਮਾਨਤ 23 ਅਗਸਤ ਤੱਕ ਅੱਗੇ ਵਧਾਈ

ਪੀ. ਚਿਦੰਬਰਮ ਤੇ ਪੁੱਤਰ ਕਾਰਤੀ ਦੀ ਜ਼ਮਾਨਤ 23 ਅਗਸਤ ਤੱਕ ਅੱਗੇ ਵਧਾਈ

ਦਿੱਲੀ ਦੀ ਇੱਕ ਅਦਾਲਤ ਨੇ ਸੀਬੀਆਈ (CBI) ਤੇ ਇਨਫ਼ੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਦਾਇਰ ਏਅਰਸੈੱਲ–ਮੈਕਸਿਸ ਮਾਮਲਿਆਂ ਵਿੱਚ ਸਾਬਕਾ ਕੇਂਦਰੀ ਮੰਤਰੀ ਪੀ. ਚਿਦੰਬਰਮ ਤੇ ਉਨ੍ਹਾਂ ਦੇ ਪੁੱਤਰ ਕਾਰਤੀ ਚਿਦੰਬਰਮ ਨੂੰ ਗ੍ਰਿਫ਼ਤਾਰੀ ਤੋਂ ਦਿੱਤੀ ਗਈ ਅੰਤ੍ਰਿਮ ਛੋਟ ਦੀ ਮਿਆਦ 23 ਅਗਸਤ ਤੱਕ ਲਈ ਅੱਗੇ ਵਧਾ ਦਿੱਤੀ ਗਈ ਹੈ।

 

 

ਵਿਸ਼ੇਸ਼ ਜੱਜ ਓਪੀ ਸੈਣੀ ਨੇ ਗ੍ਰਿਫ਼ਤਾਰੀ ਤੋਂ ਛੋਟ ਦੀ ਮਿਆਦ ਅੱਗੇ ਵਧਾਉਂਦਿਆਂ ਕਿਹਾ ਕਿ ਅਦਾਲਤ ਦਲੀਲਾਂ ਲਈ ਉਪਲਬਧ ਨਹੀਂ ਹੈ। ਛੋਟਦੀ ਮਿਆਦ ਅੱਜ ਭਾਵ ਸ਼ੁੱਕਰਵਾਰ ਨੂੰ ਖ਼ਤਮ ਹੋਣ ਵਾਲੀ ਸੀ।

 

 

ਇਸ ਤੋਂ ਪਹਿਲਾਂ ਦੀ ਤਰੀਕ ਉੱਤੇ ਹੋਈ ਸੁਣਵਾਈ ਦੌਰਾਨ ਪੀ. ਚਿਦੰਬਰਮ ਅਤੇ ਕਾਰਤੀ ਨੇ ਅਦਾਲਤ ਨੂੰ ਕਿਹਾ ਸੀ ਕਿ ਉਨ੍ਹਾਂ ਨੂੰ ਅਗਾਊਂ ਜ਼ਮਾਨਤ ਦੇਣ ਤੋਂ ਇਨਕਾਰ ਕਰਨ ਦਾ ਕੋਈ ਆਧਾਰ ਨਹੀਂ ਹੈ।

 

 

ਦੋਵੇਂ ਕੇਂਦਰੀ ਜਾਂਚ ਏਜੰਸੀਆਂ ਨੇ ਉਨ੍ਹਾਂ ਦੀਆਂ ਦਲੀਲਾਂ ਦਾ ਵਿਰੋਧ ਕੀਤਾ ਸੀ। ਇਹ ਮਾਮਲੇ ਏਅਰਸੈੱਲ–ਮੈਕਸਿਸ ਸੌਦੇ ’ਚ ਵਿਦੇਸ਼ੀ ਨਿਵੇਸ਼ ਵਾਧਾ ਬੋਰਡ ਦੀ ਮਨਜ਼ੂਰੀ ਵਿੱਚ ਕਥਿਤ ਬੇਨਿਯਮੀਆਂ ਨਾਲ ਜੁੜੇ ਹੋਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:P Chidambaram and son Karti gets bail extended till 23rd August